ਸਮੱਗਰੀ 'ਤੇ ਜਾਓ

ਪੰਨਾ:Alochana Magazine January 1957.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੈ ਸਕਣ ਦੀ ਸੰਭਾਵਨਾ ਹੋ ਸਕਦੀ ਹੈ । ਮਿਸਾਲ ਵੱਜੋਂ ਚੰਗੀ ਪਤਨੀ ਦੇ ਅਰਥ ਵਿਚ ਇਹ ਸਕੂਲ ‘ਸੁਪਤਨੀ ਲਿਖਣ ਦੀ ਬਜਾਏ 'ਸੁਪਤਨੀਂ` ਅੱਖਰ-ਜੋੜ ਨੂੰ ਤਰਜੀਹ ਦੇਵੇਗਾ, ਕਿਉਂਕਿ ਅਰਥ ਦੀ ਸਪਸ਼ਟਤਾ, ਵਿਆਕਰਣ ਦੀ ਪਾਲਣਾ, ਪੰਜਾਬੀ ਦੀ ਅਨੁਕੂਲਤਾ ਦੀ ਦ੍ਰਿਸ਼ਟੀ ਤੋਂ ‘ਸੁਪਤਨੀ) ਹੀ ਉਚਿਤ ਹੈ, ਸਪਤਨੀ ਨਹੀਂ। ਪਤਨੀ ਦਾ ਅਰਥ “ਸਹਿਤ-ਪਤਨੀ ਹੈ ਜਿਵੇ ਮੁਖ ਸਾਂਦ ਵਿਚ ‘ਸਾਂਦ ਅਰ ਬਾਤ ਸ-ਆਨੰਦ ਆਨੰਦ ਸਹਿਤ । ਸੋ, “ਸ ਦਾ ਅਰਥ 'ਸਹਿਤ’ ਹੈ ਤੇ ‘ਸੁ’ ਦਾ ਅ3ਥ , ਜਿਹੜਾ ਸੁਪੱਤਨੀ ਵਿਚ ਇੱਛਤ ਹੈ । ਇਸੇ ਤਰ੍ਹਾਂ ਇਹ ਸੁਚਲਦਾ ਹੈ ‘ਸੁਪੁਤਰ (ਨ ਕਿ ‘ਸਪੁਤਰ), ਸੁਵੇਲਾ, ਸੁਯੋਗਤਾ ਆਦਿ ਵਿਚ | | ਇਨ੍ਹਾਂ ਚਾਰ ਸਕੂਲਾਂ ਵਿਚੋਂ ਕਿਸ ਦੀ ਵਿਚਾਰ-ਧਾਰਾ ਵਧੇਰੇ ਮੰਨਣ ਯੋਗ ਹੈ ? ਵਿਦਵਾਨ ਇਸ ਦਾ ਆਪ ਹੀ ਨਿਰਨਾਂ ਕਰ ਸਕਣਗੇ । ਇਹ ਇਕ ਤਰਾਂ ਦੀ ਨਵੀਂ ਸਮੱਸਿਆ ਹੈ ਜਿਸ ਲਈ ਇਕ ਟੱਕ ਕੀਤਾ ਕਈ ਵ ਫੈਸਲਾ ਸ਼ਾਇਦ ਚੰਗਾ ਫੈਸਲਾ ਨਾ ਹੋ ਸਕੇਗਾ । ਫਿਰ ਵੀ ਇਹ ਯੋਗ ਪ੍ਰਤੀਤ ਹੁੰਦਾ ਹੈ ਕਿ ਪੰਜਾਬੀ . ਸ਼ਬਦਾਂ ਦੇ ਗੁਰਮੁਖੀ ਵਿਚ ਲਿਖੇ ਅੱਖਰ-ਜੋੜਾਂ ਉਤੇ ਸੰਖਿਪਤ ਵਿਚਾਰ ਕੀਤਾ ਜਾਵੇ ਤਾਂ ਜੋ ਨਵੀਆਂ ਪੈ ਰਹੀਆਂ ਲੀਹਾਂ ਵਿਚ ਇਸ ਦੀ ਕੁਝ ਸਹਾਇਤਾ ਸਿੱਧ ਹੋ ਸਕੇ । ਉੱਨਤ ਜਾਂ ਉੱਨਤ ਹੋ ਰਹੀ ਬੋਲੀ ਲਈ ਇਹ ਅਵੱਸ਼ਕ ਹੈ ਕਿ ਉਸ ਵਿਚ ਜਿਥੇ ਵਿਚਾਰਾਂ ਦੀ ਅਨਕਤਾ ਹੋਵੇ ਉਥੇ ਅੱਖਰ-ਜੋੜਾਂ ਦੀ ਏਕਤਾ ਹੋਵੇ । ਇਸ ਅਨੇਕਤਾ-ਏਕਤਾ ਦਾ ਸੰਜੋਗ ਹੀ ਉੱਨਤ ਬੋਲੀ ਦਾ ਰਾਜ਼ ਹੈ । ਅੱਖਰ-ਜੋੜਾਂ ਦਾ ਟਕਸਾਲੀਕਰਣ ਕਈ ਆਸ਼ਿਆਂ ਤੋਂ ਲੋੜੀਦਾ ਹੈ ਤੇ ਉਚਿਤ ਹੈ । ਅੱਖਰ-ਜੋੜ ਦੀ ਇਕਸਾਰਤਾ ਨਾਲ ਬੋਲੀ ਵਿਚ ਇਕ ਨਿਯਮਤ ਆਉਦੀ ਹੈ--ਪਾਠਕਾਂ ਤੇ ਸਿਖਾਂਦਰੂਆਂ ਨੂੰ ਸਮਝਣ ਸਮਝਾਉਣ ਲਈ ਸੌਖ ਹੁੰਦੀ ਹੈ--ਅੱਖਰਜੋੜਾਂ ਦੀ ਵੱਖਰਤਾ ਕਰ ਕੇ ਜੋ ਅਰਥਾਂ ਦੇ ਭੁਲੇਖੇ ਪੈਂਦੇ ਹਨ ਇਸ ਇਕਰੂਪਤਾ ਵਿਚ ਉਨਾਂ ਲਈ ਘੱਟ ਥਾਂ ਹੈ--ਵਿਆਕਰਣਿਕ ਦ੍ਰਿਸ਼ਟੀ ਤੋਂ ਵੀ ਇਸ ਦਾ ਵਿਸ਼ੇਸ਼ ਲਾਭ ਹੈ ਕਿਉਂਕਿ ਸ਼ਬਦਾਂ ਦੇ ਅਗਲੇਰੇ ਰੂਪ (ਡੈਰੀਵੇਟਿਜ਼) ਇਕ ਨਿਸ਼ਚਤ ਰੀਤ ਨਾਲ ਸੁਤੇ ਸਿੱਧ ਬਣਦੇ ਚਲੇ ਜਾਂਦੇ ਹਨ । | ਪਰੰਤੂ ਜਿੰਨੀ ਇਸ ਇਕਸਾਰਤਾ ਦੀ ਲੋੜ ਹੈ ਉਤਨੀ ਔਖੀ ਇਸ ਦੀ ਪਰਾਪਤੀ ਹੈ । ਸੰਸਕ੍ਰਿਤ ਵਰਗੀਆਂ ਕਲਾਸੀਕਲ ਬੋਲੀਆਂ ਨੂੰ ਛੱਡ ਕੇ ਆਧੁਨਿਕ ਖਾਸ ਕਰ ਕੇ ਉੱਨਤ ਹੋ ਰਹੀਆਂ ਬੋਲੀਆਂ ਵਿਚ, ਅੱਖਰ-ਜੋੜਾਂ ਦੀ ਇਸ ਇਕਸਾਰਤਾ ਦੀ ਅਣਹੋਂਦ ਬੜੇ ਚੁਭਵੇਂ ਰੂਪ ਵਿਚ ਅਨੁਭਵ ਕੀਤੀ ਜਾ ਰਹੀ ਹੈ । ਹਿੰਦੀ ਜਿਸ ਨੇ ਸੰਸਕ੍ਰਿਤ ਦਾ ਪੂਰਾ ਸੂਰਾ ਸਹਾਰਾ ਲੈ ਲਇਆ ਹੈ, ਵਿਚ ਵੀ ਇਸ ਦੀ ਅਜੇ ਵੀ ਘਾਟ ਹੈ । ਇਸ ਵਿਚ “ਮਹਾਨਤਾ ਜਾਂ ਮਹੱਤਾ, “ਅੰਤਰਕਾਲੀਨ ਜਾਂ ‘ਅੰਤਹਕਾਲੀਨ, “ਅੰਤਰ ਪਾਂਤੀ' ਜਾਂ 'ਅੰਤਹਤੀਯ ਸਾਰੇ ਠੀਕ ਹਨ । ਪੰਜਾਬੀ ਦਾ ਤਾਂ ਕਹਿਣਾ ਹੀ [੭੭