ਪੰਨਾ:Alochana Magazine January 1957.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਿੰਨਾਂ ਉਤੇ ਦੁਬਾਰਾ ਝਾਤ ਮਾਰਨ ਦੀ ਲੋੜ ਹੁੰਦੀ ਹੈ ਤਾਂ ਜੋ ਨਵੇਂ ਵਾਯੂ ਮੰਡਲ ਵਿਚ ਇਹ ਸਾਹਿਤਕ ਅੰਗ ਉਸ ਦੇ ਅਨੁਕੂਲ ਬਣਾਏ ਜਾ ਸਕਣ । ਸਾਹਿੱਤ ਤੇ ਬੋਲੀ ਨੂੰ ਇਕ ਪਾਸੇ ਛਡਦੇ ਹੋਏ ਸਾਡੇ ਇਸ ਲੇਖ ਦਾ ਆਸ਼ਾ ਕੇਵਲ ਪੰਜਾਬੀ ਬੋਲੀ ਦੀ ਲਿਪੀ ਗੁਰਮੁਖੀ ਵਿਚ ਲਿਖੇ ਜਾ ਰਹੇ ਸ਼ਬਦਾਂ ਦੇ ਅੱਖਰ-ਜੋੜਾਂ ਦੀ ਅਜੋਕੀ ਪਿਰਤ ਨੂੰ ਪਾਠਕਾਂ ਤੋਂ ਸਰੋਤਿਆਂ ਦੇ ਸਨਮੁਖ ਪੇਸ਼ ਕਰਨਾ ਹੈ । | ਸਭ ਤੋਂ ਪਹਿਲਾਂ, ਏਥੇ “ਅੱਖਰ-ਜੋੜ ਨਾਂ ਬਾਰੇ ਵੀ ਵਿਚਾਰ ਕਰਨਾ ਲਾਭਦਾਇਕ ਜਾਪਦਾ ਹੈ । ਪੰਜਾਬੀ ਬੋਲੀ ਵਿਚ ਸਪੈਲਿੰਗ ਜਾਂ ਹਿੱਜੇ ਲਈ “ਸ਼ਬਦਜੋੜ-ਇਹ ਸੰਕੇਤ ਲਈ ਲਿਖਤਾਂ ਵਿਚ ਵੇਖਿਆ ਜਾਂਦਾ ਹੈ । ਪਰੰਤੂ ਵਿਗਿਆਨਕ ਦ੍ਰਿਸ਼ਟੀ ਤੋਂ ਇਸ ਬਾਰੇ ਕੁਝ ਵਿਚਾਰ ਪੇਸ਼ ਕੀਤੇ ਜਾਂਦੇ ਹਨ । ਥੋੜੇ ਦਿਨ ਹੋਏ “ਚੜਦੀ ਕਲਾ ਵਿਚ ਡ: ਸ਼ੇਰ ਸਿੰਘ, ਪ੍ਰੋ: ਪਿਆਰ ਸਿੰਘ, ਪ੍ਰੋ: ਗੁਲਵੰਤ ਸਿੰਘ ਦੀ ਮੌਜੂਦਗੀ ਵਿਚ ਇਸ ਸੋਕੇਤ ਬਾਰੇ ਚਰਚਾ ਛਿੜੀ ਸੀ । ਲੇਖਕ ਨੇ ਇਹ ਵਿਚਾਰ ਪੇਸ਼ ਕੀਤਾ ਕਿ “ਸ਼ਬਦ-ਜੋੜ ਦਾ ਪਹਿਲਾ ਅਰਥ “ਸ਼ਬਦਾਂ ਦਾ ਜੋੜ ਹੀ ਪਤੀਤ ਹੁੰਦਾ ਹੈ, ਜਿਸ ਦਾ ਭਾਵ ਦੋ ਜਾਂ ਤਿੰਨ ਸ਼ਬਦਾਂ ਦਾ ਪ੍ਰਸਪਰ ਸੰਜੋਗ ਹੈ, ਜਿਸ ਨੂੰ ਸੰਸਕ੍ਰਿਤ ਵਿਚ ਸਮਾਸ ਤੇ ਅੰਗਰੇਜ਼ੀ ਵਿਚ ‘ਕੰਪਾਊਂਡ' ਆਖਦੇ ਹਨ | ਸ਼ਬਦਾਂ ਵਿਚਲੇ ਅੱਖਰਾਂ ਦਾ ਜੋੜ-ਇਹ ਅਰਥ ਕੁਝ ਦੁਰੇਡੇ ਜਾ ਪੈਂਦਾ ਹੈ, ਜਿਸ ਵਿਚ ਅਸਪਸ਼ਟਤਾ ਝਲਕਦੀ ਹੈ । ਇਸ ਲਈ ਜੇਕਰ “ਅੱਖਰ-ਜੋੜ-ਇਹ ਸੰਕੇਤ ਵਰਤਿਆ ਜਾਵੇ ਤਾਂ ਸਪਸ਼ਟਤਾ ਤੇ ਸਰਲਤਾ ਵਧੇਰੇ ਵਧਣ ਦੀ ਸੰਭਾਵਨਾ ਹੋ ਜਾਂਦੀ ਹੈ, ਕਿਉਕਿ ਰ ਵਿਚੋਂ ਕੋਈ ਹੋਰ ਅਰਥ ਨਹੀਂ ਨਿਕਲਦਾ ਪ੍ਰਤੀਤ ਹੁੰਦਾ। ਇਸ “ਅੱਖਰ-ਜੋੜ ਸੰਕੇਤ ਬਾਰੇ ੫: ਗੁਲਵੰਤ ਸਿੰਘ ਹੁਰਾਂ ਨੇ ਆਪਣੀ ਸੰਮਤੀ ਪ੍ਰਗਟ ਕੀਤੀ ਅਤੇ ਬਾਕੀ ਵਿਦਵਾਨਾਂ ਨੇ ਵੀ ਵਿਚਾਰ ਯੋਗ ਗੱਲ ਮੰਨੀ । ਏਥੇ, ਇਸ ਲਈ ਸ਼ਬਦ-ਜੋੜਾਂ ਦੀ ਥਾਂ “ਅੱਖਰ-ਜੋੜ ਨੂੰ ਹੀ ਵਰਤਿਆ ਗਇਆ ਹੈ । “ਅੱਖਰ-ਜੋੜ ਦੀ ਪ੍ਰਣਾਲੀ ਗੁਰਮੁਖੀ ਵਿਚ ਅਜੇ ਤਕ ਇਕਸਾਰ, ਸਥਿਰ ਤੇ ਪੱਕੀ ਨਹੀਂ ਹੋਈ ਜਾਪਦੀ ਕਿਉਂਕਿ ਭਿੰਨ ਭਿੰਨ ਵਿਚਾਰ ਧਾਰਾ ਦੇ ਅਨੁਸਾਰ, ਸ਼ਬਦਾਂ ਦੇ ਭਿੰਨ ਭਿੰਨ ਉਚਾਰਨ ਤੇ ਭਿੰਨ ਭਿੰਨ ਅੱਖਰ-ਜੋੜ ਵੇਖਣ ਵਿਚ ਆਉਂਦੇ | ਸਮਰ ਤੌਰ ਤੇ “ਅੱਖਰ-ਜੋੜਾਂ ਦੀ ਭਿੰਨਤਾ ਦੀ ਦ੍ਰਿਸ਼ਟੀ ਤੋਂ ਹੇਠ ਲਿਖੇ ਚਾਰ ਸਕੂਲ ਮੰਨੇ ਜਾ ਸਕਦੇ ਹਨ : ਪਹਿਲ-ਭਾਖਾਵਾਦੀ ਸਕੂਲ- ਇਸ ਸਕੂਲ ਦੇ ਅਨੁਸਾਰ ਪੰਜਾਬੀ ਵਿਚ ਆ ਰਹੇ ਨਵੇਂ ਸ਼ਬਦਾਂ ਨੂੰ ਭਾਖਾਈ ਰੰਗਣ ਦੇਣੀ ਚਾਹੀਦੀ ਹੈ, ਅਰਥਾਤ ਬਿਜਭਾਖਾ ਵਾਂਗੂ ਜਾਂ ਬਿਜ-ਭਾਖ-ਪ੍ਰਭਾਵਤ ਪੁਰਾਣੀ ਪੰਜਾਬੀ ਵਾਂਗੂ ਸ਼ਬਦਾਂ ਦੇ ਅੱਖਰ-ਜੋੜ [૫