ਪੰਨਾ:Alochana Magazine January 1957.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀ ਕੋਸ਼ਸ਼ ਸਾਰੇ ਨਾਟਕ ਵਿਚ ਇਹੋ ਰਹਿੰਦੀ ਹੈ ਕਿ ਕਿਸੇ ਤਰ੍ਹਾਂ ਬੁਢਿਆਂ ਨੂੰ ਇਸ ਵਿਆਹ ਲਈ ਮਨਾਇਆ ਜਾਏ ਜਾਂ ਭੁਚਲਾਇਆ ਜਾਏ ਤੇ ਡਿਪਲੋਮੇਸੀ ਦੀਆਂ ਚਾਲਾਕੀਆਂ ਵਰਤੀਆਂ ਜਾਣ ਤੇ ਜੇ ਹੋਰ ਕੁਝ ਨਹੀਂ ਹੋ ਸਕਦਾ ਤਾਂ ਸਾਜ਼ਸ਼ ਨਾਲ ਹੀ ਕੰਮ ਸਾਰਿਆ ਜਾਵੇ । ਸ਼ਾਦੀ ਉਨ੍ਹਾਂ ਦੋਹਾਂ ਦੀ ਇੱਛਾ ਅਨੁਸਾਰ ਹੀ ਹੋਈ ਹੈ, ਪਰ ਹੋਈ ਮਾਪਿਆਂ ਦੇ ਫੈਸਲੇ ਨਾਲ ਤੇ ਦੋਹਾਂ ਦੀ ਇੱਛਾ ਪੁਛਿਆਂ ਬਗੈਰ ਹੀ ਹੈ । ਸਾਰੇ ਨਾਟਕ ਵਿਚ ਸਾਨੂੰ ਇਹ ਗੱਲ ਕਿਤੇ ਨਜ਼ਰੀਂ ਨਹੀਂ ਪੈਂਦੀ ਕਿ ਜੇ ਕਰ ਮਾਪੇ ਨਾ ਮੰਨਦੇ ਤਾਂ ਫਿਰ ਉਨਾਂ ਕੋਲ ਕੀ ਰਾਹ ਸੀ । ਇਸ ਗੱਲ ਵਲ ਨੰਦਾ ਨੇ ਕੋਈ ਇਸ਼ਾਰਾ ਨਹੀਂ ਕੀਤਾ ਤੇ ਇਹ ਇਸ ਕਰ ਕੇ ਨਹੀਂ ਹੋਇਆ, ਕਿਉਂਕਿ ਨੰਦਾ ਆਪ ਇਸ ਗੱਲ ਨੂੰ ਨਹੀਂ ਸੀ ਚਾਹੁੰਦਾ। ਨੰਦਾ ਇਹ ਜ਼ਰੂਰ ਜਾਣਦਾ ਹੈ ਕਿ ਜੈ ਕਿਸ਼ਨ ਤੇ ਲਿੱਲੀ ਦਾ ਪੱਖ ਨਵਾਂ ਹੈ. ਉੱਭਰ ਰਹਿਆ ਹੈ, ਤੇ ਇਸ ਦੀ ਜਿੱਤ ਅਖੀਰ ਤੇ ਜ਼ਰੂਰ ਹੋਏਗੀ ਕਿਉਂਕਿ ਇਤਿਹਾਸ ਦੀਆਂ ਸ਼ਕਤੀਆਂ ਉਨ੍ਹਾਂ ਨਾਲ ਹਨ, ਪਰ ਉਹ ਇਹ ਵੀ ਮਹਿਸੂਸ ਕਰਦਾ ਹੈ ਕਿ ਜਿਥੇ ਮਧ-ਬੇਣੀ ਜਗੀਰਦਾਰੀ ਪ੍ਰਬੰਧ ਦੇ ਮੁਕਾਬਲੇ ਤੇ ਅਗਾਂਹ-ਵਧੂ ਹੈ ਉਥੇ ਇਸ ਦੀਆਂ ਆਪਣੀਆਂ ਝਿਜਕਾਂ ਵੀ ਹਨ । ਉਹ ਮੱਧ-ਸ਼੍ਰੇਣੀ ਦੀ ਸਮਝੌਤੇ ਦੀ ਰੁਚੀ ਨੂੰ ਜਾਣਦਾ ਹੈ, ਜਿਹੜੀ ਖਾਸ ਖਾਸ ਤੇ ਨਾਜ਼ਕ ਮੌਕਿਆ ਤੇ ਆ ਕੇ ਵਿਰੋਧੀ ਸ਼ਕਤੀਆਂ ਦੀ ਜਿੱਤ ਅਤੇ ਦੁਖਾਂਤ ਦਾ ਕਾਰਨ ਬਣਦੀ ਹੈ । ਇਸ ਲਈ ਉਸ ਨੇ ਮੱਧ-ਸ਼੍ਰੇਣੀ ਦੀ ਇਸ ਰੁਚੀ ਨੂੰ ਮੁਖ ਰਖਦਿਆਂ ਚੰਗਾ ਇਹੋ ਸਮਝਿਆ ਹੈ ਕਿ ਦੋਹਾਂ ਸ਼ਕਤੀਆਂ ਦੀ ਆਪੋ ਵਿਚ ਟੱਕਰ ਕਰਾਈ ਹੀ ਨਾ ਜਾਵੇ । | ਸਾਰੀ ਗੱਲ ਇਸ ਤਰਾਂ ਕਹੀ ਜਾ ਸਕਦੀ ਹੈ:--ਨੰਦਾ ਮੱਧ-ਸ਼੍ਰੇਣੀ ਦੇ ਅਗਾਂਹ ਵਧੂ ਫੈਲ ਨੂੰ ਸਮਝਦਾ ਹੈ ਪਰ ਉਹਦੀ ਤਮਝੌਤੇ-ਬਾਜ਼ੀ ਦੀ ਰੁਚੀ ਨੂੰ ਵੀ ਜਿਹੜੀ ਹਰ ਵੇਲੇ, ਹਰ ਥਾਂ ਕਾਇਮ ਰਹਿੰਦੀ ਹੈ, ਜਿੰਨਾਂ ਚਿਰ ਕਿ ਇਹ ਮਧ ਸ਼ੇਣੀ ਕਿਸੇ ਇਨਕਲਾਬੀ ਕਾਰਜ ਲਈ ਇਤਿਹਾਸਕ ਸ਼ਕਤੀਆਂ ਵਲੋਂ ਮਜਬੂਰ ਨਾ ਕਰ ਦਿਤੀ ਜਾਵੇ ! ਪਰ ਸਾਡੇ ਸਮਾਜ ਪ੍ਰਬੰਧ ਦਾ , ਵਿਕਾਸ Colonial ਪ੍ਰਬੰਧ ਹੋਣ ਕਰ ਕੇ ਜੋ ਗੀਰਦਾਰੀ ਦੀ ਮਜ਼ਬੂਤ ਪਕੜ ਬਲ ਰਹਿਆ ਹੈ । ਇਸ ਕਰ ਕੇ ਮੱਧ-ਸ਼੍ਰੇਣੀ ਦੇ ਦੁਖਾਂਤ ਦੀਆਂ ਸੰਭਾਵਨਾਂ ਹੋਰ ਵੀ ਵੱਧ ਜਾਂਦੀਆਂ ਹਨ । ਨੰਦਾ ਇਸ ਦੁਖਾਂਤ ਤੋਂ *ਰਦਾ ਹੈ । ਮਧ-ਸ਼੍ਰੇਣੀ ਦੀ ਇਸ ਰੁਚੀ ਨੂੰ ਮਹਿਸੂਸ ਕਰਦਿਆਂ ਉਸ ਨੇ ਉਸ ਦੀ ਇਹ ਇਨਕਲਾਬੀ ਰੁਚੀ ਸਾਹਮਣੇ ਹੀ ਨਹੀਂ ਲਿਆਂਦੀ, ਪਰ ਇਹ ਤਾਂ ਹੁੰਦਾ ਜੇ ਉਹ ਮਧ-ਸ਼੍ਰੇਣੀ ਦੀ ਅਗਾਂਹ-ਵਧੂ ਰੋਲ ਦੀ ਦਿੜਤਾ ਨੂੰ ਵੀ ਵਿਖਾਂਦਾ । ਉਹ ਤਾਂ ਮਧਸੂਣੀ ਦੇ ਇਨਕਲਾਬੀ ਰੋਲ ਦੀ ਅਸਲੀਅਤ ਦੀ ਵਰਤੋਂ ਹੀ ਨਹੀਂ ਕਰਦਾ, ਸਗੋਂ [પપ.