ਟੱਬਰ ਦੀ ਪੱਧਰ ਉਤੇ ਕੀਤਾ ਜਾਂਦਾ ਹੈ । ਉਸ ਦੀ ਵਿਰੋਧੀ ਜਮਾਤ, ਭਾਵ ਮਜ਼ਦੂਰ ਜਮਾਤ ਦਾ ਨਾਵਲ ਵਿਚ ਦਿਤੇ ਜ਼ਿਕਰ ਨਹੀਂ । ਏਥੋਂ ਤਕ ਕਿ ਮਜ਼ਦੂਰਾਂ ਵਿਚ ਅਸੰਤੁਸ਼ਟਤਾ ਤਕ ਦਾ ਵੀ ਕੋਈ ਚਿਨ ਦਿਖਾਈ ਨਹੀਂ ਦਿੰਦਾ। ਇਸੇ ਤਰ੍ਹਾਂ ਸ਼ਿੰਗਾਰਾ ਸਿੰਘ ਦਾ ਦੋਸ਼, ਜਾਗੀਰਦਾਰਾਨਾ ਘਰ ਵਿਚ ਜਨਮ ਲੈਣ ਤੋਂ ਵਧ ਕੁਝ ਨਹੀਂ। ਉਹ ਤਾਂ ਆਪਣੀ ਜਾਗੀਰਦਾਰ ਸ਼੍ਰੇਣੀ ਦਾ ਪ੍ਰਤੀਨਿਧ ਵੀ ਨਹੀਂ ਬਣਦਾ । ਸਗੋਂ ਨਾਨਕ ਸਿੰਘ ਦੇ ਕਹਿਣ ਅਨੁਸਾਰ ਸ਼ਿੰਗਾਰਾ ਸਿੰਘ ਰਾਹੀਂ ਤਾਂ ਸਮਾਜ ਨੂੰ ਮੁਜਰਮ ਦਿਖਾਇਆ ਗਇਆ ਹੈ ਕਿ ਕਿਵੇਂ ਸਮਾਜ ਮਨੁਖ ਨੂੰ ਬੁਰੇ ਕਰਮ ਲਈ ਪ੍ਰੇਰਦਾ ਅਤੇ ਮਜਬੂਰ ਕਰਦਾ ਹੈ । ਇਹ ਕਿਹੜਾ ਸਮਾਜ ਹੈ ! ਕੋਈ ਪਤਾ ਨਹੀਂ ? ਅਸਲ ਵਿਚ ਠਾਕਰ ਸਿੰਘ, ਸ਼ਿੰਗਾਰਾ ਸਿੰਘ ਅਤੇ ਉਸ ਦੇ ਬਾਕੀ ਬਹੁਤ ਨਾਵਲਾਂ ਦੇ ਇਸੇ ਵੰਨਗੀ ਦੇ ਪਾਤਰਾਂ ਦਾ ਬਹੁਤ ਲੰਮਾ ਚੌੜਾ ਫਰਕ ਨਹੀਂ । ਅਜਿਹੇ ਪਾਤਰ ਮੁੱਖ ਤੌਰ ਉਤੇ ਲੋਟੂ ਜਮਾਤਾਂ ਨਾਲ ਸਬੰਧ ਰਖਦੇ ਹਨ ਅਤੇ ਵਿਭਚਾਰ ਲਗ ਭਗ ਉਨ੍ਹਾਂ ਦਾ ਉਦੇਸ਼ ਹੀ ਹੁੰਦਾ ਹੈ ਅਤੇ ਉਹ ਆਪਣੀਆਂ ਸਕੀਮਾਂ ਨੂੰ ਸਿਰੇ ਚਾੜ੍ਹਣ ਲਈ ਕਤਲ ਕਰਨ ਕਰਵਾਣ ਤਕ ਚਲੇ ਜਾਣਾ ਕੋਈ ਅਜੀਬ ਗਲ ਨਹੀਂ ਸਮਝਦੇ । ਇਹ ਪੱਖ ਬਹੁਤ ਹਦ ਤਕ ਯਥਾਰਥਕ ਹੈ । ਪਰ ਆਪਣੇ ਬਾਕੀ ਨਾਵਲਾਂ ਵਾਂਗ ਨਾਵਲਿਸਟ ਏਥੇ ਵੀ ਠਾਕਰ ਸਿੰਘ ਤੋਂ ਅਖੀਰ ਪਸ਼ਚਾਤਾਪ ਕਰਵਾਉਂਦਾ ਹੈ । ਪਤਾ ਨਹੀਂ ਇਹ ਨਾਨਕ ਸਿੰਘ ਦੇ ਧਾਰਮਿਕ ਸੰਸਕਾਰਾਂ ਕਰ ਕੇ ਹੈ ਜਾਂ ਉਸ ਦੇ ਗਾਂਧੀਵਾਦ ਦਾ ਉਪਾਸ਼ਕ ਹੋਣ ਕਰ ਕੇ ਹੈ । ਉਹ ਬੁਰੇ ਨੂੰ ਉਸ ਦੀ ਬੁਰਾਈ ਉਤੇ ਨਹੀਂ ਛੱਡਣਾ ਚਾਹੁੰਦਾ । ਜਾਂ ਉਨ੍ਹਾਂ ਨੂੰ ਸਜ਼ਾਵਾਂ ਦਿਲਵਾਏਗਾ, ਨਹੀਂ ਤਾਂ ਬਹੁਤ ਵਾਰੀ ਉਨ੍ਹਾਂ ਤੋਂ ਪਸਚਾਤਾਪ ਕਰਵਾਏਗਾ । ਹਿੰਦੁਸਤਾਨ ਦੀ ਸਰਮਾਏਦਾਰ ਜਮਾਤ ਹੋਰਨਾਂ ਗਲਾਂ ਵਿਚ ਪਛਮੀ ਸਰਮਾਏਦਾਰਾਂ ਦੀਆਂ ਜਮਾਤੀ ਰੁਚੀਆਂ ਨਾਲੋਂ ਕਿਤੇ ਭਿੰਨਤਾ ਰਖ ਸਕਦੀ ਹੈ ਪਰ ਪਸਚਾਤਾਪ ਉਸ ਦਾ ਕੋਈ ਲੱਛਣ ਨਹੀਂ। ਵਾਸਤਵ ਵਿਚ ਠਾਕਰ ਸਿੰਘ ਦਾ ਪਸਚਾਤਾਪ ਇਕ ਫਾਰਮੂਲੇ ਦੀ ਪੁਸ਼ਟੀ ਲਈ ਕੀਤਾ ਲਗਦਾ ਹੈ । ਜੇ ਜ਼ਿੰਦਗੀ ਵਿਚ ਕਿਸੇ ਇਕ ਅਧੇ ਨੇ ਏਨੇ ਤਿਆਗ ਦਾ ਸਬੂਤ ਦਿੱਤਾ ਵੀ ਹੋਵੇ ਤਾਂ ਇਕ ਨਵੇਕਲੀ ਗਲ ਹੋਵੇਗੀ । ਸਮੂਹ ਦੀਆਂ ਰੁਚੀਆਂ ਨਾਲ ਇਸ ਦਾ ਸਬੰਧ ਨਹੀਂ। ਸਲੋਚਨਾ ਉਸ ਦੀ ਉਹੋ ਆਦਰਸ਼ ਇਸਤਰੀ ਹੈ ਜੋ ਲਗ ਭਗ ਸਾਰੇ ਨਾਵਲਾਂ ਵਿਚ ਹੈ । ਏਥੇ ਵਿਸ਼ੇਸ਼ਤਾ ਉਸ ਦੀ ਇਹ ਹੈ ਕਿ ਉਹ ਭਾਰਤੀ ਦੇ ਵਿਚਾਰਾਂ ਹੇਠ ਵਧੇਰੇ ਬਲਵਾਨ ਬਣਦੀ ਦੱਸੀ ਗਈ ਹੈ ਅਤੇ ਅਖੀਰ ਠਾਕਰ ਸਿੰਘ ਉਤੇ ਮਰਦਊਪੁਣੇ ਨਾਲ ਪਿਸਤੌਲ ਦਿਖਾ ਕੇ ਗ਼ਲਬਾ ਪਾਉਂਦਾ ਹੈ । ਆਲੋਚਕਾਂ ਨੇ ਇਸਤਰੀ ਪਾਤਰਾਂ ਬਾਰੇ ਬਹੁਤ ਕੁਝ ਲਿਖਿਆ ਹੈ, ਇਹ ਪਾਤਰ ਉਸ ਦੇ ਨਾਵਲਾਂ ਦਾ ਧੁਰਾ ਹਨ, ਜਿਨ੍ਹਾਂ , ਦੁਆਲੇ ਬਹੁਤ ਹਦ ਤੱਕ ਕਹਾਣੀ ਦਾ ਪਲਾਟ ਘੁੰਮਦਾ ਰਹਿੰਦਾ ਹੈ । ਪਰ ਮੇਰਾ ਖਿਆਲ ੧੦
ਪੰਨਾ:Alochana Magazine January 1961.pdf/12
ਦਿੱਖ