ਪੰਨਾ:Alochana Magazine January 1957.pdf/66

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੇ ਸੁਭਾ ਦਾ ਬਦਲਣਾ ਹੀ ਸਿਰਫ “ਵਿਕਾਸ-ਵਾਦੀ ਹੈ ਤਾਂ ਇਹ ਗਲਤ ਹੈ । ਸ਼ੇਕਸਪੀਅਰ ਦੇ ਬਹੁਤੇ ਪਾਤਰ ਏਨੇ ਬਦਲਦੇ ਨਹ, ਜਿੰਨੇ ਕਿ ਉਹ ਬਦਲਦੇ ਹਾਲਾਤ ਦੇ ਅਨਕੂਲ ਆਪਣਾ ਆਪ ਜ਼ਾਹਰ ਕਰੀ ਜਾਂਦੇ ਹਨ | ਕਈ ਇਸੇ ਨੂੰ ਹੀ ਵਿਕਾਸ ਕਹੀ ਜਾਂਦੇ ਹਨ | ਪਰ ਪਾਤਰਾਂ ਦੇ ਜਿਹੜੇ ਜਿਹੜੇ ਪੱਖ ਸਾਹਮਣੇ ਆਉਂਦੇ ਹਨ, ਉਹ ਉਨ੍ਹਾਂ ਬਦਲਦੇ ਹਾਲਾਤ ਵਿਚ ਹੀ ਠੀਕ ਜਾਪਦੇ ਹਨ । ਜੇ ਉਨ੍ਹਾਂ ਪੱਖਾਂ ਨੂੰ ਲੋੜੀਦੇ ਵਾਤਾਵਰਨ ਤੋਂ ਬਗੈਰ ਜ਼ਾਹਰ ਕੀਤਾ ਜਾਏ ਤਾਂ ਉਹ ਪਾਤਰ ਸਫਲ ਨਹੀਂ ਚਿਤਰਿਆ ਹੋਵੇਗਾ ਤੇ ਕਲਾਕਾਰ ਬੇਸਮਝ ਜਾਪੇਗਾ | ਗੁਰਦਿਆਲ ਸਿੰਘ ਫੁੱਲ ਤੇ ਕਈ ਥਾਵਾਂ ਤੇ ਆਹੂਜਾ ਜੀ ਵੀ ਇਹ ਗਲਤੀ ਕਰਦੇ ਪਰਤੀਤ ਹੁੰਦੇ ਹਨ । ਇਹ ਠੀਕ ਹੈ ਕਿ ਨੰਦਾ ਬਹੁਤ ਸਾਰੇ ਐਸੇ ਦਿਸ਼ ਨਹੀਂ ਦੇਂਦਾ, ਜਿਨ੍ਹਾਂ ਰਾਹੀਂ ਪਾਤਰਾਂ ਦੇ ਸਾਰੇ ਪੱਖ ਸਾਡੇ ਸਾਹਮਣੇ ਆ ਸਕਣ । ਇਸ ਲਈ ਉਹਦੇ ਪਾਤਰ ਵਿਕਾਸ-ਵਾਦੀ ਰੂਪ ਵਿਚ ਸਾਹਮਣੇ ਨਹੀਂ ਆਉਂਦੇ । ਇਸ ਘਾਟ ਨੂੰ ਪੂਰਾ ਕਰਨ ਲਈ ਨੰਦਾ ਵਾਰਤਾਲਾਪ ਤੋਂ ਕੰਮ ਲੈਂਦਾ ਹੈ । ਕਹਿਆ ਗਇਆ ਹੈ ਕਿ ਉਹ ਵਾਰਤਾਲਾਪ ਦੇ ਸੰਗੀਤ ਵਿਚ ਗੁਆਚ ਕੇ ਵਿਸ਼ੇ ਨੂੰ ਕਲ ਜਾਂਦਾ ਹੈ, ਪਰ ਮੈਂ ਇਸ ਵਿਚਾਰ ਨਾਲ ਸਹਿਮਤ ਨਹੀਂ। ਨੰਦਾ ਥੋੜੀਆਂ ਘਟਨਾਵਾਂ ਤੇ ਘੱਟ ਬਦਲਦੇ ਵਾਤਾਵਰਨ ਦੇ ਪਿਛੋਕੜ ਵਿਚ ਆਪਣੇ ਪਾਤਰ ਜ਼ਾਹਰ ਕਰਦਾ ਹੈ । ਇਸ ਲਈ ਉਹ ਪਾਤਰਾਂ ਦੇ ਬਹੁਤੇ ਪੱਖ ਜ਼ਾਹਰ ਕਰਨ ਲਈ ਵਾਰਤਾ ਲਾਪ ਦੀ ਵਧੇਰੇ ਵਰਤੋਂ ਕਰਦਾ ਹੈ । ਤੇ ਇਸ ਤਰ੍ਹਾਂ ਪਾਤਰਾਂ ਦਾ ਸਮੁੱਚਾ ਜੀਵਨ ਸੰਖੇਪ ਘਟਨਾਵਾਂ ਪਰ ਵਿਸਤ੍ਰਿਤ ਵਾਰਤਾਲਾਪ ਰਾਹੀਂ ਪੇਸ਼ ਕਰਦਾ ਹੈ । ਸ਼ੇਕਸਪੀਅਰ ਦਾ ਪ੍ਰਭਾਵ ਨੰਦੇ ਤੇ ਹੋਰ ਭਾਵੇਂ ਕਿਧਰੇ ਹੋਵੇ ਜਾਂ ਨਾ ਹੋਵੇ, ਪਰ ਉਸ ਦੀ ਨਕਲ ਮਾਰਨ ਦੀ ਕੋਸ਼ਸ਼ ਨੰਦਾ ਨੇ ਜ਼ਰੂਰ ਕੀਤੀ ਹੈ ਤੇ ਇਸ ਗੱਲ ਦਾ ਉਸ ਦੀ Tragic Relief ਨੂੰ ਲੋੜੀਂਦੀ, ਅਣਲੋੜੀਂਦੀ ਥਾਂ ਤੇ ਵਰਤਣ ਦੀ ਰਚੀ ਤੋਂ ਪਤਾ। ਲਗਦਾ ਹੈ । ਕਮਪੀਅਰ ਦੀ ਕਲਾ ਤੇ ਨਵੀਨ ਸਮੇਂ ਦੀਆਂ ਬਣਤਰ ਦੀਆਂ ਲੋੜਾਂ ਨੂੰ ਨੰਦਾ ਨਹੀਂ ਸਮਝ ਸਕਿਆ । ਇਕ ਨਿਰੰਤਰ ਪ੍ਰਭਾਵ ਨੂੰ ਤੋੜਨਾ ਕਮਜੋਰੀ ਬਣ ਜਾਂਦੀ ਹੈ ਤੇ ਪ੍ਰਭਾਵ ਖੰਡ ਜਾਂਦਾ ਹੈ । ਸ਼ੇਕਸਪੀਅਰ ਜਿਥੇ ਇਸ ਤਰਾਂ ਕਰਦਾ ਸੀ ਇਸ ਕਲਾ ਨਾਲ ਕਰਦਾ ਸੀ ਕਿ ਉਹ ਪ੍ਰਭਾਵ ਨੂੰ ਹੋਰ ਉਘੇੜਦਾ ਸੀ ਨਾ ਕਿ ਵm uma ਕੇ ਸਾਰੇ ਨਾਟਕ ਦੀ ਨਿਰੰਤਰਤਾ ਨੂੰ ਤੋੜੇ । ਭਾਵੇਂ ਇਹ ਗਲਤੀ ਸ਼ੇਕਸਪੀਅਰ ਵੀ ਕਈ ਬਾਵਾਂ ਤੇ ਕਰਦਾ ਹੈ । ਪਰ ਨੰਦਾ ਤਾਂ Tragic Relief ਦੇਣ ਦੇ ਖ਼ਬਤ ਵਿਚ ਵਾਤਾ. ਵਰਨ ਨਹੀਂ ਬਣਾਂਦਾ, ਸਗੋਂ ਬੇ-ਲੋੜੀ ਨਕਲ ਮਾਰਦਾ ਹੈ । ਸੁਭੱਦਰਾ ਵਿਚ ਮੇਲੇ ਦਾ ਦ੍ਰਿਸ਼ ਇਸੇ ਤਰ੍ਹਾਂ ਦਾ ਹੀ ਹੈ । ਜੇ ਨਾਟਕ ਵਿਚ ਦੁਖਾਂਤਕ ਪ੍ਰਭਾਵ ਪਾਇਆ ਜਾ ਰਹਿਆ ਹੈ ਤਾਂ ਇਸ ੬]