ਪੰਨਾ:Alochana Magazine January 1961.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵੱਡਾ ਮਜ਼ਾਕ ਹੈ ਕਿ ਜਦ ਪੰਜਾਬ ਵਿਚ ਸਾਂਝੇ ਰਾਜ ਦੇ ਉਸਰੀਏ ਸਿੱਖ ਸ਼ਾਸਕ ਫ਼ਾਰਸੀ ਭਾਸ਼ਾ ਵਿਚ ਹੀ ਰਾਜ-ਕਾਜ ਚਲਾਉਣ ਨੂੰ ਮਾਣ-ਮਰਯਾਦਾ ਸਮਝਦੇ ਸਨ, ਉਸ ਵੇਲੇ ਦਿੱਲੀ ਦੇ ਲਾਲ ਕਿਲੇ ਵਿਚ ਬੈਠਾ ਭਾਰਤ ਦਾ ਅੰਤਲਾ ਮੁਗਲ ਸਮਰਾਟ ਫ਼ਾਰਸੀ ਵਿਚ ਗੱਲ ਬਾਤ ਕਰਦੇ ਹੋਏ ਵੀ ਪੰਜਾਬੀ ਦੇ ਦੋਹਿਰੇ ਲਿਖਣ ਦਾ ਅਭਿਆਸ ਕਰ ਰਹਿਆ ਸੀ । ਬਹਾਦਰ ਸ਼ਾਹ ਜ਼ਫ਼ਰ ਦੀ ਪੰਜਾਬੀ ਵਾਰਸ ਸ਼ਾਹ ਦੀ ਪੰਜਾਬੀ ਵਰਗੀ ਠੇਠ ਅਤੇ ਮੁਹਾਵਰੇਦਾਰ ਤਾਂ ਨਹੀਂ । ਪਰ ਅਸੀਂ ਕਹਿ ਸਕਦੇ ਹਾਂ ਕਿ ਮੁਗਲਈ ਮਹਿਲਾਂ ਦਾ ਜੰਮ-ਪਲ ਪੁਰਖ ਜੋ ਕੇਂਦਰੀ ਪੰਜਾਬ ਦਾ ਵਸਨੀਕ ਨਾ ਹੋਵੇ, ਜਿਸ ਨੇ ਕੇਵਲ ਅਪਣੇ ਰਾਜ-ਦਰਬਾਰੀਆਂ ਜਾਂ ਕੁਝ ਵਾਕਿਫਕਾਰਾਂ ਤੋਂ ਪੰਜਾਬੀ ਦੇ ਕੁਝ ਸ਼ਬਦ ਜਾਂ ਵਾਕ ਸੁਣੇ ਹੋਣ, ਚੰਗੀ ਠੇਠ ਪੰਜਾਬੀ ਲਿਖਣ ਲਈ ਪੂਰਾ ਨਿਪੁੰਨ ਨਹੀਂ ਹੋ ਸਕਦਾ । ਇਵੇਂ ਜਾਪਦਾ ਹੈ ਕਿ ਜ਼ਫ਼ਰ ਨੇ ਸ਼ੇਖ਼ ਫ਼ਰੀਦ ਦੇ ਕੁਝ ਸ਼ਲੋਕ ਕਿਤੋਂ ਜ਼ਰੂਰ ਸੁਣੇ ਹੋਣਗੇ ਜਾਂ ਫ਼ਾਰਸੀ ਲਿਪੀ ਵਿਚ ਪੜ੍ਹੇ ਹੋਣਗੇ । ਉਸ ਦੀ ਬੋਲੀ ਅਤੇ ਖ਼ਿਆਲਾਂ ਤੇ ਸ਼ੇਖ਼ ਫ਼ਰੀਦ ਦੇ ਸ਼ਲੋਕਾਂ ਦਾ ਕੁਝ ਪ੍ਰਭਾਵ ਪ੍ਰਤੱਖ ਹੈ । ਜ਼ਫ਼ਰ ਸੂਫ਼ੀ ਤੇ ਖ਼ੁਦਾ-ਤਰਸ ਪੀਰਾਂ, ਫ਼ਕੀਰਾਂ ਤੇ ਕਵੀਆਂ ਦਾ ਮੁਲਾਕਾਤੀ = ਰਹਿਆ ਹੀ ਹੈ । ਹੋ ਸਕਦਾ ਹੈ ਕਿ ਕਿਸੇ ਦੁਆਰਾ ਉਸ ਨੇ ਸ਼ੇਖ਼ ਫ਼ਰੀਦ ਦੀ ਬਾਣੀ ਸੁਣੀ ਜਾਂ ਪਾਈ ਹੋਵੇ । ਅਜ ਕਲ ਵੀ ਦਿੱਲੀ ਦੇ ਮੁਸਲਮਾਨ ਪੰਜਾਬੀ ਲੋਕਾਂ ਦੀ ਸੰਗਤ ਵਿਚ ਜਿਹੜੀ ਟੁੱਟੀ-ਫੁੱਟੀ ਪੰਜਾਬੀ ਬੋਲਦੇ ਹਨ, ਉਹ ਜ਼ਫ਼ਰ ਦੀ ਪੰਜਾਬੀ ਵਰਗੀ ਹੀ ਹੁੰਦੀ ਹੈ । | ਅਸਲ ਵਿਚ ਤਾਂ ਜ਼ਫ਼ਰ ਉਰਦੁ ਦਾ ਹੀ ਮੰਨਿਆ ਪਰਮੰਨਿਆ ਕਵੀ ਹੈ । ਉਹ ਮੂਲ ਰੂਪ ਵਿਚ ਪੰਜਾਬੀ ਦਾ ਕਵੀ ਨਹੀਂ ਹੈ । ਪਰ ਉਸ ਦਾ ਟੁੱਟੀ-ਫੁੱਟੀ ਪੰਜਾਬੀ ਵਿਚ ਕਵਿਤਾ ਲਿਖਣ ਦਾ ਯਤਨ ਬੜਾ ਸ਼ਲਾਘਾਯੋਗ ਹੈ ਅਤੇ ਕੋਈ ਕਾਰਨ ਨਹੀਂ ਜਾਪਦਾ ਕਿ ਅਸੀਂ ਉਸ ਨੂੰ ਪੰਜਾਬੀ ਸਾਹਿਤ ਵਿਚ ਇਕ ਮਾੜਾ ਮੋਟਾ ਸਥਾਨ ਨਾ ਦੇਈਏ ? ਉਸ ਨੇ ਆਪਣੇ ਖ਼ਿਆਲਾਂ, ਭਜਨਾਂ ਅਤੇ ਹੋਲੀਆਂ ਲਈ ਸਰਲ ਹਿੰਦੀ ਦੀ ਵਰਤੋਂ ਕਰਕੇ ਅਤੇ ਆਪਣੇ ਦੋਹਰਿਆਂ ਲਈ ਟੁੱਟੀ ਫੁੱਟੀ ਖੜੀ ਬੋਲੀ ਰਲਵੀਂ ਪੰਜਾਬੀ ਵਰਤੇ ਕੇ ਉਸ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਇਕ ਨਿਰਪੱਖ ਅਤੇ ਵਿਸ਼ਾਲ-ਚਤ ਕਵੀ ਪਹਿਲਾਂ ਅਤੇ ਔਰੰਗਜ਼ੇਬ ਦੇ ਤਖ਼ਤ ਦਾ ਵਾਰਿਸ ਇਕ ਮੁਸਲਮਾਨ " ਬਾਦ ਵਿਚ ਸੀ । ਜ਼ਫ਼ਰ ਦੇ ਦੋਹਰਿਆਂ ਦੇ ਕੁਝ ਉਦਾਹਰਣ ਹੇਠ ਦਿਤੇ ਜਾਂਦੇ ਹਨ :- ਪੀ ਕੇ ਬਲਾਇਣ ਜਾਏਂਗੇ ਜਿਸ ਦਿਨ ਪੀ ਕੇ ਪਾਸ । ਉਸ ਦਿਨ ਕੈਸੀ ਹੋਵੇਗੀ ਮੈਨੂੰ ਯਹੀ ਹਰਾਸ ।