ਪੰਨਾ:Alochana Magazine January 1957.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਬਦਾਂ ਵਿਚ ਹਰਕਤ ਨੂੰ ਆਪਣੀ ਲੋੜ ਅਨੁਸਾਰ ਬਦਲ ਸਕਦੇ ਹਾਂ । ਇਸ ਤਰਾਂ ਦੀ ਖੁਲ ਭਾਵੇਂ ਹਰਿਭਜਨ ਸਿੰਘ ਤਾਂ ਵਧੇਰੇ ਨਹੀਂ ਲੈਂਦਾ, ਪਰ ਹੋਰ ਕਵ, ਜਿਨਾਂ ਵਿਚ ਅਸਾਡਾ ਮੁਖ ਕਵੀ, ਮੋਹਨ ਸਿੰਘ ਵੀ, ਗਿਣਿਆ ਜਾ ਸਕਦਾ ਹੈ, ਇਹ ਖੁਲ ਵਰਤ ਲੈਂਦੇ ਹਨ | ਇਕ ਹੋਰ ਖੁਲ ਜੋ ਪੰਜਾਬੀ ਵਿਚ ਵਰਤਣੀ ਜੋਗ ਹੈ, ਉਹ ਲਘੁ ਮਾਤਰਾ ਉਤੇ ਬਲ ਪਾ ਕੇ ਉਸ ਨੂੰ ਗੁਰੂ ਬਣਾ ਲੈਣ ਦੀ ਹੈ ਤੇ ਗੁਰੂ ਨੂੰ ਬਲ-ਹੀਣ ਕਰ ਕੇ ਲਘੁ ਦੀ ਥਾਉਂ ਵਰਤ ਲੈਣ ਦੀ, ਜਿਵੇਂ ਉਤਲੀਆਂ ਉਦਾਹਰਣਾਂ ਵਿਚ ਕਿਥੇ ਬੰਦਾ ਦੇ ਵਿਚ ‘ਕਿ ਨੂੰ ਬਲ ਪਾ ਕੇ “ਕੇ ਦੇ ਬਰਾਬਰ ਤੇਲ ਦਿਤਾ ਗਿਆ ਹੈ, ਤੇ “ਥੇ ਦੀ ਲਾਂਵ ਨੂੰ ਬਲ-ਹੀਣ ਕਰ ਕੇ ਥ’ ਦੇ ਤੇਲ ਵਿਚ ਪੜਿਆ ਗਇਆ ਹੈ । ਇਸੇ ਤਰ੍ਹਾਂ ‘ਤੇਰੇ ਨੂੰ ਤਿਰੇ ਦੇ ਤੇਲ ਵਿਚ ਪੜਿਆ ਗਇਆ ਹੈ । ਇਹ ਬਲ’ (stress) ਦਾ ਨਿਯਮ ਪੰਜਾਬੀ ਵਿਚ ਅੰਗਰੇਜ਼ੀ ਵਾਕਰ ਹੀ ਲਾਗੂ ਹੈ | ਅਤੇ ਅਸੀਂ ਇਸ ਨੂੰ, ਉਰਦੂ ਜਾਂ ਹਿੰਦੀ ਦੀ ਰੀਸ, ਛਡਣ ਲਈ ਤਿਆਰ ਨਹੀਂ। ਇਸ ਸੰਹ ਦੇ ਤੀਜੇ ਭਾਗ ਦੀਆਂ ਕਵਿਤਾਵਾਂ ਨੂੰ ਹਰਿਭਜਨ ਸਿੰਘ ਨੇ ‘ਇਕ-ਪਾਤਰੀ ਕਵਿਤਾ ਦਾ ਨਾਮ ਦਿੱਤਾ ਹੈ । ਇਹ ਕਵਿਤਾਵਾਂ ਇਸ ਸੰਹ ਦਾ, ਅਸਲ ਵਿਚ, ਵਛੇਰਾ ਜਾਂ ਮਹਾਨਤਰ ਭਾਗ ਹਨ । ਹਰਿਭਜਨ ਸਿੰਘ ਦੀ ਕਾਵਿ-ਕਲਾ ਨੇ ਇਹਨਾਂ ਕਵਿਤਾਵਾਂ ਦੇ ਆਧਾਰ ਉਤੇ ਉੱਚਾ ਜਾਂ ਨੀਵਾਂ ਖਲੋਣਾ ਹੈ । ਅਤੇ ਇਹਨਾਂ ਕਵਿਤਾਵਾਂ ਵਿਚੋਂ ਹੀ ਉਸ ਦਾ ਕਵੀ-ਮਤ ਦਿਸ਼ਟਮਾਨ ਹੋ ਸਕਦਾ ਹੈ । ਬਣਤ ਅਰ ਰੂਪ ਦੇ ਪੱਖ ਤੋਂ ਇਹ ਕਵਿਤਾਵਾਂ ਵੀ ਹਰਿਭਜਨ ਸਿੰਘ ਦੇ ਕਲਾ-ਕੌਸ਼ਲ ਦੀ ਸਾਖੀ ਉਸੇ ਤਰ੍ਹਾਂ ਭਰਦੀਆਂ ਹਨ, ਜਿਸ ਤਰ੍ਹਾਂ ਪਹਿਲੇ ਦੋ ਭਾਗਾਂ ਦੀਆਂ ਗੀਤਮਈ ਕਵਿਤਾਵਾਂ ਤੇ ਗ਼ਜ਼ਲਾਂ | ਪਰ ਜਿਥੇ ਅਸੀਂ ਉਹਨਾਂ ਦੇ ਵੰਨਗੀਆਂ ਵਿਚ ਵਿਸ਼ੇ ਜਾਂ ਵਿਚਾਰ ਦੀ ਸੇਧ ਤੋਂ ਕੁਝ ਅਵੇਸਲੇ ਹੋ ਸਕਦੇ ਹਾਂ, ਉਥੇ ਤੀਜੀ ਵੰਨਗੀ ਦੀਆਂ ਰੰਭਰ ਕਵਿਤਾਵਾਂ ਦਾ ਮੁੱਲ ਹੀ ਵਧੇਰੇ ਕਰਕੇ ਵਿਸ਼ੈ ਜਾਂ ਵਿਚਾਰ ਦੀ ਸਧ ਤੋਂ ਪੈਣਾ ਹੈ । | ਇਸ ਸੇਧ ਨੂੰ ਜਾਣਨ ਲਈ ਇਸ ਭਾਗ ਦੀ ਪਹਿਲੀ ਹੀ ਕਵਿਤਾ 'ਉਮੀਦ ਵੀ ਇਕ ਹੈ' ਦੀ ਪ੍ਰਧਾਨ ਪੰਕਤੀ, ਆਖ਼ਿਰ ਤਾਂ ਕਦੇ ਲੱਗੇਗੀ ਮੇਰੀ ਲਾਸ਼ ਕਿਨਾਰੇ ਦੇਖੀ ਪਥ-ਦਰਸਾਊ ਹੈ । ਕਵੀ ਆਖਦਾ ਹੈ : ਹੱਥਾਂ ਚੋਂ ਨਿਕਲ ਚੁਕੇ ਨੇ ਚੱਪੂਆਂ ਦੇ ਸਹਾਰ । ਬੇੜੀ ਦੇ ਦਗ਼ਾ ਦੇਣ ’ਚ ਬਸ ਥੋੜਾ ਹੀ ਦਮ ਏ,