ਸਮੱਗਰੀ 'ਤੇ ਜਾਓ

ਪੰਨਾ:Alochana Magazine January 1957.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿੱਧਾ ਹੀ ਆਪਣੀ ਸਮਝੌਤ-ਬਾਜ਼ ਰੁਚੀ ਦੇ ਅਧੀਨ ਬੁਢਿਆਂ ਦੇ ਮਨਾਉਣ ਉਤੇ ਜ਼ੋਰ ਦੇਂਦਾ ਹੈ ਤੇ ਨਾਟਕ ਚਤੁਰਾਈ ਨੂੰ ਸੁਖਾਂਤ ਬਣਾਨ ਲਈ ਸਾਧਨ ਬਣਾਇਆ ਗਇਆ ਹੈ, ਨਾ ਕਿ ਸਮਾਜ ਵਿਚ ਕੰਮ ਕਰ ਰਹੀਆਂ ਅਗਾਂਹ-ਵਧੂ ਸ਼ਕਤੀਆਂ, ਤੇ ਭਵਿਖ ਦੀ ਆਸ ਨੂੰ ਇਸ ਦਾ ਕਾਰਨ ਬਣਾ ਕੇ । ਇਹੋ ਨੰਦੇ ਦੀ ਕਮਜ਼ੋਰੀ ਹੈ । | ਇਸ ਤਰਾਂ ਅਸੀਂ ਨੰਦੇ ਤੇ ਇਕ ਇਹ ਇਲਜ਼ਾਮ ਵੀ ਲਾ ਸਕਦੇ ਹਾਂ ਕਿ ਉਹਨੇ ਜ਼ਿੰਦਗੀ ਦੀ ਅਸਲੀਅਤ ਨੂੰ ਸਿਰਫ ਆਪਣਾ ਸੁਖਾਂਤ ਦਾ ਝੱਸ ਪੂਰਾ ਕਰਨ ਲਈ ਇਸ ਤਰ੍ਹਾਂ ਤੋੜਿਆ ਮਰੋੜਿਆ ਹੈ ਕਿ ਜ਼ਿੰਦਗੀ ਵਿਚ ਕੰਮ ਕਰ ਰਹੀਆਂ ਸ਼ਕਤੀਆਂ ਵਿਚੋਂ ਉਭਰ ਰਹੀਆਂ ਸ਼ਕਤੀਆਂ ਦਾ ਮਹਾਨ, ਅਗਾਂਹ-ਵਧੂ ਅੰਸ਼ ਬਿਲਕੁਲ ਅਖੇ ਉਹਲੇ ਹੋ ਗਇਆ ਹੈ । ਇਹ ਤਾਂ ਜ਼ਰੂਰ ਹੈ ਕਿ ਲਿੱਲੀ ਦਾ ਵਿਆਹ` ਵਿੱਚ ਉਹਨੇ ਜਾਗੀਰਦਾਰੀ ਪ੍ਰਬੰਧ ਦੇ ਸੜੇ ਹੋਏ ਤਰੀਕੇ ਦੇ ਉਲਟ ਨਵਾਂ ਸਧਰਿਆ ਹੋਇਆ ਤਰੀਕਾ ਦਸਿਆ ਹੈ ਪਰ, ਅਸਲੀ ਸਮਸਿਆ ਨੂੰ ਕਿ ਇਨ੍ਹਾਂ ਦੋਹਾਂ ਦੀ ਟੱਕਰ ਜ਼ਿੰਦਗੀ ਵਿਚ ਕਿਹੜਾ ਰੂਪ ਧਾਰਦੀ ਹੈ ਤੇ ਇਹਦੇ ਪਿੱਛੇ ਕਿਹੜੀਆਂ ਸ਼ਕਤੀਆਂ ਕੰਮ ਕਰ ਰਹੀਆਂ ਹਨ ਤੇ ਉਨ੍ਹਾਂ ਸ਼ਕਤੀਆਂ ਦੀਆਂ ਆਪਣੀਆਂ ਵਿਰੋਧਤਾਵਾਂ ਦਾ ਕੀ ਸਥਾਨ 3 ਇਸ ਦਾ ਕੀ ਪ੍ਰਭਾਵ ਜ਼ਿੰਦਗੀ ਦੀ ਤੋਰ ਤੇ ਹੈ--ਨੰਦਾ ਨਹੀਂ ਨਜਿੱਠ ਸਕਿਆ | ਇਸ ਤਰ੍ਹਾਂ ਆਪਣੇ ਹੀ ਇਕ ਸੁੰਦਰ ਵਿਸ਼ੇ ਨੂੰ ਆਪਣੀ ਇਛਾ ਪੂਰਤੀ ਲਈ ਵਿਗਾੜ ਕੇ ਇੰਜ ਪੇਸ਼ ਕੀਤਾ ਹੈ ਜਾਂ ਅਸੀਂ ਕਹਿ ਸਕਦੇ ਹਾਂ, ਅਧੂਰਾ ਰੂਪ ਦਿੱਤਾ ਹੈ ਕਿ ਅਸਲੀਅਤ ਦਾ ਬਹੁਤਾ ਵੱਡਾ ਭਾਗ ਗੁਆਚ ਗਇਆ ਜਾਪਦਾ ਹੈ । ਭਾਵੇਂ ਉਤੇ ਅਸੀਂ ਇਹ ਕਹਿਆ ਹੈ ਕਿ ਨੰਦਾ ਨਵੀਆਂ ਤੇ ਉਭਰ ਰਹੀਆਂ, ਪਰਾਣੀਆਂ ਤੇ ਮਰ ਰਹੀਆਂ ਸ਼ਕਤੀਆਂ ਦੇ ਰੋਲ ਨੂੰ ਸਮਝਦਾ ਹੈ, ਪਰ ਜੇ ਅਸਲੀਅਤ ਇਸ ਤਰਾਂ ਹੁੰਦੀ ਤਾਂ ਉਹ ਇਹੋ ਜਿਹੀਆਂ ਗਲਤੀਆਂ ਨਾ ਕਰਦਾ | ਅਸਲ ਵਿਚ ਉਹ ਇਹ ਜ਼ਰੂਰ ਸਮਝਦਾ ਹੈ ਕਿ ਇਕ ਪਾਸੇ ਜ਼ਿੰਦਗੀ ਨੂੰ ਅਗਾਂਹ ਲੈ ਜਾਣ ਵਾਲੀਆਂ ਤੇ ਦੂਜੇ ਪਾਸੇ ਪੁਰਾਣੀਆਂ ਸੜੀਆਂ ਰਵਾਇਤਾਂ ਨਾਲ ਖੰਨੀਂ ਰੱਖਣ ਵਾਲੀਆਂ " ਸ਼ਕਤੀਆਂ ਹਨ | ਉਹ ਇਨ੍ਹਾਂ ਅਗਾਂਹ-ਵਧੂ ਸ਼ਕਤੀਆਂ ਦੇ ਕਮਜ਼ੋਰ ਪੱਖ ਨੂੰ ਵੀ ਮਹਿਸੂਸ ਕਰਦਾ ਹੈ ਪਰ ਉਹ ਇਹਦੀ ਦ੍ਰਿੜਤਾ, ਇਨ੍ਹਾਂ ਦੇ ਸਹੀ ਪਿਛੋਕੜ, ਸਹੀ ਰੋਲ ਨੂੰ ਤੇ ਇਸ ਰੋਲ ਦੇ ਸਹੀ Basis ਨੂੰ ਨਹੀਂ ਸਮਝਦਾ। ਇਸ ਲਈ ਅਸਲੀਅਤ ਨਾਲੋਂ ਆਪਣੀ ਰੁਚੀ ਦੀ ਤ੍ਰਿਪਤੀ ਤੇ ਵਧੇਰੇ ਜ਼ੋਰ ਦੇਦਾ ਹੈ । ਜਿਥੋਂ ਤਕ ਬੁੱਢੀ ਨਸਲ ਦੀਆਂ ਜਾਗੀਰਦਾਰੀ ਰੁਚੀਆਂ ਦਾ ਸੰਬੰਧ ਹੈ ਉਨਾਂ ਨੂੰ ਚਿਤਰਨ ਵਿਚ ਨੰਦੇ ਨੂੰ ਕਮਾਲ ਹਾਸਲ ਹੈ । ਪਰ ਇਨਾਂ ਰਚੀਆਂ ਦੇ ਪਾਤਰਾਂ ਦਾ ਇਕ ਪੱਖ ਸਾਡੇ ਸਾਹਮਣੇ ਨਹੀਂ ਆਉਂਦਾ ਹੈ, ਜਿਹੜਾ ਕਿ ਜੈ ਕਿਸ਼ਨ ਤੇ ਲਿੱਲੀ ਦੇ ਖੁਲ੍ਹਮ-ਖੁਲਾ, ਵਿਰੋਧਤਾ ਦੀ ਪਰਵਾਹ ਪ੬]