ਪੰਨਾ:Alochana Magazine January 1957.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਾਹਿਲ ਤੋਂ ਬੜਾ ਦੂਰ ਹਾਂ ਪਰ ਇਸ ਦਾ ਕੀ ਗਮ ਏ । ਆਖ਼ਿਰ ਤਾਂ ਕਦੇ ਲਗੇਗੀ ਮੇਰੀ ਲਾਸ਼ ਕਿਨਾਰੇ । ਗ਼ਾਲਿਬ ਦਾ ਇਕ ਸ਼ਿਅਰ ਹੈ : ਮੁਸਰ ਮਰਨੇ ਪਹ ਹੋ ਜਿਸ ਕੀ ਉਮੀਦ, ਨ-ਉਮੀਦੀ ਉਸ ਕੀ ਦੇਖਾ ਚਾਹੀਏ । ਆਪਣੀ ਲਾਸ਼ ਦੇ ਕਿਨਾਰੇ ਲਗ ਜਾਣ ਦੀ ਤਸੱਲੀ ਇਕ ਪਰਾਸਰੀਰਕ ਜਿਹੀ, ਅਧਿਆਤਮਕ ਜਾਂ ਰੋਮਾਂਚਕ ਜਿਹੀ ਤਸੱਲੀ ਹੈ, ਜਿਸ ਵਿਚ ਜਾਗੀਰਦਾਰੀ ਜਾਂ ਪੂੰਜੀਵਾਦੀ ਪਰਬੰਧ ਹੇਠ ਅਨੁਭਵੀ ਜੀਵਨ ਦੀ ਨਿਰਾਸਾ ਝਲਕ ਮਾਰ ਰਹੀ ਹੈ । ਪਰ ਇਹ ਨਿਰਾਸਾ ਅਜੋਕੇ ਭਾਰਤ ਵਿਚ ਤਾਂ ਕੀ, ਕਿਧਰੇ ਵੀ ਹੁਣ ਕਵੀ ਨੂੰ ਨਹੀਂ ਹੋਣੀ ਚਾਹੀਦੀ । ਇਹ ਕਹਿਆ ਜਾ ਸਕਦਾ ਹੈ ਕਿ “ਲਾਸ਼ ਦੇ ਕਿਨਾਰੇ ਲਗਣ ਤੋਂ ਕਵੀ ਦਾ ਭਾਵ ਆਪਣੀ ਸ਼ਹੀਦੀ ਦੇ ਸਫਲ ਹੋ ਜਾਣ ਦਾ ਹੈ । ਪਰ ਇਸ ਭਾਵ ਤੋਂ ਕਵੀ ਇਸ ਕਵਿਤਾ ਦੇ ਉੱਤਰ ਭਾਗ ਵਿਚ ਕੰਨੀ ਖਿਸਕਾ ਲੈ ਦਾ ਜਾਪਦਾ ਹੈ, ਜਦੋਂ ਉਹ ਆਖਦਾ ਹੈ : ਉਮੀਦ ਵੀ ਇਕ ਹੈ। ਮੁਮਕਿਨ ਹੈ ਅਜੇ ਧਰਤ ਤੇ ਲਿਸ਼ਕਣ ਨ ਉਜਾਲੇ ਤੱਕ ਲੈਣ ਮੇਰੀ ਲਾਸ਼ ਨੂੰ ਉਹ ਬੇੜੀਆਂ ਵਾਲੇ ਮਾਰਨ ਉਹ ਮੇਰੇ ਬੋਝ ਨੂੰ ਪਾਣੀ 'ਚ ਵਗਾਹਤਾ ਕਰ ਦੇਣ ਮੇਰੀ ਲਾਸ਼ ਨੂੰ ਮੁੜ ਪਾਣੀ ਹਵਾਲੇ ਨਾ ਵੇਖੇ ਮੇਰਾ ਅੰਤ, ਨ ਕੋਈ ਸਿਖੇ ਨਸੀਹਤ ਇਸ ਭੁਤੇ ਹੋਏ ਪਾਣੀ ਨੂੰ ਨਿਤ ਬੰਦਾ ਵੰਗਾਰੇ ਚਾਹੁੰਦਾ ਹਾਂ ਕਦੇ ਲਗੇ ਨ ਮੇਰੀ ਲਾਸ਼ ਕਿਨਾਰੇ । ਜਿਹੜੀ ਲਾਸ਼ ਕਿਨਾਰੇ ਨਾ ਲੱਗੀ ਉਹ ਸ਼ਹੀਦ ਦੀ ਲਾਸ਼ ਨਹੀਂ ਹੋ ਸਕਦੀ । ਦੁਨੀਆਦਾਰੀ ਦੀ ਨਸੀਹਤ ਨਾ ਲਿਖਣ ਵਾਲਿਆਂ ਲਈ ਅਨੇਰੇ ਦੀ sea a . ਲਿਸ਼ਕਣ ਦੀ ਲੋੜ ਨਹੀਂ। ਉਹ ਸ਼ਹੀਦ ਦੀ ਲਾਸ਼ ਵੇਖ ਕੇ ਵੀ ‘ਤੇ ਹੋਏ ਪਾਣੀ ਨੂੰ ਵੰਗਾਰਦੇ ਰਹਿਣਗੇ । ਕਵੀ ਦੀ ਇਸ ਉਮੀਦ ਦਾ ਅਰਥ ਤਾਂ ਇਹ ਹੈ ਕਿ ਲੋਕਪੱਖ ਦੇ ਯੋਧਿਆਂ ਨੂੰ ਇਸ ਪੱਖ ਦੀ ਲੜਾਈ ਦੀਆਂ ਔਖਾਂ ਦਾ ਗਿਆਨ ਨਾ ਹੋਵੇ ਤੇ ਉਹ ਅਨੇਰੇ ਵਿਚ ਹੀ ਲੜਦੇ ਰਹਿਣ । ਇਸ ਲਾਸ਼ ਦਾ ਮਾਲਿਕ ਬਹਾਦਰ - ਸਕਦਾ ਹੈ, ਪਰ ਆਸਵੰਦ ਨਹੀਂ ਕਹਾ ਸਕਦਾ ! ੬