ਪੰਨਾ:Alochana Magazine January 1957.pdf/7

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇਣੋ ਦੂਰ ਦੌੜਦਾ ਹੈ । ਜਾਂ ਤਾਂ ਬੇ ਮਹਿਨੀ ਖ਼ਾਬਾਂ ਦੀ ਦੁਨੀਆਂ ਵਿਚ ਸਾਨੂੰ ਮਸਰੂਫ ਕਰਨ ਦੀ ਕੋਸ਼ਸ਼ ਕਰਦਾ ਹੈ ਜਾਂ ਕਿਸੇ ਨਵੇਕਲੀ ਜੇਹੀ ਕੇਸ-ਹਿਸਟਰੀ ਨੂੰ ਆਪਣੀ ਕਲਾ ਦਾ ਮਜ਼ਮੂਨ ਬਣਾਉਂਦਾ ਹੈ, ਹਰ ਹਾਲਤ ਵਿਚ ਅਸਲੀਅਤ ਨਾਲੋਂ ਸਾਡਾ ਰਿਸ਼ਤਾ ਤੋੜਨ ਦੀ ਕੋਸ਼ਸ਼ ਕਰਦਾ ਹੈ । | ਇਸ ਦੇ ਨਾਲ ਹੀ ਗਾਰਗੀ ਸਾਹਿਬ ਪੱਥਰ ਵਿਚ ਅੰਗੜਾਈਆਂ ਲੈਂਦੇ ਬਤ ਦੀ ਬਾਬਤ ਵੀ ਬੜੀ ਚਰਚਾ ਕਰਦੇ ਹਨ । ਚਰਚਾ ਕਰਨ ਤੋਂ ਐਉਂ ਜਾਪਦਾ ਹੈ ਜਿਵੇਂ ਬੁਤ-ਘਾੜੇ ਦੇ ਪਥਰ ਨਾਲ ਰਿਸ਼ਤੇ ਮੁਤਅਲਕ ਵੀ ਉਹ ਸਮਾਜਵਾਦੀ ਤੇ ਸਰਮਾਇਦਾਰੀ ਕਲਾਂ ਦੇ ਨਜ਼ਰੀਏ ਦੀ ਵਿਰੋਧਤਾ ਨਖੇੜਕੇ ਦਸਣਾ ਚਾਹੁੰਦੇ ਹਨ । ਪਰ ਨਾਟਕ ਵਿਚ ਪ੍ਰਤੱਖ ਇਹ ਕਿਤੇ ਨਹੀਂ ਹੁੰਦੀ । ਜੇ ਇਸ ਚਰਚਾ ਤੋਂ ਉਨ੍ਹਾਂ ਦਾ iਸਰਫ ਬੁਤ ਘਾੜੇ ਦਾ ਪੱਥਰ ਨਾਲ ਰਿਸ਼ਤਾ ਦਸਣ ਤੋਂ ਹੀ ਮਤਲਬ ਹੈ ਤਾਂ ਐਨਾਂ ਢੋਲ ਢਮੱਕਾ ਐਵੇਂ ਵਾਧੂ ਹੀ ਹੈ । ਕਲਾਕਾਰ ਦਾ ਅਪਣੇ ਵਸੀਲੇ, ਪੱਥਰ, ਲਫਜ਼ ਬੁਰਸ਼ ਤੇ ਰੰਗ ਨਾਲ, ਜਿਨ੍ਹਾਂ ਰਾਹੀਂ ਕਿ ਉਹ ਸਮਾਜਕ ਅਸਲੀਅਤ ਦਾ ਚਿਤਰ ਪੇਸ਼ ਕਰਦਾ ਹੈ, ਰਿਸ਼ਤਾ ਡਾਇਲੈਕਟਿਕ ਹੁੰਦਾ ਹੈ । ਨਾ ਸਿਰਫ ਬੁਤਘਾੜਾ ਆਪਣੇ ਵਿਚ ਪਏ ਸਮਾਜਕ ਅਸਲੀਅਤ ਦੇ ਅਕਸ ਨੂੰ ਬੁਤ ਦੀ ਸ਼ਕਲ ਵਿਚ ਪਥਰ ਦੇ ਰਾਹੀਂ ਪੇਸ਼ ਕਰਨ ਦੀ ਕੋਸ਼ਸ਼ ਕਰਦਾ ਹੈ ਬਲਕਿ ਪਥਰ ਮੋੜਵੇਂ ਅਸਰ ਨਾਲ ਕਲਾਕਾਰ ਨੂੰ ਇਸ ਗਲ ਤੇ ਮਜਬੂਰ ਕਰਦਾ ਹੈ ਕਿ ਉਹ ਆਪਣਾ ਚਿਤਰ ਐਸੇ ਢੰਗ ਨਾਲ ਪੇਸ਼ ਕਰੇ ਜੋ ਕਿ ਪਬਰ ਰਾਹੀਂ ਮੁਮਕਿਨ ਹੋ ਸਕੇ । ਸੋ ਜੇ ਕਲਾਕਾਰ ਪੱਬਰ ਨੂੰ ਬੁਲਾਉਂਦਾ ਹੈ ਤਾਂ ਪਥਰ ਦੀ ਕਿਸੇ ਹਦ ਤਕ ਉਸ ਤੇ ਮੋੜਵਾਂ ਅਰ ਪਾਉਂਦਾ ਹੈ ਅਤੇ ਉਸ ਬੋਲੀ ਦੇ ਤਾਲ ਨੂੰ ਆਪਣੇ ਮੇਚ ਰਖਦਾ ਹੈ | ਪਰ ਕਲਾ ਵਿਚ ਕਲਾਕਾਰ ਦਾ ਬੁਨਿਆਦੀ ਰਿਸ਼ਤਾ ਪਥਰ ਜਾਂ ਆਪਣੇ ਮੀਡੀਅਮ ਨਾਲ ਨਹੀਂ। ਅਹਿਮ ਰਿਸ਼ਤਾ ਉਸਦਾ ਇਕ ਪਾਸਿਉਂ ਸਮਾਜਕ ਅਸਲੀਅਤ ਅਤੇ ਦੂਸਰੇ ਪਾਸਿਉਂ ਆਪਣੀ ਕਲਾ ਦੇ ਬਣੇ ਚਿਤਰ ਨਾਲ ਹੈ । ਉਹ ਸਮਾਜਕ ਅਸਲੀਅਤ ਤੇ ਕਲਾ ਦੇ ਦਰਮਿਆਨ ਵਿਚੋਲਾ ਹੈ । ਅਤੇ ਇਸ ਵਿਚੋਲੇ ਦਾ ਬਹੁਤ ਅਹਿਮ ਫਰਜ਼ ਹੈ । ਉਹ ਨਿਰਾ ਸ਼ੀਸ਼ਾ ਹੀ ਨਹੀਂ ਜਿਸ ਤੇ ਕਿ ਜਿਸ ਤਰ੍ਹਾਂ ਦਾ ਅਸਲੀਅਤ ਦਾ ਅਕਸ ਪਇਆ ex ਤਰਾਂ ਦਾ ਹੀ ਅਗੇ ਪੇਸ਼ ਕਰ ਦਿੱਤਾ ! ਕਲਾਕਾਰ ਦੀ ਆਪਣੀ ਕਿਰਤ ਤੇ' ਸਮਾਜਕ ਅਸਲੀਅਤ ਨੂੰ ਵਫ਼ਾਦਾਰੀ ਇਨ ਬਿਨ ਅਕਸ ਲੈਣ ਤੇ ਇਸ ਨੂੰ ਪੇਸ਼ ਕਰਨ ਵਿਚ ਨਹੀਂ ਬਲਕਿ ਅਸਲੀਅਤ ਦਾ ਪ੍ਰਤੀਨਿਧ ਲਭ ਕੇ ਉਸਦਾ ਚਿਤਰ ਪੇਸ਼ ਕਰਨ ਵਿਚ ਹੈ । ਇਹ ਹੀ ਕਲਾਕਾਰ ਦੀ ਕਿਰਤ ਹੈ , ਅਤੇ ਇਸ ਵਿਚ ਹੀ ਉਸ ਦੀ ਅਹਿਮੀਅਤ। ਹੁਣ ਦੇ ਦੌਰ ਵਿਚ ਸਮਾਜਵਾਦੀ ਕਲਾਕਾਰ ਇਸ ਫਰਜ਼