ਪੰਨਾ:Alochana Magazine January 1961.pdf/10

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਮੁਚੇ ਤੌਰ ਤੇ ਚੰਡੀ ਦੀ ਵਾਰ ਵਿਚ ਵਰਤੇ ਅਲੰਕਾਰ ਕਵੀ ਦੇ ਜੀਵਨ ਤਜਰਬੇ ਬਾਰੇ, ਜੀਵਨ ਤਜਰਬਿਆਂ ਦੇ ਸੋਮਿਆਂ-ਵਖ ਵਖ ਜੀਵਨ ਖੇਤਰ-ਬਾਰੇ ਤੇ ਇਸ ਤੋਂ ਛੁਟ ਕਵੀ ਦੀ ਸ਼ਖਸੀਅਤ ਬਾਰੇ ਕਾਫ਼ੀ ਵਾਕਫਅਤ ਦਿੰਦੇ ਹਨ । ਇਹ ਅਲੰਕਾਰ ਕਵੀ ਦੀ ਕਲਪਨਾ ਸ਼ਕਤੀ ਤੋਂ ਜਾਣੂ ਕਰਾਉਂਦੇ ਹਨ । ਵੇਖੀਆਂ ਚਾਖੀਆਂ ਸਥੂਲ ਵਸਤਾਂ ਨਾਲ ਸੂਖਮ ਭਾਵਾਂ ਦੀ ਸਬੰਧ-ਕਾਇਮੀ ਦੀ ਸ਼ਕਤੀ (Power 01 Association) ਦੀ ਦਸ ਪਾਉਂਦੇ ਹਨ । ਕਿਤੇ ਕਵੀ ਕੁਦਰਤ ਵਿਚ ਵਿਚਰਨ ਲਗਦਾ ਹੈ, ਆਵਲੇ ਦੇ ਬਿਛਾਂ ਦੇ ਦਰਸ਼ਨ ਕਰਦਾ ਹੈ, ਕਰਾਂਦਾ ਹੈ, ਕਿਤੇ ਸਾਨੂੰ, ਵਜੇ ਤਲਦੇ ਸੀਖਾਂ ਵਿੱਚ ਉਹਨਾ ਨੂੰ ਵਿੰਦੇ ਹਲਵਾਈ ਪਾਸ ਲੈ ਜਾਂਦਾ ਹੈ ਤੇ ਕਿਤੇ ਉਹ ਪਾਤਾਲਾਂ ਵਿਚ ਸਾਡੀ ਕਲਪਨਾ ਨੂੰ ਆਪਣੀ ਕਲਪਨਾ ਦੇ ਪਿਛੇ ਲਾਈ ਦੌੜਾਈ ਚਲਾ ਜਾਂਦਾ ਹੈ, ਧੌਲ ਤੇ ਉਸ ਦੇ ਸਿੰਗਾਂ ਨੂੰ ਵਿਖਾਂਦਾ ਹੈ, ਹੋਰ ਹਿਠਾਂਹ ਕਛੂ ਕੁੰਮਿਆ ਤਕ ਲੈ ਜਾਂਦਾ ਹੈ । ਤੇ ਸਭ ਤੋਂ ਵਧ ਕੇ ਕਵੀ ਦੀ ਸਫਲਤਾ ਇਸ ਵਿਚ ਹੈ ਕਿ ਉਸ ਅਲੰਕਾਰਾਂ ਦੀ ਵਰਤੋਂ ਦੇ ਮਨੋਰਥ ਨੂੰ ਚੰਗੀ ਤਰਾਂ ਸਮਝਿਆ ਹੈ । ਇਸ ਸਮ ਸਿੱਟਾ ਇਹ ਨਿਕਲਿਆ ਕਿ ਜਿਹੋ ਜਿਹੇ ਜੰਗੀ ਨਜ਼ਾਰੇ ਕਵੀ ਨੇ ਕਦੀ ਆਪ ਵੇਖ ਮਨ ਉਹਨਾਂ ਨੂੰ ਵੇਖ ਕੇ ਜਿਹੋ ਜਿਹੇ ਭਾਵ ਉਸ ਦੇ ਆਪਣੇ ਮਨ ਵਿਚ ਉਜਾਗਰ ਹੈ ਸਨ, ਉਹਨਾਂ ਨੂੰ ਪਾਠਕਾਂ ਦੇ ਭਾਵਾਂ ਨਾਲ ਸਾਂਝਿਆਂ ਕਰ ਸਕਿਆ ਹੈ। ' ਹੋਏ -O-, ਐਮ. ਏ. ਦੇ ਵਿਦਿਆਰਥੀਆਂ | ਲਈ “ਆਲੋਚਨਾ ਇਕ ਸੁਗਾਤ ਹੈ।