ਪੰਨਾ:Alochana Magazine January 1957.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੀ ਹੈ ਜਿਥੇ ਕਿਸੇ ਵੀ ਨਿਯਮਬੱਧ ਕਲਾਸੀਕਲ ਬੋਲੀ ਨੂੰ ਹੂ-ਬ-ਹੁ ਅਪਣਾਇਆ ਨਹੀਂ ਗਇਆ ਅਤੇ ਜਿਥੇ ਆਪਣੀਆਂ ਬੋਲੀ-ਲੀਹਾਂ ਨੂੰ ਬੇਰੁਖੀ ਨਲ ਤਿਆਗਿਆ ਨਹੀਂ ਗਇਆ । ਇਸ ਲਈ ਇਹ ਅਨੁਭਵ ਕੀਤਾ ਜਾਂਦਾ ਹੈ ਕਿ ਪੰਜਾਬੀ ਵਿਚ ਜਿਸ ਤੇਜ਼ੀ ਨਾਲ ਭਾਵ ਵਿਚਾਰ ਆ ਰਹੇ ਹਨ ਉਸ ਤੇਜ਼ੀ ਨਾਲ ਸ਼ਬਦਾਂ ਦੀ ਉਪਜ ਤੇ ਅੱਖਰ-ਜੋੜਾਂ ਦੀ ਇਕਸਾਰਤਾ ਨਹੀਂ ਆ ਰਹੀ । ੫: ਓਮ ਪ੍ਰਕਾਸ਼ ਕਹੋਲ ਜੀ ਕਹਿਣ ਵਾਂਗ ਕਈ ਵੇਰ ਇਕੋ ਹੀ ਲੇਖਕ ਇਕੋ ਪੰਨੇ ਤੇ ਇਕੋ ਹੀ ਸ਼ਬਦ ਲਈ ਅੱਡ ਅੱਡ ਅੱਖਰ-ਜੋੜ ਲਿਖਦਾ ਵੇਖਿਆਂ ਜਾਂਦਾ ਹੈ । ਹੇਠਾਂ ਕੁਝ ਸ਼ਬਦਾਂ ਦੇ ਅਜਿਹੇ ਅੱਖਰ-ਜੋਤਾਂ ਦੀ ਸੂਚੀ ਹੈ, ਜਿਥੇ ਵਖਰਤਾ ਵੇਖੀ ਜਾਂਦੀ ਹੈ ਅਤੇ ਜਿਥੇ ਏਕਤਾ ਦੀ ਡਾਢੀ ਲੋੜ ਹੈ । ਧੁਨੀ (ਸਾਊਡ) ਸ਼-- ਯ-- ਯ-- ਵਿਕਾਸ, ਵਿਕਾਸ਼ । ਉਤਸਾਹ, ਉਤਸ਼ਾਹ | ਉਤਸਵ, ਉਤਸ਼ਵ । (ਮੁਲ ਰੂਪ ਵਿਚ ਵਿਕਾਸ, ਉਤਸਾਹ, ਉਤਸਵ ਹਨ।) ਵਿਸ਼ੇਸ਼ਤਾ, ਬਿਸੇਖਤਾ | ਆਕਾਸ਼, ਅਕਾਸ਼, ਆਗਾਸ (ਮੂਲ ਵਿਸ਼ੇਸ਼ਤਾ, ਆਕਾਸ਼ ਹਨ ) ਯਤਨ, ਜਤਨ | ਯੁਗ, ਜੁਗ ਸਹਿਯੋਗ, ਸਹਜੋਗ, ਸਹਿਜੋਗ । (ਅੰਤਿਮ ਯ) ਸ਼ਬਦਾਂ ਦੇ ਅਖੀਰਲੇ ‘ਯ’ ਨੂੰ ਕਈ ਰੂਪਾਂ ਵਿਚ ਲਿਖਿਆ ਦੇਖਿਆ ਜਾਂਦਾ ਹੈ, ਜਿਵੇਂ ਹਿਮਾਲਯ, ਹਿਮਾਲੀਆ, “ਹਮਲਾ । ਧਿਆ, “ਮਧੜ, ਮੱਧ । ਵਿਸ਼ਾ, ਵਿਸ਼ੇ’, ‘ਵਿਸ਼ਯ । ਨਿਰਣਯ, ਨਿਰਨਾਂ, “ਨਿਰਣਾ । ਪੰਜਾਬੀ ਦੀ ਰਹੁਰੀਤ ਵਿਚ ਸ਼ਬਦਾਂ ਦੇ ਅੰਤਿਮ ਵਿਅੰਜਨਯ’ ਨੂੰ ਘੱਟ ਹੀ ਸਥਿਰ ਰਖਿਆ ਜਾਂਦਾ ਹੈ ਸਗੋਂ ਯ' ਨੂੰ ਪੂਰਬਲੇ ਅੱਖਰ (ਵਰਣ) ਨਾਲ ਸਮੀਕਰਣ ਵਾਲੇ ਨਿਯਮ ਰਾਹੀ ਇਕ ਮਿਕ ਕਰ ਤਾ ਜਾਂਦਾ ਹੈ ਜਿਵੇਂਗਦੜ ਤੋਂ ਗੱਦ’ ਤੇ ‘ਮਧੜ ਤੋਂ ਮੱਧ” , “ਸਾਹਿਤ ਤੋਂ “ਸਾਹਿੱਤ’, ‘ਮਨੁਤੋਂ 'ਮਨੁਖ । ਅਧਿਕ ਦੀ ਵਰਤੋਂ ਕਦੀ ਕੀਤੀ ਜਾਂਦੀ ਹੈ ਕਦੀ ਨਹੀਂ। ਉਂਜ ਪੰਜਾਬੀ ਇਕ ਦੁੱਤ-ਪ੍ਰਧਾਨ ਬੋਲੀ ਹੈ ਇਸ ਲਈ ਪੰਜਾਬੀ ਵਿਚ ਅਧਿਕ ਦੀ ਲੋੜ ਥਾਂ ਥਾਂ ਪੈਂਦੀ ਹੈ, ਖਾਸ ਕਰ ਕੇ ਪੰਜਾਬੀ ਦੀਆਂ ਪੱਛਮੀ ਉਪਬੋਲੀ ਆਂ ਪੋਠੋਹਾਰੀ ਆਦਿ ਵਿਚ । ਦੇਵਨਗਰੀ ਵਿਚ ਦੱਤ ਦੇ ਅੱਖਰ ਜੋੜ ਕੇ ਹੀ ਦਰਸਾਏ ਜਾਂਦੇ ਹਨ, ਪੰਜਾਬੀ ਵਿਚ ਅਧਿਕ ਨਾਲ | ੭e]