ਪੰਨਾ:Alochana Magazine January 1957.pdf/8

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂੰ ਨਿਭਾਉਣ ਵਾਸਤੇ ਘਾਲ ਘਾਲਦਾ ਹੈ ਅਤੇ ਕਿਸ ਤਰਾਂ ਸਰਮਾਏਦਾਰੀ fਹਤੁ ਇਸ ਤੋਂ ਕੰਨੀ ਕੁਤਰਾ ਕੇ ਲੋਕਾਂ ਦੀ ਅਖੀਂ ਘੱਟਾ ਪਾਉਣ ਦੀ ਕੋਸ਼ਸ਼ ਕਰਦਾ ਹੈਇਹ ਗਾਰਗੀ ਸਾਹਿਬ ਦੇ ਨਾਟਕ ਦਾ ਵਿਸ਼ਾ ਸੀ ਪਰ ਗਾਰਗੀ ਸਾਹਿਬ ਪਥਰ ਵਿਚ ਬੁਤ ਨੂੰ ਅੰਗੜਾਈਆਂ ਲੈਂਦੇ ਨੂੰ ਵੇਖਣ ਵਿਚ ਮਹਿਵ ਹੋ ਗਏ । ਇਹ ਗਲ ਸ਼ਾਇਦ ਉਨ੍ਹਾਂ ਦੇ ਮਨੋਂ ਵਿਸਰ ਹੀ ਗਈ ਕਿ ਉਨ੍ਹਾਂ ਸਮਾਜਕ ਅਸਲੀਅਤ ਤੋਂ ਤੁਰ ਕੇ ਚਿਤਰ ਬਣਨ ਤਕ ਕਲਾ ਦਾ ਵਜੂਦ ਵਿਚ ਆਉਣਾ ਐਸੇ ਤਰਕੇ ਨਾਲ ਪੇਸ਼ ਕਰਨਾ ਸੀ ਕਿ ਸਮਾਜਵਾਦੀ ਤੇ ਸਰਮਾਇਦਾਰੀ ਹਿਤੁ ਕਲ ਦੀ ਆਪਸ ਵਿਚ ਵਿਰੋਧਤਾ ਚਿਤਰੀ ਜਾਂਦੀ । ਗਾਰਗੀ ਸਾਹਿਬ ਨੇ ਨਾਟਕ ਵਿਚ ਇਹ ਵੀ ਪੇਸ਼ ਕਰਨ ਦੀ ਕੋਸ਼ਸ਼ ਕੀਤੀ ਹੈ ਕਿ ਜੈਦੇਵ ਸਮਾਜਕ ਦੁਖ ਤਕਲੀਫ ਤੋਂ ਅਵੇਸਲਾ ਨਿਰਲੇਪ ਹੈ ਅਤੇ ਸਮਾਜ ਵਿਚ ਚਲ ਰਹੀ ਜਮਾਤੀ ਜੰਗ ਵਿਚ ਨਿਰਪਖ ਦੂਰੋਂ ਬੈਠ ਸਮਾਜ ਦਾ ਤਮਾਸ਼ਾ ਹੀ ਦੇਖਦਾ ਹੈ । ਦੁਖ ਗਿਰਾਵਟ ਦੇ ਖਿਲਾਫ਼ ਇਨਸਾਨੀਅਤ ਤੇ ਇਨਕਲਾਬੀ ਜਾਗਰਤ ਦਾ ਪਖੀ ਤੇ ਹਾਮੀ ਨਹੀਂ । ਉਸ ਨੂੰ ਆਪਣੀ ਕਲਾ, ਅਪਣਾ ਕਿ ਸਬ ਤੇ ਇਸ ਵਿਚ ਕਾਮਯਾਬੀ ਦੀ ਹੀ ਲਗਨ ਹੈ । ਸਮਾਜ ਵਲ ਉਹ ਆਪਣੀ ਕਲਾਂ ਵਾਸਤੇ ਮਜ਼ਮੂਨ ਲੈਣ ਹੀ ਜਾਂਦਾ ਹੈ, ਜੋ ਸਮਾਜ ਵਿਚ ਵਰਤ ਰਹੀ a Bਸ ਵਲ ਉਸ ਦੀ ਕੋਈ ਡੀਊਟੀ ਹੈ ਕਿ ਨਹੀਂ। ਇਸ ਦਾ ਉਸਨੂੰ ਨਾ ਅਹਿਸਾਸ ਹੈ ਨਾ ਦਿਲਚਸਪੀ । ਰੂਪਾ ਨੂੰ ਵੀ ਉਹ ਚੰਗਾ ਮਜ਼ਮੂਨ ਕਰਕੇ ਹੀ ਲਿਆਇਆ ਹੈ । ਸਮਾਜਕ ਦੁਖ ਦਾ ਹਲ ਕਰਨ ਵਾਸਤੇ ਨਹੀਂ । ਇਹ ਠੀਕ ਹੈ ਕਿ ਜੇਦੇਵ ਚੇਤੰਨ ਤੌਰ ਤੇ ਸਮਾਜ ਵਲ ਆਪਣੇ ਜਾਂ ਕਲਾ ਦੇ ਫਰਜ਼ ਦਾ ' ਜ਼ਿਕਰ ਨਹੀਂ ਕਰਦਾ । ਰੁਪਾ ਦੇ ਬਣੇ ਬੁਤ ਦੀ ਬਾਬਤ ਤਾਂ ਕਹਿੰਦਾ ਹੈ ਕਿ ਮੈਂ ਇਸ ਵਿਚ ਮਲਕ ਦੀ ਭੁਖ ਉਜਾਗਰ ਕੀਤੀ ਹੈ । ਨਾ ਹੀ ਬਤੌਰ ਸ਼ਹਿਰੀ ਕੋਈ ਐਸੇ ਕੰਮ ਦਾ ਜ਼ਿਕਰ ਹੈ ਜਿਥੋਂ ਉਸ ਦੀ ਲੋਕ ਹਮਦਰਦੀ ਜ਼ਾਹਰ ਹੋਵੇ । ਸਵੀਰਾ ਜਦੋਂ ਪਟੇਲਰ ਦੇ ਘਰੋ, ਜਿਥੇ ਉਸ ਨੂੰ ਕੰਮ ਹਾਕਾਂ ਮਾਰਦਾ ਹੈ, ਉਥੇ ਜਾਣ ਦਾ ਜ਼ਿਕਰ ਕਰਦੀ ਹੈ ਤਾਂ ਉਹ ਜਾਣ ਵਲ ਹਮਦਰਦੀ ਦੀ ਥਾਂ ਕਹਿੰਦਾ ਹੈ ਕਿ ਤੈਨੂੰ ਕਿਸੇ ਨੇ ਜਾਣ ਨਹੀਂ ਦੇਣਾ | ਸਵੀਰਾ ਦਾ ਬੁਤ ਬਣਾਉਂਦਾ ਹੋਇਆ ਵੀ ਉਹ ਸਮਾਜਕ ਕੰਮ ਤੋਂ ਕਿਤੇ ਔਖਾ ਹੁੰਦਾ ਨਹੀਂ ਵਖਾਇਆ, ਸਮਾਜਕ ਮਸਲਾ ਜੋ ਕਿ ਕਲਾ ਨਾਲੋਂ ਬwਦੀ ਹੈ, ਜਿਸਦਾ ਹਲ ਕਰਨ ਵਾਸਤੇ ਕਲਾ-ਸ਼ਕਤੀ ਦੀ ਲੋੜ ਹੈ ਉਸ ਦਾ ਕਿਤੇ ਜ਼ਿਕਟ-ਭੋਗ ਨਹੀਂ। ਅਮਲੀ ਤੌਰ ਤੇ ਤਾਂ ਸਵੀਰਾ ਵੀ ਕੁਝ ਨਹੀਂ ਕਰਦੀ ਅਤੇ ਸ ਦਾ ਅਸੀਂ ਜ਼ਿਕਰ ਕਰ ਚੁਕ ਹਾਂ । ਅਤੇ ਜੈਦੇਵ ਦਾ ਸਮਾਜਕ ਭੁਖ ਵੇਖ ਕੇ ਨਾ ਤੜਫਨਾ ਉਸ ਦੀ ਸ਼ਖਸੀਅਤ ਵਿਚ ਘਾਟਾ ਹੈ । ਪਰ ਜਿਸ ਤਰਾਂ ਅਸੀਂ ਪਿੱਛੇ