ਸਮਸਿਆਵਾਂ ਦਾ ਉਪਰਲਾ ਪ੍ਰਭਾਵ ਲੈ ਕੇ ਸਾਹਿਤਕ ਕਿਰਤਾਂ ਨਹੀਂ, ਸਗੋਂ ਕੰਮਚਲਾਊ ਕਿਰਤਾਂ ਪੈਦਾ ਕਰਦਾ ਰਹਿਆ ਹੈ । ਪਰਭਾਵ ਕਲਾ ਪੂਰਵਕ ਨਹੀਂ ਸਗੋਂ ਓਪਰਾ ਜਿਹਾ ਉਪ-ਭਾਵਕ ਹੁੰਦਾ ਹੈ । ਇਹੋ ਉਸ ਦੀਆਂ ਸਾਹਿਤਕ ਕਮਜ਼ੋਰੀਆਂ ਹਨ । “ਬੇਈਮਾਨ ਵਿਚ ਸਿਧਾਂਤ ਸੁਧਾਰਵਾਦੀ ਨਹੀਂ ਜਾਪਦਾ ਪਰ ਉਹਦਾ ਨਿਭਾਉ ਸਿਰਫ ਇਲਾਨ-ਨਾਮਿਆਂ ਰਾਹੀਂ ਹੀ ਕੀਤਾ ਗਇਆ ਹੈ, ਪਰ ਇਹ ਸਿਧਾਂਤ ਤੇ ਉਹਦਾ ਆਪਣਾ ਨਹੀਂ, ਸਗੋਂ ਸੁਝਾਇਆ ਗਇਆ ਹੈ । ਨਾਟਕ ਦੇ ਸ਼ੁਰੂ ਵਿਚ ਗੁੰਝਲ, ਦੁਖ, ਕਲੇਸ਼ ਤੇ ਫਿਰ ਅੰਤ ਸੁੱਖਾਂ-ਭਰਿਆ, ਫਲ-ਇਤ ਦੀ ਪ੍ਰਾਪਤੀ, ਵੇਖ ਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਨੰਦ ਸੰਸਕ੍ਰਿਤ ਨਾਟਕ ਦੀ ਬਣਤਰ ਨੂੰ ਅਪਣਾ ਰਹਿਆ ਹੈ ਕਿਉਂਕਿ ਉਨ੍ਹਾਂ ਦਾ ਜੀਵਨ ਫਲਸਫਾ ਆਦਰਸ਼ਵਾਦ ਨਾਟਕ ਦੇ ਇਸ ਰੂਪ ਦਾ ਸੋਮਾਂ ਸੀ, ਪਰ ਨੰਦਾ ਆਪਣੀ ਮੱਧ-ਸ਼੍ਰੇਣਕ ਰੁਚੀ ਦੇ ਕਾਰਨ ਇਹ ਰੂਪ ਅਪਣਾਂਦਾ ਹੈ, ਜਿਸ ਦਾ ਅਸਾਂ ਉੱਪਰ ਜ਼ਿਕਰ ਕੀਤਾ ਹੈ । ਨੰਦਾ ਵੀ ਤੇ ਸੰਸਕ੍ਰਿਤ ਨਾਟਕਕਾਰ ਦੋਵੇਂ ਇਸ ਇਲਜ਼ਾਮ ਦੇ ਪਾਤਰ ਹਨ ਕਿ ਉਹ ਆਪਣੇ ਸਿਧਾਂਤ ਨੂੰ ਠੋਸਣ ਲਈ ਅਸਲੀਅਤ ਨੂੰ ਤੋੜ ਮੋੜ ਆਪਣੇ ਸਿਧਾਂਤ ਦੀ ਸਿਧੀ ਕਰਦੇ ਹਨ । ਚੋਣ ਕਰਨਾ ਕਲਾਕਾਰ ਦਾ ਹੱਕ ਹੈ ਤੇ ਇਸ ਵਿਚ ਉਸ ਦੀ ਕਲਾ ਵੀ ਹੈ ਪਰ ਸਮੁਚੇ ਤੌਰ ਤੇ ਜ਼ਿੰਦਗੀ ਦੀ ਤੋਰ ਦਾ ਰੂਪ ਵਿਗਾੜਨਾ ਕਲਾ ਲਈ ਵਧੇਰੇ ਲਾਭਦਾਇਕ ਨਹੀਂ ਹੋ ਸਕਦਾ | ਪਰ ਜਿਥੇ ਸੰਸਕ੍ਰਿਤ ਨਾਟਕ-ਕਾਰ ਕਹਾਣੀ ਦੀ ਤਬਦੀਲੀ ਲਈ ਪਾਤਰ ਵੀ ਉਸੇ ਤਰ੍ਹਾਂ ਦੇ ਚਿਤਦੇ ਹਨ, ਜਿਨਾਂ ਦੇ ਕਾਰਜਾਂ ਕਾਰਨ ਕਹਾਣੀ ਦੀ ਤੋਰ ਨਿਆਇ-ਸ਼ੀਲਝ ਜਾਪੇ ਉਥੇ ਨੰਦਾ ਪਾਤਰ ਸਹੀ ਜ਼ਿੰਦਗੀ ਵਿਚੋਂ ਲੈਂਦਾ ਹੈ । ਉਨ੍ਹਾਂ ਦੇ ਕਾਰਜ ਉਨ੍ਹਾਂ ਤੋਂ ਉਨ੍ਹਾਂ ਦੇ ਸੁਭਾ ਅਨੁਸਾਰ ਨਹੀਂ ਕਰਾਂਦਾ ਸਗੋਂ ਆਪਣੀ ਸੁਖਾਂਤ ਇੱਛਾ ਲਈ ਉਨ੍ਹਾਂ ਦੇ ਸੁਭਾ ਦੇ ਸਾਰੇ ਪੱਖ ਸਾਹਮਣੇ ਹੀ ਨਹੀਂ ਲਿਆਉਂਦਾ। ਇਸੇ ਲਈ ਅਨਿਆਇ ਪੂਰਵਕ ਭਾਸਦਾ ਹੈ । ਪਾਤਰਾਂ ਬਾਰੇ ਕਹਿਆ ਗਇਆ ਹੈ ਕਿ ਉਹ ਵਿਕਾਸ-ਵਾਦੀ ਨਹੀਂ, ਪਰ ਜਿਨਾਂ ਪੜਚੋਲੀਆਂ ਨੇ ਇਹ ਲਿਖਿਆ ਹੈ ਤੇ ਨਾਲ ਹੀ ਵਿਕਾਸ-ਵਾਦੀ ਪਾਤਰਾਂ ਦੀ ਜਿਹੜੀ ਵਿਆਖਿਆ ਕੀਤੀ ਹੈ ਉਸ ਤੋਂ ਤਾਂ ਇਹ ਜਾਪਦਾ ਹੈ ਕਿ ਇਹ ਪੜਚੋਲੀਏ ਤਰ eਧਾਰੀ ਤੇ ਨਾਟਕ ਵਿਚ ਪਾਤਰ ਦੇ ਸਥਾਨ ਤੇ ਵਿਕਾਸਵਾਦੀ ਪਾਤਰਾਂ ਬਾਰੇ ਆਪ ਸਪੱਸ਼ਟ ਨਹੀਂ ਹਨ | ਸਾਡਾ ਖਿਆਲ ਹੈ ਕਿ ਜੇ ਬਦਲਦੇ ਹਾਲਾਤ ਵਿਚ ਇਕ uਤਰ ਅਣ ਸਭਾਵਕ ਢੰਗ ਨਾਲ ਪ੍ਰਤੀਕਰਮ ਵਿਖਾਉਂਦਾ ਹੈ ਤਾਂ ਉਹ ਪਾਤਰ ਸਟਲ ੩ ਤੇ ਜੇ ਉਹ ਪਾਤਰ ਜੀਵਨ ਵਿਚ ਤੇ ਨਾਟਕ ਵਿਚ ਆਪਣੇ ਸਥਾਨ ਨੂੰ ਸਮਝਦਾ ਹੈ ਤੇ ਆਪਣੇ ਰੋਲ ਨੂੰ ਨਿਭਾਉਂਦਾ ਹੈ ਤਾਂ ਉਹ ਪਾਤਰ ਠੀਕ ਹੀ ‘ਵਿਕਾਸ-ਵਾਦੀ ਆਲੋਚਕ ਨੂੰ ਲਿਖਣਾ “ਵਿਕਾਸਮਈ ਚਾਹੀਦਾ ਸੀ) ਹੈ । [પહ
ਪੰਨਾ:Alochana Magazine January 1957.pdf/65
ਦਿੱਖ