ਪੰਨਾ:Alochana Magazine January 1957.pdf/80

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰੇਮ ਪ੍ਰਕਾਸ਼ ਸਿੰਘ ਪੰਜਾਬੀ ਅੱਖਰ-ਜੋੜ ਪੰਜਾਬੀ ਬੋਲੀ ਇਕ ਭਾਰਤੀ ਆਧੁਨਿਕ ਆਰਯ ਬੋਲੀ ਹੈ । ਭਾਰਤ ਦੀਆਂ ਹੋਰਨਾਂ ਬੋਲੀਆਂ-ਗੁਜਰਾਤੀ, ਮਰਾਠੀ, ਬੰਗਾਲੀ- ਵਾਂਗੂ, ਇਸ ਦਾ ਵਿਕਾਸ ਤੇ ਪਸਾਰ ਵੀ ਅੱਡ ਅੱਡ ਸਮੇਂ ਵਿਚ ਅੱਡ ਅੱਡ ਰੂਪ ਵਿਚ ਹੁੰਦਾ ਰਹਿਆ ਹੈ । ਜਗਾਂ ਦੀਆਂ ਭਿੰਨ ਭਿੰਨ ਹਾਲਤਾਂ ਦੇ ਅਨੁਸਾਰ ਕਦੀ ਇਸ ਪੰਜਾਬੀ ਬੋਲੀ ਵਿਚ ਅਪਭੰਸ਼ ਦਾ ਪ੍ਰਭਾਵ ਦਿਖਾਈ ਦਿੰਦਾ ਹੈ, ਕਦੀ ਫ਼ਾਰਸੀ ਦਾ ਅਤੇ ਕਦੀ ਇਹ ਕਾ ਆਦਿ ਦੇਸੀ ਬੋਲੀਆਂ ਦਾ। ਇਸ ਤਰ੍ਹਾਂ ਪੰਜਾਬੀ ਬੋਲੀ ਕਈ ਮੰਜ਼ਲਾਂ ਮਾਰਦੀ ਤੁਰਦੀ ਆ ਰਹੀ ਹੈ । ਆਜ਼ਾਦੀ ਦੀ ਪ੍ਰਾਪਤੀ ਤੋਂ ਪਿਛੋਂ ਜਿਥੇ ਪੰਜਾਬੀ ਸਾਹਿੱਤ ਵਿਚ ਮਹਾਨ ਪਰੀਵਰਤਨ ਦਿਸ਼ਟੀਗੋਚਰ ਹੁੰਦਾ ਹੈ, ਉਥੇ ਪੰਜਾਬੀ ਬੋਲੀ ਦੀ ਕੁਇi ਫਿਰ ਵੀ ਇਕ ਅਚਰਜਕਾਰੀ ਪਲਟਾ ਵੇਖਿਆ ਜਾਂਦਾ ਹੈ । ਆਜ਼ਾਦੀ ਤੋਂ ਬਾਅਦ ਪੰਜਾਬ ਵਿਚ ਇਕ ਸਾਹਿਤਕ ਕਾਂਤੀ ਮਚਦੀ ਹੈ । ਨਵੇਂ ਵਿਚਾਰ ਤੇ ਨਵੇਂ ਭਾਵ ਪ੍ਰਬਲ ਵਹਿਣ ਵਿਚ ਵਹਿ ਉਠਦੇ ਹਨ । ਇਨਾਂ ਨਵਿਆਂ ਵਿਚਾਰਾਂ ਤੇ ਕਲਪਨਾਵਾਂ ਦੇ ਪ੍ਰਗਟਾ ਲਈ ਨਵੇਂ ਸ਼ਬਦ ਅਤੇ ਨਵੇਂ ਸੰਕੇਤ ਉਪਜਦੇ ਹਨ | ਚੁਗਿਰਦੇ ਦਾ ਅਸਰ ਅiਖਿਆ ਜਾਵੇ ਜਾਂ ਜੁਗਾਂ ਪਿਛੋਂ ਸੰਸਕ੍ਰਿਤ ਤੇ ਭਾਰਤੀ ਪੰਜਾਬੀ ਦਾ ਮੇਲ ਆਖਿਆ ਜਾਵੇ, ਪੰਜਾਬੀ ਬੋਲੀ ਨੂੰ ਸ਼ਬਦਾਂ (ਮੂਲ ਸ਼ਬਦਾਂ ਨੂੰ ਬੜੀ ਤੇਜ਼ੀ ਨਾਲ ਗ੍ਰਹਿਣ ਕਰ ਰਹੀ ਹੈ । ਇਸ ਲਈ ਉਸ ਵੱਲ ਆ ਰਹੇ ਤਤਸਮ ਸ਼ਬਦਾਂ ਦੀ ਬਹੁਲਤਾ ਨੂੰ ਮੁਖ ਰਖ ਕੇ ਹਨ , ਬੋਲੀ ਨੂੰ ਜੇ ‘ਤਤਸਮ-ਪ੍ਰਧਾਨ ਆਖਿਆ ਜਾਵੇ ਤਾਂ ਕਾਫ਼ੀ ਢੁੱਕਵਾਂ ਨਾਂ ਮੰਨਿਆ ਜਾ ਸਕੇਗਾ, ਭਾਵੇਂ ਇਸ ਪ੍ਰਕਾਰ ਮਿਲਾਏ ਜਾ ਰਹੇ ਸੰਸਕ੍ਰਿਤ ਦੇ ਮਲ ਤੇ ਸ. ਪੰਜਾਬੀ ਬੋਲੀ ਵਿਚ ਅਜੇ ਖੜਕਦੇ ਜਿਹੇ ਜਾਪਦੇ ਹਨ ਅਤੇ ਸਮੋਏ ਹੋਏ ਨਹੀਂ ਲਗਦੇ । ਨਵੇਂ ਸ਼ਬਦਾਂ ਦੀ ਆਮਦ ਇਨ੍ਹਾਂ ਦੇ ਬੋਲਣ ਤੇ ਲਿਖਣ ਦੀ ਕਰ ਲਈ ਸਮੱਸਿਆ ਨੂੰ ਜਨਮ ਦਿੰਦੀ ਹੈ, ਜਿਸ ਵਲ ਵਿਗਿਆਨਿਕ ਰੁਚੀ ਵਾਲੇ ਹਰ ਜਾਨ ਤੇ ਪਾਠਕ ਦਾ ਧਿਆਨ ਖਿੱਚਣਾ ਅਵੱਸ਼ਕ ਜਾਪਦਾ ਹੈ । ਨਾਲੇ ਹੁਣ ਸਾਹਿਤ ਤੇ ਬੋਲੀ ਦੀ ਧਾਰਾ ਉਸ ਪੜਾਂ ਤੇ ਆ ਗਈ ਹੈ, ਜਿਥੇ ਸਾਹਿੱਤ, ਬੋਲੀ ਤੋਂ ਅੱਖਰ ੭੪]