ਪੰਨਾ:Alochana Magazine January 1957.pdf/77

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਪਰ ਪਰਧਾਨ ਰੰਗ ਸ਼ਾਇਦ ਤਖ਼ਤ ਸਿੰਘ ਵਿਚ ਵੀ ਵੀਭਤਸ ਹੀ ਹੈ ਜਿਵੇਂ ‘ਸੁਨੇਹੇ ਦੇ ਉੱਤਰ ਵਿਚ’ ਦੇ ਇਹ ਬੋਲ : ਲੰਘ ਰਿਹਾ ਹਾਂ ਅੱਜ ਉਨ੍ਹਾਂ ਥਾਵਾਂ 'ਚੋਂ ਮੈਂ ਜਿੱਥੇ ਅਜੇ ਜ਼ਿੰਦਗਾਨੀ ਦੇ ਬੜੇ ਕੋਝੇ ਨਜ਼ਾਰੇ ਵੇਖਨਾਂ । ਪੀ ਰਹੇ ਨੇ ਮਸਤ ਭੌਰੇ ਰੋਂਦੀਆਂ ਕਲੀਆਂ ਦਾ ਖ਼ੂਨ, ਕਾਲਿਆਂ ਬੱਦਲਾਂ ਦੇ ਕਾਬੂ ਵਿਚ ਸਿਤਾਰੇ ਵੇਖਨਾਂ । ਫਿਸਦਿਆਂ, ਸੜਿਆਂਦ-ਭਰਿਆਂ ਫੋੜਿਆਂ 'ਚੋਂ ਛਲਕਦੇ, ਰਾਧ ਅਰ ਲਹੂਆਂ ਦੀ ਬਦਬੂ ਦੇ ਫੁਹਾਰੇ ਵੇਖਨਾਂ । ਜਾਂ ਇਹ ਕਿਹਾ ਚੁਗਿਰਦਾ ? ਵਿਚ : ਪਿੰਜਰਾਂ ਦੇ ਪਿੰਜਰ-ਬੇਓੜਕ ਬੱਚੇ ਨੰਗ-ਧੜੰਗੇ, ਸੁਕੀਆਂ ਖਿੱਘਰ ਲੱਤਾਂ ਵਾਲੇ, ਤਵਿਆਂ ਵਾਕਰ ਕਾਲੇ ... •••••••••••• ਅੰਖੀ ਗਿੱਡ, ਨੱਕਾਂ ਵਿਚ ਸੀ, ਛਿਲ ਛਿਲ ਨਹੁੰਆਂ ਨਾਲ ਖਰੀਂਢ, ਉਂਗਲਾਂ ਮੂੰਹ ਵਿਚ ਪਾਣ ' ਪਰ ਇਸ ਸਭ ਕੁਝ ਦੇ ਵਿਚਕਾਰ ਤਖ਼ਤ ਸਿੰਘ ਦੀ ਛੰਦ-ਚਾਲ ਤੇ ਅਲੰਕਾਰ ਦੀ ਕਪੂਰੀ ਅਤਿ ਪਰਸੰਨ ਕਰਨ ਵਾਲੀ ਹੈ, ਜਿਵੇਂ : ਜਾਣਨਾਂ ਚੜ੍ਹਦੀ ਜਵਾਨੀ ਦੇ ਮਧੁਰ ਚੰਚਲ ਉਬਾਲ, ਰੂਹ ਦੀਆਂ ਗਹਿਰਾਈਆਂ ਨੂੰ ਗੁਦਗੁਦਾਂਦੇ ਹੋਣਗੇ । ਸੁਹਜ-ਰੂਮਾਨਾਂ ਦੀ ਝਿਲਮਿਲ ਕਹਕਸ਼ਾਂ ਦਾ ਧਾਰ ਰੂਪ, ਤੇਰੀਆਂ ਰੀਝਾਂ ਦੇ ਤਾਰੇ ਟਿਮਟਿਮਾਂਦੇ ਹੋਣਗੇ । ਦੀਪਮਾਲਾ ਵਾਂਗਰਾਂ ਤੇਰੇ ਭਵਿਖਾਕਾਸ਼ ਵਿਚ, | ਮਸਤ ਆਸ਼ਾਵਾਂ ਦੇ ਦੀਪਕ ਝਿਲਮਿਲਾਂਦੇ ਹੋਣਗੇ । ਸੁਪਨਿਆਂ ਦੀ ਰੰਗ-ਬਰੰਗੀ ਲੋ-ਧਣਖ ਹੇਠ ਖ਼ਿਆਲ, ਪੰਛੀਆਂ ਵਾਕਰ ਪਰਾਂ ਨੂੰ ਫੜਫੜਾਂਦੇ ਹੋਣਗੇ । (੭੧