ਪੰਨਾ:Alochana Magazine January 1957.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੇ ਹੀ ਹੋ ਸਕਦੀ ਹੈ । ਵੇਖਣਾ ਇਹ ਹੈ ਕਿ ਵਿਸ਼ੇ ਨਾਲ ਸੰਬੰਧਤ ਕਿਹੜੇ ਪੱਖ ਤੇ ਜ਼ੋਰ ਦੇ ਰਹਿਆ ਹੈ ? ਕਿਹੜੇ ਪੱਖ ਨੂੰ ਜਾਣ ਕੇ ਅਖੋਂ ਉਹਲੇ ਕਰ ਰਹਿਆ ਹੈ ? ਜਾਂ ਕਿਨਾਂ ਕਰ ਕੇ ਕਈ ਪੱਖ ਉਹਦੀਆਂ ਅੱਖਾਂ ਤੋਂ ਉਹਲੇ ਹੋ ਗਏ ਹਨ ? ਤੇ ਸਭ ਤੋਂ ਵੱਡੀ ਗੱਲ ਇਹ ਕਿ ਉਹ ਆਪਣੀ ਰਚਨਾ ਦੀ ਉਸਾਰੀ ਵਿਚ ਉਨਾਂ ਦੀ ਨਿਆਏ ਪੂਰਵਕ ਤਰਤੀਬ ਰਾਹੀਂ ਸਾਡੇ ਤੇ ਕੀ ਪ੍ਰਭਾਵ ਪਾਂਦਾ ਹੈ ? ਨੰਦਾ ਨਿਸਚੇ ਹੀ ਜਗੀਰਦਾਰੀ ਸਭਿਆਚਾਰਕ ਗੀਤਾਂ ਦੇ ਵਿਰੁਧ ਹੈ ਤੇ ਉਹਦਾ ਹਿੱਤ ਵੀ ਨਵੀਆਂ ਸ਼ਕਤੀਆਂ ਨਾਲ ਹੈ, ਪਰ ਉਹਦੀ ਆਪਣੀ ਝਿਜਕ ਤੇ ਨਵੀਆਂ ਸ਼ਕਤੀਆਂ ਦਾ ਮੁਲ ਮੁਢ ਨਾ ਸਮਝ ਸਕਣਾ ਤੇ ਆਪਣੀ ਸੁਖਾਂਤ ਦੀ ਇੱਛਾ ਨੂੰ ਅਸਲੀਅੱਤ ਦੀ ਥਾਂ ਦੇ ਕੇ ਜ਼ਿੰਦਗੀ ਨੂੰ ਤੋੜਨਾ, ਇਸ ਤਰਾਂ ਕਿ ਉਸ ਦੀ ਧਾਰਾ ਅਸਲੀ ਰੰਗ ਵਿਚ ਪਰਗਟ ਨਾ ਹੋਵੇ-ਇਹ ਉਸ ਦੀਆਂ ਮਧ-ਵਰਗੀ ਰੁਚੀਆਂ ਹਨ । ਤੇ ਅੱਜ ਵੀ ਉਹਦੇ ਇਕਾਂਗੀਆਂ ਤੋਂ ਪਤਾ ਲਗਦਾ ਹੈ ਕਿ ਉਹਦੀ ਸੋਚ ਵਿਚ ਕੋਈ ਪਰਿਵਰਤਨ ਨਹੀਂ ਆਇਆ ਜਿਹੜੀ ਸੋਚ ਉਹਦੀ ਉਸ ਵੇਲੇ ‘ਸੁਭੱਦਰਾ ਜਾਂ “ਵਰ ਘਰ’ ਵੇਲੇ ਸੀ ਉਹੋ ਹੀ ਹੁਣ ਵੀ ਹੈ । ਪਰ ਇਸ ਤਰਾਂ ਕਹਿਣਾ ਵੀ ਬੇ-ਅਸੂਲਾ ਤੇ ਨਾ ਮੰਨਣ ਯੋਗ ਜਾਪੇਗਾ | ਇਹ ਠੀਕ ਹੈ ਕਿ ਖਿਆਲਾਂ ਵਿਚ ਪਰਿਵਰਤਨ ਆਉਂਦਾ ਰਹਿੰਦਾ ਹੈ, ਪਰ ਨੰਦੇ ਦੇ ਜੀਵਨ-ਫਲਸਫੇ ਵਿਚ ਕੋਈ ਮੁਢਲੀ ਤਬਦੀਲੀ ਨਹੀਂ ਹੋਈ, ਕਿਧਰੇ ਕਿਧਰੇ ਭਾਵੇਂ ਨਿੱਕੀਆਂ ਨਿੱਕੀਆਂ ਤਬਦੀਲੀਆਂ ਆ ਗਈਆਂ ਹੋਣ, ਪਰ ਸਮੁਚੇ ਤੌਰ ਤੇ ਉਹਦਾ ਦਿਸ਼ਟ-ਕੋਨ ਮੱਧਵਰਗੀ ਹੀ ਹੈ । “ਬੇਈਮਾਨ ਇਕਾਂਗੀ ਉਹਦੇ ਪਰਿਵਰਤਨ ਨੂੰ ਦਸਦਾ ਹੈ, ਪਰ ਇਸ ਇਕਾਂਗੀ ਦਾ ਪਹਿਲਾ ਰੂਪ ਨੰਦੇ ਦੀ ਅਸਲੀਅਤ ਸੀ ਤੇ ਉਹ ਅਸਲੀਅਤ ਇਸ ਵਿਚ (ਲਾਈ ਗਈ ਅਸਲੀਅਤ ਨਾਲੋਂ ਵਖਰੀ ਸੀ । ਤੇ ਇਹ ਨਵੀਂ ਤਬਦੀਲੀ ਪਾਤਰਾਂ ਹੀ ਚਿੱਤਰ ਦੁਆਰਾ ਨਹੀਂ ਹੋ ਸਕੀ ਸਗੋਂ ਠੋਸੇ ਹੋਏ ਲੈਕਚਰਾਂ ਦਆਰਾ ਅਣਪਚੀ ਨਸੀਹੱਤਾਂ ਰਾਹੀਂ ਬਾਹਰ ਆਈ ਹੈ। (ਦਲਨ ਤੋਂ ਲੈ ਕੇ ਅੱਜ ਤਕ ਜੋ ਕੁਝ ਵੀ ਨੰਦੇ ਨੇ ਲਿਖਿਆ ਹੈ ਉਸ ਵਿਚ ਨੰਦੇ ਨੇ ਆਪਣੇ ਵਿਸ਼ੇ ਨੂੰ, “ਓਪਰੀ ਨਜ਼ਰ ਨਾਲ ਤਾਂ ਨਹੀਂ ਕਹਿਆ ਜਾ ਸਕਦਾ, ਉਪਰਲੀ ਨਜ਼ਰ ਨਾਲ ਵੇਖਿਆ ਹੈ । ਕਦੇ ਵੀ ਉਹ ਵਿਸ਼ੇ ਦੀ ਤਹਿ ਤਕ ਨਹੀਂ ਪਹੁੰਚ ਸਕਿਆ । ਇਹ ਕਹਿਣਾ ਤੇ ਸਾਡੀ ਜ਼ਿਆਦਤੀ ਹੋਵੇਗੀ ਕਿ ਉਹ ਵਿਸ਼ੇ ਦੀ ਤਹਿ ਤਕ ਪਹੁੰਚਣ ਦੀ ਕੋਸ਼ਸ਼ ਨਹੀਂ ਕਰਦਾ। ਸਮਸਿਆ ਦੀ ਤਹਿ ਤਕ ਪਹੁੰਚ ਸਕਣ ਦੀ ਅਸਮਰਥਾ ਤੇ ਮੱਧ ਸ਼੍ਰੇਣਕ ਰੁਚੀ ਸੁਧਾਰਵਾਦ ਦੇ ਰੂਪ ਵਿਚ ਜ਼ਾਹਰ ਹੋਈ ਹੈ । ਕਈ ਵੀ ਉਹ ਸੁਧਾਰ ਲੋੜਦੀ ਸਮਸਿਆ ਦੀ ਤਹਿ ਬਾਰੇ ਸਪੱਸ਼ਟ ਨਹੀਂ ਸੀ । ਇਹੋ ਕਾਰਨ ਹੈ ਕਿ ਉਹ ਪੂਰੇ ਨਾਟਕ ਵਿਚ ਸਮਸਿਆ ਦੀ ਅਸਲੀਅਤ ਤੋਂ ਬ n ਤੇ ਇਕਾਂਗੀਆਂ ਵਿਚ ਸੁਧਾਰ ਲਿਆਉਂਦਾ ਹੈ। ਵਧੇਰੇ ਕਰ ਕੇ ਉਹ ਵਕਤੀ ੫