ਪੰਨਾ:Alochana Magazine January 1961.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਹ ਲਿਖਤ ਲੈਣ ਲਈ ਠਾਕਰ ਸਿੰਘ ਪਾਸ ਜਾਂਦੀ ਹੈ, ਤਾਂ ਫਿਰ ਉਹ ਲਿਖਤ ਕਿਸੇ ਕੰਮ ਕਿਉਂ ਨਹੀਂ ਆਉਂਦੀ । ਠਾਕਰ ਸਿੰਘ ਤੋਂ ਸਭ ਕੁਝ ਪਿਸਤੌਲ ਦਾ ਡਰਾਵਾ ਦੇ ਕੇ ਲਿਖਵਾਇਆ ਕਿਸੇ ਕੰਮ ਨਹੀਂ । ਇਸ ਤੋਂ ਕੇਵਲ ਇਹ ਗੱਲ ਜ਼ਾਹਿਰ ਹੁੰਦੀ ਹੈ ਕਿ ਨਾਨਕ ਸਿੰਘ ਨੇ ਸਿਰਫ ਸਲੋਚਨਾ ਦੀ ਸਰਗਰਮੀ ਦਿਖਾਣ ਲਈ ਅਥਵਾ ਨਾਵਲ ਨੂੰ ਰੌਚਕ ਬਣਾਉਣ ਲਈ ਪਸਤੌਲ ਵਾਲਾ ਇਕ ਦਿਸ਼ ਰਚਿਆ ਹੈ । ਜੇ ਭਾਰਤੀ ਦੀ ਸੰਗਤ ਨਾਲ ਉਹ ਇਕ ਗੰਭੀਰ ਕੁੜੀ ਬਣ ਚੁਕੀ ਸੀ ਤਾਂ ਉਸ ਲਈ ਠਾਕਰ ਸਿੰਘ ਹੁਣ ਕਿਸੇ ਪੱਖ ਤੋਂ ਅਹਿਮੀਅਤ ਨਹੀਂ ਰਖਦਾ ਸੀ । ਉਹ ਉਸ ਨੂੰ ਨਜ਼ਰ-ਅੰਦਾਜ਼ (ਅਖੋਂ ਪਰੋਖੇ) ਵੀ ਕਰ ਸਕਦੀ ਸੀ ਕਿਉਂਕਿ ਉਸ ਦਾ ਉਦੇਸ਼ ਹੁਣ ਕਿਤੇ ਵਡਾ ਸੀ । ਨਾਨਕ ਸਿੰਘ ਨੇ ਭਾਰਤੀ, ਪ੍ਰਿਤਪਾਲ ਅਤੇ ਸਲੋਚਨਾ ਦੀ ਆਪਸੀ ਵਾਰਤਾਲਾਪ ਬਹੁਤ ਥਾਂ ਪਾਈ ਹੈ ਜੋ ਲਮਕਾਈ ਹੋਈ ਪਰਤੀਤ ਹੁੰਦੀ ਹੈ । ਇਸ ਵਿਚ ਕਈ ਤਰ੍ਹਾਂ ਦੇ ਸੰਬੋਧਨ ਪਾਏ ਹਨ ਜੋ ਕੇਵਲ ਉਸ ਖੁਦਿਲੀ ਦੇ ਸੂਚਕ ਹਨ, ਜੋ ਅਜਿਹੇ ਮਾਹੌਲ ਵਿਚ ਹੋਣੀ ਕੁਦਰਤੀ ਹੈ । ਇਹ ਵੀ ਇਕ ਤਰ੍ਹਾਂ ਦਾ ਖੁਲ ਨੂੰ ਬਿਆਨ ਕਰਨ ਦਾ ਬਹੁਤ ਸਾਧਾਰਣ ਜਹਿਆ ਢੰਗ ਹੈ । ਵਿਸ਼ੇਸ਼ ਕਰ ਕੇ ਭਾਰਤੀ ਤੇ ਸਲੋਚਨਾ ਦੀ ਪਹਿਲੀ ਮੀਟਿੰਗ ਉਪਰ ਹੋ ਰਹੀ ਗਲ-ਬਾਤ ਵੀ ਬੜੀ ਓਪਰੀ ਅਤੇ ਵਾਤਾਵਰਣ ਦੇ ਅਨੁਕੂਲ ਨਹੀਂ ਹੈ । ਕੁਝ ਵਧੇਰੇ ਹੀ ਰੁਮਾਂਸ ਦੀ ਵਰਤੋਂ ਕੀਤੀ ਗਈ ਜਾਪਦੀ ਹੈ । “ਆਦਮ ਖੋਰ’ ਕਿਸੇ ਤਹਿਰੀਕ ਦਾ ਨਾਵਲ ਨਹੀਂ । ਨਾਨਕ ਸਿੰਘ ਨੇ ਮੁਖਬੰਦ ਵਿਚ ਅਜਿਹਾ ਲਿਖ ਕੇ ਇਕ ਉਲਝਣ ਪੈਦਾ ਕਰ ਦਿਤੀ ਹੈ । ਭਾਰਤੀ ਕਿਸੇ ਸਮੇਂ ਤਿਲੰਗਾਨਾ ਦੇ ਕਿਸਾਨ ਅੰਦੋਲਨ ਨਾਲ ਸੰਬੰਧ ਰਖਦਾ ਵਿਖਾਇਆ ਗਇਆ ਹੈ । ਪਰ ਉਸ ਲਹਿਰ ਦੀ ਕਿਤੇ ਵਿਆਖਿਆ ਨਹੀਂ। ਇਹ ਨਾਵਲ ਦਾ ਵਿਸ਼ਾ ਹੀ ਨਹੀਂ । ਫੇਰ ਨਾਵਲ ਦਾ ਵਿਸ਼ਾ ਕਿਹੜੀ ਲਹਿਰ ਹੈ । ਇਸ ਦਾ ਵੀ ਕੁਝ ਪਤਾ ਨਹੀਂ ਲਗਦਾ ! ਭਾਰਤੀ ਅਤੇ ਪ੍ਰਿਤਪਾਲ ਕੀ ਕਰਦੇ ਫਿਰਦੇ ਹਨ | ਕੁਝ ਪਤਾ ਨਹੀਂ ਲਗਦਾ । ਬਸ ਇਕ ਪਾਰਟੀ ਹੈ । ਉਸ ਦਾ ਕੋਈ ਪ੍ਰੋਗਰਾਮ ਹੈ, ਜਿਸ ਉਤੇ ਅਮਲ ਕਰਵਾਉਣ ਲਈ ਹੁਕਮ ਦੇਈ ਤੁਰਿਆ ਜਾਂਦਾ ਹੈ । ਕਿਸ ' ਪ੍ਰੋਗਰਾਮ ਲਈ ? ਉਹ ਸ਼ਾਇਦ ਇਲੈਕਸ਼ਨਾਂ ਤੋਂ ਵੱਧ ਕੁਝ ਨਹੀਂ । ਅਤੇ ਜਦ ਇਲੈਕਸ਼ਨਾਂ ਦਾ ਸੰਘਰਸ਼ ਵਾਲਾ ਸਮਾਂ ਆਉਂਦਾ ਹੈ, ਤਾਂ ਨਾਵਲ ਖਤਮ ਹੋ ਜਾਂਦਾ ਹੈ । ਵਿਸ਼ੇ ਦੀ ਸਪਸ਼ਟਤਾ ਬਾਬਤ ਜੇ ਬਹੁਤਾ ਨਾ ਕਹਿਆ ਜਾਏ ਤਾਂ ਘਟ ਤੋਂ ਘਟ ਇਹ ਕਮਿਊਨਿਸਟ ਪਾਰਟੀ ਦੇ ਕੰਮ ਕਰਨ ਦੇ ਢੰਗ ਬਾਰੇ ਘੋਰ ਅਗਿਆਨਤਾ ਜ਼ਰੂਰ ਹੈ । ਤਕਨੀਕੀ ਤੌਰ ਤੇ ਮਫ਼ਰੂਰ ਜ਼ਿੰਦਗੀ ਬਾਰੇ ਵੀ ਗਿਆਨ ਦੀ ਘਾਟ ਜਾਪਦੀ ਹੈ । ਭਾਰਤੀ ਵੀ ਕਿਸੇ ਪਾਰਟੀ ਦੀ ਇਕਾਈ ਨਹੀਂ ਸਗੋਂ ਪਾਰਟੀ ੧੨