ਪੰਨਾ:Alochana Magazine January 1957.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਾ ਪਿਛੇਤਰ (ਸਫਿਕਸ-ਪੂਤ ਯ) ਉਦਗਾਰਤਾ, ਉਦਗਾਰ । ਦੋਸ਼ਤਾ, ਦੋਸ਼ । ਅਪਰਾਧਤਾ, ਅਪਰਾਧ । ਗੌਰਵਤਾ, ਗੌਰਵ । ਪੰਜਾਬੀ ਵਿਚ ਇਸ ਭਾਵਵਾਚਕ ਪਿਛੇਤਰ-‘ਤ। ਦਾ ਪ੍ਰਚਾਰ ਬਹੁਤ ਵਧ ਰਹਿਆ ਹੈ । ਜਿਥੇ ਪਹਿਲੇ ਹੀ ਭਾਵਵਾਚਕ ਨਾਂਵ (ਸੰਗਿਆਂ) ਹੈ ਉਥੇ ਫੇਰ ਇਹ ਪਿਛੇਤਰ ਲਾ ਦਿੱਤਾ ਜਾਂਦਾ ਹੈ ਇਹ ‘ਦੁਹਰੀ ਭਾਵਵਾਚਕਤਾ ਆ ਬਣਦੀ ਹੈ ਜਿਸ ਦੀ ਲੋੜ ਨਹੀਂ ਹੁੰਦੀ । ਉਪਰੋਕਤ ਉਦਾਹਰਣਾਂ ਵਿਚੋਂ ਉਦਗਾਰ, ਦੋਸ਼, ਅਪਰਾਧ, ਗੌਰਵ ਸ਼ੁਧ ਭਾਵ-ਵਾਚਕ ਆਪਣੇ ਆਪ ਨਾਂਵ ਹਨ । ਇਸ ਲਈ ਬੋਲਣ ਸੌਖ, ਲਿਖਣ ਸੌਖ । (ਵਿਆਕਰਣਿਕ ਸ਼ੁਧਤਾ ਤੋਂ ਇਹ ਵਧੇਰੇ ਮੰਨਣ ਯੋਗ ਕਹੇ ਜਾ ਸਕਦੇ ਹਨ । ਅਨੁਵਾਦਿਕ, ਅਨੁਵਾਦਕ । ਸੰਪਾਦਿਕ, ਸੰਪਾਦਕ : ਇਤਿਹਾਸਿਕ, ਇਤਿਹਾਸਕ । ਧਾਰਮਿਕ, ਧਾਰਮਕ । (ਅੱਜ ਕਲ ਦੀ ਪੰਜਾਬੀ ਵਿਚ “ਕ' ਪਿਛੇਤਰ ਦੀ ਵਰਤੋਂ ਬੜੀ ਵਧ ਰਹੀ ਹੈ । ਇਸ ਦੀ ਵਰਤੋਂ ਵਿਚ ਜਿੰਨੀ ਬੇਧਿਆਨੀ ਅਨੁਭਵ ਹੁੰਦੀ ਹੈ ਉਤਨੀ ਸ਼ਾਇਦ ਹੋਰ ਰੂਪ ਦੇ ਅੱਖਰ-ਜੋੜ ਵਿਚ ਨਹੀਂ। “ਕ ਦੋ ਸ਼੍ਰੇਣੀਆਂ ਨਾਲ ਲਗਦਾ ਹੈ-ਇਕ ਵਿਸ਼ੇਸ਼ਣ ਨਾਲ ਤੇ ਦੂਜਾ ਏਜੰਟ ਨਾਂਵ ਨਾਲ ਅਨੁਵਾਦਕ ਏਜੰਟ ਨਾਂਵ ਹੈ ਤੇ ਧਾਰਮਿਕ ਵਿਸ਼ੇਸ਼ਣ। ਪਹਿਲੇ ਵਿਚ ਮੂਲਕ ਤੌਰ ਤੇ ਸਿਹਾਰੀ ਨਹੀਂ, ਤੇ ਦੂਜੇ ਵਿਚ ਅਵੱਸ਼ਕ ਰੂਪ ਵਿਚ ਹੈ । ਇਸ ਦੀ ਵਰਤੋਂ ਪੰਜਾਬੀ ਅੱਖਰ-ਜੋੜਾਂ ਵਿਚ ਅਜੇ ਨਿਸਚਤ ਨਹੀਂ ਹੋ ਸਕੀ ) . ਸੁਝਾਉ, ਸੁਝਾ। ਫੈਲਾ, ਫੈਲਾਉ । ਉਪਾ, ਉਪਾਉ । ਛਿੜਕਾ, ਛਿੜਕਾਉ । ਸੁਭਾ, ਸੁਭਾਉ ॥ ਪ੍ਰਗਟਾਅ, ਪ੍ਰਗਟਾ | ਚਾਅ, ਚਾਉ, ਚਾ ॥ ਅਗੇਤਰ (ਪੀਫਿਕਸ-ਉਪਸਰਗ) ਸੁਪੁਤਰ, ਸਪੁਤਰ । ਸੁਪਤਨੀ, ਸਪਤਨੀ । ਸੁਵਖਤੇ, ਸਵਖਤੇ । (“ਸੁ’ ਦਾ ਅਰਥ ਚੰਗਾ, well ਹੈ, ਪਰ ‘ਸ ਦਾ ਹੈ ਨਲ, ਸਾਖ, ਸਹਿਤ) ਅਸਥਾਨ, ਸਥਾਨ । ਅਸਥਾਈ, ਸਥਾਈ । ਆਦਿ । (ਅ ਦੋ ਕੰਮ ਦੇਣਦਾ ਹੈ, ਅਣਹੋਦ ਦਾ ਅਰਥ ਤੇ ਉਚਾਰਣ-ਸੌਖ । ਅਹਿਲ, “ਅਭੁੱਲ ਵਿਚ “ਅ” ਦਾ ਅਰਬ ਅਣਹੋਂਦ ਹੈ ਪਰੰਤੂ ਅਸਥਾਨ ਵਿਚ ਬੋਲਣ ਦੀ ਸੌਖ ॥ ਉ-- ਅ -- {੭੯