ਨਾ ਕਰਦੇ ਹੋਏ, ਵਿਆਹ ਕਰਾਣ ਦੇ ਇਲਾਨ ਨਾਲ ਹੋਣਾ ਸੀ । ਇਨ੍ਹਾਂ ਦੇ ਆਪਣੇ ਪੂਰੇ ਡਰਾਉਣੇ ਰੂਪ ਵਿਚ ਜ਼ਾਹਰ ਹੋਣਾ ਸੀ, ਪਰ ਫਿਰ ਵੀ ਦੋਹਾਂ ਨਾਟਕਾਂ ਵਿਚ ਤੇ ਇਕਾਂਗੀਆਂ ਤੋਂ ਇਹ ਪਤਾ ਲਗਦਾ ਹੈ ਕਿ ਉਹ ਇਸ ਸ਼੍ਰੇਣੀ ਦੇ ਪਾਤਰਾਂ ਦੀ ਸਿਰੜਤਾ, ਕਠੋਰਤ ਤੇ ਹੋਰ ਜ਼ਾਲਮਾਨਾ ਰੁਚੀਆਂ ਨੂੰ ਸਮਝਦਾ ਜ਼ਰੂਰ ਹੈ, ਜਾਂ ਘਰੋਂ ਘਟ ਇਨ੍ਹਾਂ ਦੇ ਸਹੀ ਚਿੱਤਰ ਮਹਿਸੂਸ ਜ਼ਰੂਰ ਕਰਦਾ ਹੈ। ਨਵੀਂ ਤੇ ਪੁਰਾਣੀ ਸ਼੍ਰੇਣੀ ਦੀ ਟੱਕਰ ਵਿਚ ਉਹ ਜਿੰਨੀ ਸਫਲਤਾ ਨਾਲ ਬੁਢੀ ਸ਼੍ਰੇਣੀ ਦੀ ਵਿਰੋਧਤਾ ਤੇ ਮਾਨਸਕ ਬਣਤਰ ਨੂੰ ਤੇ ਉਨ੍ਹਾਂ ਦੇ ਸਮਾਜਕ ਰੋਲ ਨੂੰ ਚਿਤਰਦਾ ਹੈ, ਉਨੀਂ ਸਫਲਤਾ ਨਾਲ ਨਵੀਂ ਨੌਜਵਾਨ ਸ਼੍ਰੇਣੀ ਨੂੰ ਨਹੀਂ। ਬੁਢੀ ਨਸਲ ਦੇ ਉਹ ਪਾਤਰ ਵਧੇਰ ਸਜੀਵ ਤੇ ਵਧੇਰੇ ਤੀਨਿਧ ਲਗਦੇ ਹਨ। | ਦੂਜੇ ਪਾਸੇ ਨਵੀਂ ਨਸਲ ਦੇ ਪਾਤਰ ਜਿਸ ਤਰ੍ਹਾਂ ਉਹਦੇ ਨਾਟਕਾਂ ਵਿਚ ਮਿਲਦੇ ਹਨ ਉਹ ਨਾ ਤਾਂ ਪਤੀਨਿਧ ਹਨ ਤੇ ਨਾ ਹੀ ਵਿਅਕਤੀਗਤ, ਕਿਉਂਕਿ ਉਨ੍ਹਾਂ ਪਾਤਰਾਂ ਦੀ ਅੰਦਰਲੀ ਵਿਰੋਧਤਾ ਦਾ ਇਕ ਪੱਖ ਸਾਡੇ ਸਾਹਮਣੇ ਲਿਆਂਦਾ ਹੀ ਨਹੀਂ ਗਇਆ ਤੇ ਇਹ ਸਾਨੂੰ ਇਸ ਤਰ੍ਹਾਂ ਪਤਾ ਲਗਦਾ ਹੈ ਕਿ ਉਹ ਪ੍ਰਤੀਨਿੱਧ ਨਹੀਂ, ਕਿਉਂਕਿ ਸਮਾਜ ਵਿਚਲੇ ਉਨਾਂ ਦੇ ਦੋਵੇਂ ਪਾਸੇ ਸਾਡੇ ਸਾਹਮਣੇ ਨਹੀਂ ਆਉਂਦੇ । ਪਰ ਜੇ ਅਸੀਂ ਕਹਿ ਵੀ ਦੇਵੀਏ ਕਿ ਇਹੋ ਜਿਹੇ ਪਾਤਰ ਸਾਨੂੰ ਜ਼ਿੰਦਗੀ ਵਿਚ ਮਿਲਦੇ ਹਨ ਤਾਂ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਪਰ ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਨਾਟਕ ਵਿਚ ਪਾਤਰ ਉਸ ਤਰ੍ਹਾਂ ਦਾ ਸੰਪੂਰਨ ਰੂਪ ਨਹੀਂ ਦੇਂਦੇ ਜਿਸ ਤਰਾਂ ਕਿ ਜ਼ਿੰਦਗੀ ਵਿਚ ਮਿਲਦੇ ਹਨ । ਜਾਂ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਇਹ ਪਾਤਰ ਅਧੂਰੇ ਹਨ । ਇਸ ਸ਼੍ਰੇਣੀ ਦੇ ਦੋਵੇਂ ਪੱਖ ਸਮਝਦਾ ਹੋਇਆ ਤੇ ਇਸ ਦੀ ਜਿੱਤ ਦੀ ਇੱਛਾ ਰਖਦਾ ਹੋਇਆ ਹੀ ਇਸ ਦੀ ਦਿੜਤਾ ਨੂੰ ਰੂਪਮਾਨ ਨਹੀਂ ਕਰ ਸਕਿਆ ਸਗੋਂ ਸਮਝੌਤੇ-ਬਾਜ਼ੀ ਦੀ ਰੁਚੀ ਨੂੰ ਵਿਸ਼ੇਸ਼ ਥਾਂ ਦਿਤੀ ਹੈ । ਨਾਟਕ ਵਿਚ ਇਹ ਰੂਚੀ ਸਾਜ਼ਸ਼ ਦੇ ਸਾਧਨ ਕਰ ਕੇ ਉਨ੍ਹਾਂ ਦੀ ਜਿੱਤ ਦਾ ਕਾਰਨ ਬਣੀ ਹੈ । ਨਵੀਂ ਸ਼ਕਤੀ ਲਈ ਹਿੱਤ ਤੇ ਇਸੇ ਨਾਲ ਚੰਗੀ ਤਰ੍ਹਾਂ ਇਨਸਾਫ਼ ਦਾ ਕਰ ਸਕਣਾ, ਨੰਦੇ ਦੀ ਬੰਧਕ ਜਿਡੀ ਹੈ ਤੇ ਇਹ ਟੈਜਿਡੀ ਉਹਦੀ ਆਪਣੀ ਰੁਚੀ ਦੀ ਸੂਚਕ ਹੈ । ਕਈ ਪੜਚੋਲੀਏ ਇਹ ਕਹਿੰਦੇ ਹਨ (ਪੰਜ ਦਰਿਆ-- ਮਾਰਚ ੫੬) ਕਿ ਨੰਦਾ ਕਿਉਂਕਿ ਮੱਧ-ਸ਼੍ਰੇਣੀ ਵਿੱਚੋਂ ਵਿਸ਼ਾ ਚੁਣਦਾ ਹੈ, ਇਸ ਲਈ ਉਹਦੀ ਰੁਚੀ ਮੱਧ ਇਕ ਹੈ । ਪਰ ਇਹ ਗੱਲ ਕਹਿਣੀ ਆਪਣੀ ਬੌਧਕ ਧੁੰਦਲਾਹਟ ਵਿਖਾਣ ਤੋਂ ਸਿਵਾ ਹੋਰ ਕੁਝ ਨਹੀਂ ਸਪੱਸ਼ਟ ਕਰਦੀ । ਲੇਖਕ ਇਸ ਗੱਲ ਨਾਲ ਸਹਿਮਤ ਨਹੀਂ ਕਿਉਂਕਿ ਆਲ ਇਹ ਨਹੀਂ ਕਿ ਉਹ ਵਿਸ਼ਾ ਮੱਧ-ਸ਼੍ਰੇਣੀ ਨੂੰ ਬਣਾਂਦਾ ਹੈ ਜਾਂ ਸਰਮਾਇਦਾਰੀ ਜਾਂ ਸਾਮਰਾਜ ਨੂੰ, ਅਸਲ ਪਰਖ ਤਾਂ ਆਪਣੀ ਸਮਸਿਆ ਵਲ ਉਸ ਦੀ ਰੁਚੀ ਨੂੰ ਵੇਖ [੫੭