ਪੰਨਾ:Alochana Magazine January 1961.pdf/15

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭਾਰਤੀ ਦੀ ਜਾਪਦੀ ਹੈ । ਹੋਰ ਕੋਈ ਨਾ ਜਥੇਬੰਦੀ ਦਿਖਾਈ ਦਿੰਦੀ ਹੈ ਅਤੇ ਨਾ ਹੀ ਜਥੇਬੰਦਕ ਢੰਗ । ਫਿਰ ਇਕ ਪਾਸੇ ਭਾਰਤੀ ਨੂੰ ਅਦਮ-ਤਸ਼ਦਦ ਵਿਚ ਵਿਸ਼ਵਾਸ ਨਾ ਰਖਣ ਵਾਲਾ ਦਸਿਆ ਹੈ ਅਤੇ ਦੂਜੇ ਪਾਸੇ ਪਸਤੌਲ ਵੀ ਪਾਸ ਰਖਦਾ ਹੈ । ਇਸ ਆਪਾ-ਵਿਰੋਧ ਦੀ ਸਮਝ ਨਹੀਂ ਆਉਂਦੀ । ਜੇ ਭਾਰਤੀ ਕਮਿਊਨਿਸਟ ਦੀ ਥਾਂ ਵੈਸੇ ਕੋਈ ਚੰਗਾ ਨੇਕ ਬਜ਼ੁਰਗ, ਸੀਰਤ ਨੌਜਵਾਨ ਵਿਖਾਇਆ ਗਇਆ ਹੁੰਦਾ ਤਾਂ ਵੀ ਨਾਵਲ ਨੂੰ ਕੋਈ ਫਰਕ ਨਹੀਂ ਪੈਣਾ ਸੀ । ਉਸ ਦਾ ਕਮਿਊਨਿਸਟ ਹੋਣਾ ਉਸ ਦੇ ਲੰਮੇ ਭਾਸ਼ਨਾਂ ਤੋਂ ਹੀ ਸਿੱਧ ਹੁੰਦਾ ਹੈ । ਨਾਵਲ ਦੇ ਕਰਮ ਨਾਲ ਬਾਕੀ ਪਾਤਰਾਂ ਦੇ ਕਰਮ ਨਾਲ ਉਸ ਦਾ ਕੋਈ ਸੰਬੰਧ ਨਹੀਂ। ਸੇਖੋਂ ਦਾ ਕਹਿਣਾ ਠੀਕ ਹੈ ਕਿ ਉਹ ਵਾਰਤਾਲਾਪ ਦੀ ਸੁਚੱਜੀ ਵਰਤੋਂ ਨਹੀਂ ਜਾਣਦਾ। ਇਹ ਨੁਕਸ ਇਸ ਨਾਵਲ ਵਿਚ ਵੀ ਪਰਤੱਖ ਹੈ । ਉਸਤਾਦੀ ਸ਼ਗਿਰਦੀ ਵਾਲੀ ਗੱਲ, ਕਿ ਭਾਰਤੀ ਬਾਬੇ ਦਾ, ਸੁਲੋਚਨਾ ਤੇ ਪਰਿਤਪਾਲ ਭਾਰਤੀ ਦੇ ਸ਼ਗਿਰਦ ਬਣੇ ; ਇਹ ਵੀ ਕਮਿਊਨਿਸਟ ਪਰੰਪਰਾ · ਲਈ ਇਕ ਅਜੀਬ ਗਲ ਹੈ । ਭਾਰਤੀ ਵਿਚ ਇਕ ਖੂਬੀ ਹੈ ਕਿ ਉਸ ਦਾ ਇਖਲਾਕ ਅਹਿਲ ਹੈ । ਉਸ ਨੂੰ ਇਕ ਨਿਉਨਿਸਟ ਵਿਖਾਉਣ ਲਈ ਇਹ ਕਾਫੀ ਨਹੀਂ। ਲੋਕਾਂ ਲਈ ਲੜ ਸਕਣ ਦਾ ਹੀਆ, ਅਤਿ ਗਰੀਬੀ ਅਤੇ ਭੁੱਖ ਨਾਲ ਮੁਕਾਬਲਾ ਸਰਰਕ ਅਤੇ ਮਾਨਸਿਕ ਪੀੜਾਂ ਦਾ ਮੁਕਾਬਲਾ ਅਤੇ ਉਨ੍ਹਾਂ ਉਤੇ ਕਾਬੂ ਪਾਉਣਾ ਪੁਲਸ ਤਸ਼ਦਦ ਵਿਚੋਂ ਜੇਤੂ ਨਿਕਲਣਾ, ਜੇਲ੍ਹ ਜਾ ਮਫ਼ਰੂਰੀ ਦੀ ਦਿਲ-ਢਾਊ ਅਕੇਵਾਂ ਉਸ ਵਿਚ ਕਿਤੇ ਨਜ਼ਰ ਨਹੀਂ ਆਉਂਦਾ । ਨਾਨਕ ਸਿੰਘ ਦਾ ਇਹ ਦੋਸ਼ ਹੈ ਕਿ ਉਸ ਕੋਲ ਕੇਵਲ ਦੇ ਰੰਗ, ਕਾਲਾ ਤੇ ਚਿੱਟਾ ਹਨ । ਉਸ ਦੇ ਚੰਗੇ ਕਿਰਦਾਰਾਂ ਵਿਚ ਔਗਣ ਕੋਈ ਨਹੀਂ ਅਤੇ ਮਦ ਵਿਚ ਗੁਣ ਕੋਈ ਨਹੀਂ। ਜੇ ਚੰਗੇ ਤੋਂ ਮੰਦਾ ਬਣਾਉਣਾ ਹੈ ਜਾਂ ਮੰਦੇ ਤੋਂ ਚੰਗਾ, ਤਾਂ ਕਈ ਅਬੂਰੀ ਦੌਰ ਹੀ ਨਹੀਂ ਬਣਾਉਂਦਾ । ਫੇਰ ਰੂਪਾਂਤਰ (transformation) ਬਿਲਕੁਲ ਮੁਕੰਮਲ ਕਰ ਦੇਂਦਾ ਹੈ । ਉਸ ਪਾਸ ਇਕੋ ਸਮੇਂ ਮਾੜਾ ਅਤੇ ਚੰਗਾ ਕੋਈ ਕਿਰਦਾਰ ਨਹੀਂ। ਭਾਵ ਜਿਉਂਦਾ ਜਾਗਦਾ ਲਹੁ ਮਾਸ ਦਾ ਕੋਈ ਪਾਤਰ ਨਹੀਂ ਹੈ । ੧ ਠਾਕਰ ਸਿੰਘ ਦਾ ਕਾਇਆ ਕਲਪ ਹੋਇਆ ਹੈ ਤਾਂ ਉਹ ਵੀ ਮੁਕੰਮਲ ਹੈ । ਉਸ ਦਾ ਪਵਿਤਰ ਪਾਪੀ ਵੀ ਇਕਹਿਰੀ ਸ਼ਖਸੀਅਤ ਹੈ । ਉਸ ਦਾ ਪਾਪ ਵਾਸਤਵ ਵਿਚ ਕੁਝ ਵੀ ਨਹੀਂ । ਪਵਿਤਰਤਾ ਦਾ ਭੰਡਾਰਾ ਹੈ । ਏਥੇ ‘ਕੰਵਲ ਦੇ 'ਰਾਤ ਬਾਕੀ ਹੈ' ਦੇ ਚਰਨ ਦਾ ਜ਼ਿਕਰ ਅਯੋਗ ਨਹੀਂ ਵਗਾ ਉਸ ਵਿਚ ਇਕ ਦੁਚਿਤੀ ਹੈ । ਇਹ ਦੁਚਿਤੀ ਪੂਰਨ ਤੌਰ ਤੇ ਯਥਾਰਥਕ ਹੈ ।