ਪੰਨਾ:Alochana Magazine January 1957.pdf/78

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਖ਼ਤ ਸਿੰਘ ਵਿਚ ਹਰਿਭਜਨ ਸਿੰਘ ਜਿਹੇ ਸੂਖਮ ਸੰਕੇਤ, ਰਮਜ਼ਾਂ, ਇਸ਼ਾਰੇ ਨਖ਼ਰੇ ਤੇ ਨਹੋਰੇ ਘੱਟ ਹਨ । ਇਸ ਦਾ ਬਿਆਨ ਸਿਧਾ ਸੜੋੜ ਹੈ, ਭਾਵੇਂ ਇਸ ਵਿਚ ਬੌਧਿਕ ਤੇ ਭਾਵ-ਮਈ ਦੋਹਾਂ ਭਾਂਤ ਦੇ ਅਲੰਕਾਰ ਅਤਿ ਸੁਚੱਜ ਨਾਲ ਘੜੇ ਹੋਏ ਮਿਲਦੇ ਹਨ । ਰੂਪ ਦੇ ਪੱਖ ਤੋਂ ਇਸ ਕਵਿਤਾ ਵਿਚ ਉਹ ਸੁਘੜਤਾ ਹੈ, ਜੋ ਹੋਰ ਅਜੋਕੀ ਪੰਜਾਬੀ ਕਵਿਤਾ ਵਿਚ ਘੱਟ ਮਿਲਦੀ ਹੈ । ਤਖ਼ਤ ਸਿੰਘ ਦਾ ਮਤ ਹਰਿਭਜਨ ਸਿੰਘ ਨਾਲੋਂ ਵਧੇਰੇ ਨਿਸ਼ਚਿਤ ਭਾਂਤ ਆਸ਼ਾਮਈ ਹੈ । ਅਜੋਕੇ ਸਮਾਜਕ ਪਰਬੰਧ ਨੂੰ ਤਖ਼ਤ ਸਿੰਘ ਵੀ ਘਿਰਣਾ ਨਾਲ, ਅਸੰਤਸ਼ਟਤਾ ਨਾਲ ਵੇਖਦਾ ਹੈ | ਪਰ ਜਿਥੇ ਹਰਿਭਜਨ ਸਿੰਘ ਵਿਚ ਇਸ ਦੇ ਵਿਰੁਧ ਇਕ ਮਰਜੀਵੜੇ ਦੀ ਵੰਗਾਰ ਹੀ ਹੈ, ਇਸ ਦੇ ਜ਼ੁਲਮ ਤੇ ਅਨਿਆਇ ਅੱਗੇ ਨਾ ਝੁਕ ਕੇ ਮਰ ਜਾਣ ਦਾ ਹੀ ਦਿੜ ਸੰਕਲਪ ਹੈ, ਉਥੇ ਤਖ਼ਤ ਸਿੰਘ ਵਿਚ ਇਸ ਦੇ ਵਿਰੁਧ ਲਤਨ ਦਾ ਵਧੇਰੇ ਚੇਤਨ ਸਾਹਸ ਹੈ । ਇਹ ਕਿਹਾ ਚੁਗਿਰਦਾ ? ਵਿਚ ਉਹ ਆਖਦਾ ਹੈ : ਇਸ ਵਿਕਰਾਲ ਚੁਗਿਰਦੇ ਨੂੰ ਬਦਲਾਣਾ ਖੇਡ ਨਹੀਂ ਬਾਲਾਂ ਦੀ ; ਤਦ ਵੀ ਕੁਝ ਤਾਂ ਕਰਦੇ ਰਹੀਏ ! ਹਥ ਤੇ ਹਥ ਧਰ ਕੇ ਕਿਉਂ ਬਹੀਏ ? ਕਿਉਂ ਐਵੇਂ ਹੀ ਡਰਦੇ ਰਹੀਏ ? ਕਿਉਂ ਨਾ ਖਰੀਆਂ ਖਰੀਆਂ ਕਹੀਏ ? ਜਾਂ ਫਿਰ ਹਿਲਣਾ ਵਿਚ : ਨਿਮਾਣੀ ਜਿੰਦੜੀਏ ! ਤੂੰ ਹੀ ਕਦੀ ਚਾਹਨਾ ਨਹੀਂ ਕੀਤੀ ਨਹੀਂ ਤਾਂ ਮਹਿਕ ਸਕਦੇ ਸਨ ਕੰਵਲ ਤੇਰੇ ਵਿਚਾਰਾਂ ਦੇ । ਟਿਮਕ ਸਕਦੇ ਸੀ ਦੀਪ ਆਨੰਦ ਦੇ ਗ਼ਮਗੀਨ ਨੈਣਾਂ ਵਿਚ, ਨਜ਼ਾਰੇ ਝੁਮ ਸਕਦੇ ਸਨ ਨਿਗਹ ਸਾਹਵੇਂ ਬਹਾਰਾਂ ਦੇ । ਗ਼ਮਾਂ ਦੇ ਘੁਸਮੁਸੇ ਪਿਛੇ, ਨਿਰਾਸ਼ਾ ਦੇ ਧੁਏ ਉਬਲੇ ਟਿਮਕਦੀ ਏ ਭਵਿਖਤ ਦੀ ਸ਼ਮਾ ਤੇਰੇ ਲਈ ਹੁਣ ਵੀ, ਲਈ ਬੈਠਾ ਭਿਆਨਕ ਨੇਰੀਆਂ ਰਾਤਾਂ ਦੀ ਬੁੱਕਲ ਵਿਚ ਸੁਨਹਿਰੇ ਸੁਪਨਿਆਂ ਦੀ ਲੋ ਸਮਾ ਤੇਰੇ ਲਈ ਹੁਣ ਵੀ । ਅੰਤ ਵਿਚ ਮੇਰਾ ਇਸ ਆਲੋਚਨਾ ਵਿਚ ਆਏ ਤੇ ਹੋਰ ਕਵੀਆਂ ਅਗੇ ਨਿਵੇਦਨ ਹੈ, ਕਿ ਹੁਣ ਪੜਾਉ ਉਹ ਆ ਗਇਆ ਹੈ ਜਦੋਂ ਸਮਾਜ ਤੇ ਨਾਮ ਦਾ ੭੨}