ਪੰਨਾ:Alochana Magazine January 1961.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਪਦੇਸ਼ਾਵਲੀ ਵਿਚ ਵੀ ਕੁਦਰਤ ਆਪਣੀ ਝਲਕ ਦਿਖਾਉਂਦੀ ਹੈ ਤੇ ਮਾਨਸਿਕ ਚਿਤਰ ਨੂੰ ਸਗੋ ਉਘਾੜ ਕੇ ਪੇਸ਼ ਕਰਦੀ ਹੈ । ਇਸ ਦੀ ਲੋਕ-ਪ੍ਰਿਯਤਾ ਦਾ ਕਾਰਣ ਇਸ ਦੀ ਸਾਦਗੀ ਤੇ ਸਰਲਤਾ ਹੈ, ਜਿਸ ਕਰ ਕੇ ਇਸ ਦੀਆਂ ਕਈ ਤੁਕਾਂ ਮੁਹਾਵਰੇ ਵਾਂਗ ਕਹੀਆਂ ਸੁਣੀਆਂ ਜਾਂਦੀਆਂ ਹਨ : ਕਤਕ ਕਰਮ ਕਮਾਵਦੇ, ਦੋਸ਼ ਨ ਕਾਹੂ ਜੋਗ । ਪਰਮੇਸਹ ਤੇ ਭੁਲਿਆਂ, ਵਿਆਪਨਿ ਸਭੇ ਰੋਗ । ਜਾਂ ਮਾਘਿ ਮਜਨੁ ਸੰਗਿ ਸਾਧੂਆਂ, ਧੂੜੀ ਕਰਿ ਇਸਨਾਨ । | ਸਚੈ ਮਾਰਗ ਚਲਦਿਆ, ਉਸਤਤਿ ਕਰੇ ਜਹਾਨ । | ਜਿਸ ਬਾਰਾਂਮਾਹਾ ਕਾਵਿ ਰੂਪ ਨੇ ਇਸ ਤਰ੍ਹਾਂ ਅਧਿਆਤਮਕ ਸਾਹਿਤ ਵਿਚ ਅਨੋਖਾ ਰਸ ਰੰਗ ਪੈਦਾ ਕਰ ਕੇ ਇਕ ਨਵੇਂ ਸੁਹਜ ਨੂੰ ਮੂਰਤੀਮਾਨ ਕੀਤਾ, ਉਸ ਦਾ ਆਪਣੇ ਰੋਮਾਂਟਕ ਖੇਤਰ ਵਿਚ ਕਮਾਲ ਦਿਖਾਉਣਾ ਤਾਂ ਕੁਦਰਤੀ ਗੱਲ ਹੈ । ਇਹ ਤਾਂ ਸਚਾਈ ਹੈ ਕਿ ਜਿਥੇ ਇਸ ਦੇ ਕੁਦਰਤ-ਚਿਤਰ ਇਕ ਹੁਲਾਸ ਪੈਦਾ ਕਰਦੇ ਹਨ, ਉਥੇ ਮੁਕਾਬਲੇ ਤੇ ਬਿਰਹ ਦੇ ਗਮਾਂ ਦੀ ਤਸਵੀਰ ਰੁਆਏ ਬਿਨਾਂ ਨਹੀਂ ਛਡਦੀ। ਇਹ ਦੁਵੱਲੀ ਵਰਣਨ ਕਵਿਤਾ ਦੇ ਰਥ ਨੂੰ ਸ਼ਿੰਗਾਰ ਕੇ ਤੋਰਦਾ ਹੈ ਤੇ ਲੋਕ-ਸਾਹਿਤ ਵਿਚ ਵੀ ਇਹ ਸ਼ਿੰਗਾਰੇ ਰਥ ਦੀ ਤੋਰ ਦੇਖਣ ਵਾਲੀ ਹੈ । ਕਿਵੇਂ ਇਕ ਲੋਕ-ਕਵੀ ਵਿਯੋਗਣ ਦੇ ਜ਼ਖਮੀ ਦਿਲ ਵਿਚ ਗੁਣਗੁਣਾਉਂਦਾ ਇਉਂ ਬੋਲਦਾ ਹੈ : ਚੜਿਆ ਮਹੀਨਾ ਚੇਤ ਦਿਲਾਂ ਦੇ ਭੇਤ ਕੋਈ ਨਹੀਂ ਜਾਣਦਾ। ਉਹ ਗਿਆ ਪਰਦੇਸ ਜੋ ਸਾਡੇ ਹਾਣ ਦਾ। ਚੜਿਆ ਮਹੀਨਾ ਵਿਸਾਖ ਅੰਬੇ ਪਕੀ ਦਾਖ ਅੰਬੇ ਰਸ ਚ ਪਿਆ । ਪੀਆ ਗਿਆ ਪਰਦੇਸ ਕਿ ਜੀਊੜਾ ਰੋ ਪਿਆ । ਚੜਿਆ ਮਹੀਨਾ ਹਾੜ ਤਪਣ ਪਹਾੜ ਕਿ ਬਲਣ ਅੰਗੀਠੀਆਂ । ਪੀਆ ਵਸੇ ਪਰਦੇਸ ਸਭ ਗੱਲਾਂ ਝੂਠੀਆਂ । ਚੜਿਆ ਮਹੀਨਾ ਸੌਣ ਮੀਂਹ ਵਰਸੈਣ ਕਿ ਉਡਣ ਭੰਬੀਰੀਆਂ । ਪੀਆ ਵਸੇ ਪਰਦੇਸ ਕਿ ਮਨ ਦਿਲਗੀਰੀਆਂ । ਚੜਿਆ ਮਹੀਨਾ ਪੋਹ ਹਥਾਂ ਪੈਰੀਂ ਖੋਹ ਕਿ ਚੌਲ ਮੇਰੇ ਡੁਲ ਜਾਵਣ । ਨਣਦੇ ! ਘਰ ਆਵੇ ਤੇਰਾ ਵੀਰ ਸਭ ਦੁਖ ਭੁਲ ਜਾਵਣ । ਚੜਿਆ ਮਹੀਨਾ ਫੱਗਣ ਕਿ ਵਾਵਾਂ ਵਗਣ, ਪਤਾ ਨਹੀਂ ਢੋਲ ਦਾ। ਪੀਆ ਵਸੇ ਪਰਦੇਸ ਕਿ ਜੀਊੜਾ ਡੋਲਦਾ । ੨੩