ਸਮੱਗਰੀ 'ਤੇ ਜਾਓ

ਪੰਨਾ:Alochana Magazine January 1957.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੰਣ ਚਾਹੀਦੇ ਹਨ । ਇਨ੍ਹਾਂ ਦੀ ਰੁਚੀ ਕਿਸੇ ਸੰਸਕ੍ਰਿਤ ਜਾਂ ਬਦੇਸੀ ਸ਼ਬਦ ਨੂੰ ਤਤਸਮ ਰੂਪ ਵਿਚ ਹਿਣ ਕਰਨ ਦੀ ਨਹੀਂ ਲਗਦੀ । ਮਿਸਾਲ ਦੇ ਤੌਰ ਤੇ “ਪ੍ਰਕਾਸ਼ ਜਾਂ ਪਰਕਾਸ਼ ਨੂੰ “ਪਰਸ਼’, ‘ਵਿਸ਼ੇਸ਼ਤਾ” ਨੂੰ “ਬਿਸੇਖਤ’, ‘ਉਦਾਹਰਨ’ ਨੂੰ “ਉਧਾਰਨ’, ‘ਦ੍ਰਿਸ਼ਟੀਕੋਣ ਜਾਂ “ਦਿਸ਼ਟਿਕੋਣ ਨੂੰ “ਦਿਠਕੋਣ, ਪਿਸ਼ਠਭੂਮੀ ਨੂੰ “ਪਿਠਭੂਮੀ, ‘ਵਾਯੂਮੰਡਲ ਨੂੰ “ਵਾਉਮੰਡਲ ਲਿਖਣਾ ਤੇ ਬੋਲਣਾ ਚਾਹੀਦਾ ਹੈ । (ਦੂਜਾ- ਤਤਸਮਵਾਦੀ ਸਕੂਲ-- ਇਸ ਦੇ ਅਨੁਯਾਇਆਂ ਦਾ ਵਿਚਾਰ ਹੈ ਕਿ ਨਵੇਂ ਸ਼ਬਦਾਂ ਨੂੰ ਤਦਭਵ ਰੂਪ (ਬਦਲੇ ਰੂਪ) ਵਿਚ ਨਹੀਂ, ਸਗੋਂ ਤਤਸਮ ਰੂਪ ਵਿਚ ਹੀ ਪ੍ਰਚੱਲਤ ਰਖਣਾ ਚਾਹੀਦਾ ਹੈ । ਉਹ ਇਸ ਵਿਚ ਵੀ ਵਿਸ਼ਵਾਸ ਰਖਦੇ ਹਨ ਕਿ ਜਿਹੜੇ ਤਦਭਵ ਸ਼ਬਦ ਪ੍ਰਚਲਤ ਵੀ ਹਨ, ਉਨਾਂ ਨੂੰ ਵੀ ਮੁੜ ਤਤਸਮ ਰੂਪ ਦੇ ਕੇ ਵਰਤਣਾ ਚਾਹੀਦਾ ਹੈ, ਭਾਵੇਂ ਉਹ ਪੰਜਾਬੀ ਬੋਲੀ ਦੇ ਅਨੁਕੂਲ ਬੈਠਦੇ ਹੋਣ ਜਾਂ ਨਾ । ਉਹ ਇਸ ਤੋਂ ਵੀ ਅਗੇ ਜਾਂਦੇ ਹਨ ਤੇ ਇਸ ਨੂੰ ਠੀਕ ਸਮਝਦੇ ਹਨ ਕਿ ਨਬੀ ਦੀ ਲਿਪੀ ਵਿਚ ਵੀ ਸੰਸਕ੍ਰਿਤ ਦੇ ਉਹ ਸਾਰੇ ਹਲੰਤ, ਸੰਜੁਗਤ ਆਦਿ ਦੇ ਚਿੰਨ ਆ ਜਾਣੇ ਤੇ ਸਾਧਾਰਨ ਲਿਖਤਾਂ ਵਿਚ ਵਰਤੇ ਜਾਣੇ ਚਾਹੀਦੇ ਹਨ ਤੇ ਦੇਵਨਾਗਰੀ ਵਿਚ ਵਰਤੇ ਜਾਂਦੇ ਹਨ ਭਾਵੇਂ ਉਨ੍ਹਾਂ ਨੂੰ ਪੰਜਾਬੀ ਸੰਘ ਬੋਲਦਾ, ਬਲ ਸਕਦਾ ਹੋਵੇ ਜਾਂ ਨਾ। ਉਹ ਅਣ-ਅਧਿਕਾਰ’ ਨੂੰ “ਅਨਿਧਿਕਾਰ, ਕੰਬਣੀ ਨੂੰ ਕੰਪਨ, ਅਧਿਕ ਅੰਸ਼ ਲਈ ਅਧਿਕਾਂਸ਼', 'ਮੌਜੂਦ ਲਈ “ਵਿਦਮਾਨ` ਲਿਖਣਾ ਪਸੰਦ ਕਰਨਗੇ । ਤੀਜਾ--ਠੇਠਤਾਵਾਦੀ ਸਕੂਲ-- ਇਨ੍ਹਾਂ ਦਾ ਵਿਚਾਰ ਹੈ ਕਿ ਨਾ ਤਾਂ ਪਹਿਲੇ ਸਕਲ ਦੇ ਵਾਂਗ ਹੀ ਅੱਖਰ-ਜੋੜ ਹੋਣ ਤੇ ਨਾ ਹੀ ਤਤਸਮਵਾਦੀ ਸਕਲ ਦੇ ਵਾਂਗ । ਜਿਵੇਂ ਸੂਤ ਆਇਆ ਲਿਖ ਲਇਆ । ਵਿਆਕਰਣ, ਨਿਯਮਾਵਲੀ, ਜਾਂ ਹੋਰ who a ਬੰਧਨ ਹਨ | ਇਹ ਜਿਵੇਂ ਦਾਅ ਲਗਿਆ ਲਾ ਲੈਂਦੇ ਹਨ। ਲੋਕ-ਪ੍ਰਿਯ’, ਲੋਕ-ਯ’, ‘ਲੋਕ-ਪੀਆ, “ਲੈਕ ਪ੍ਰਯ’ ਸਭ ਠੀਕ ਹਨ । ਅਧਿਐਨ, ww, “ਅਧਿਯਨ ਸਾਰੇ ਸਹੀ ਹਨ ਇਨ੍ਹਾਂ ਲਈ । 'ਚੌਥਾ-ਵਿਗਿਆਨਵਾਦੀ ਸਕੂਲ- ਇਸ ਸਕੂਲ ਦੀ ਵਿਚਾਰਧਾਰਾ ਅਜੇ ਨਵੇਂ ਰੂਪ ਵਿਚ ਆ ਰਹੀ ਹੈ । ਇਸ ਦੇ ਅਨੁਸਾਰ ਹਰ ਸ਼ਬਦ ਦਾ ਉਚਾਰਣ ਤੇ ਅੱਖਰ-ਜੋੜ ਇਕ ਵਿਗਿਆਨਿਕ ਢੰਗ ਨਾਲ ਹੋ ਜਾ . . ਇਸ ਸਕਲ ਦਾ ਵਿਚਾਰ ਹੈ ਕਿ ਪੰਜਾਬੀ ਸ਼ਬਦੀ ਹੈ ਅੱਖਰ-ਜੋੜ, ਖਾਸ ਕਰ ਕੇ ਨਵੇਂ ਸਮੋਏ ਜਾ ਰਹੇ ਸ਼ਬਦਾਂ ਦੇ 50 ਵਿਚ ਵਿਆਕਰਣਿਕ ਸੁਝ ਵੀ ਹੋਵੇ, ਪੰਜਾਬੀ ਬੋਲੀ ਦੀ ਅਨਕਲਤਾ ਵੀ ਤੇ ਰਹੁ-ਰੀਤਾਂ ਦੀ ਪਾਲਣਾ ਵੀ, ਤਾਂ ਜੋ ਕਿਸੇ ਅੱਖਰ-ਜੋੜ ਦੀ ਨਿਯਮ-ਅਨਸਾਰਤਾ ਵੀ ਸਿੱਧ ਹੋ ਸਕੇ ਤੇ ਪੰਜਾਬੀ ਦੀਆਂ ਪਰੀਸਥਿਤੀਆਂ ਵਿਚ ਉਸ ਦਾ ਹੱਲ 4 ਸਮਰੱਥਾ ਵੀ ਭਰੀ ਜਾ ਸਕੇ, ਤਾਂ ਹੀ ਇਸ ਪਾਸੇ ਸਥਿਰ ਤੇ ਲੋਕ-ਪਰਵਾਨ ਲੀਹi ੭੬]