ਪੰਨਾ:Alochana Magazine January 1961.pdf/26

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿਤਨੀ ਉਦਾਸੀ ਹੈ ਇਨ੍ਹਾਂ ਸਤਰਾਂ ਵਿਚ, ਲੋਕ ਦੀਵਾਲੀ ਸਮੇਂ ਖੁਸ਼ੀ ਦੇ ਦੀਵੇ ਜਗਾਉਂਦੇ ਹਨ, ਨਵੀਆਂ ਪੁਸ਼ਾਕਾਂ ਪਹਿਨਦੇ ਹਨ ਪਰ ਬਿਰਹਣੀ ਬੇਚਾਰੀ ਬਿਰਤਾ ਦੀ ਅੱਗ ਬਾਲਕੇ ਇਕ ਨਵੀਂ ਤਰ੍ਹਾਂ ਦੀਵਾਲੀ ਮਨਾਂਦੀ ਹੈ : ਕਤੇ ਦਾ ਮਹੀਨਾ ਨੀਮਾਂ, ਕੋਈ ਆਈ ਦੀਵਾਲੀ । ਬਿਰਹੋਂ ਦੀ ਅੱਗ, ਅਸਾਂ ਵਿਹੜੇ ਵਿਚ ਬਾਲੀ ? ਮੱਘਰ ਦਾ ਮਹੀਨਾ, ਨੀ ਮਾਂ ਅਸਾਂ ਲੇਫ ਰੰਗਾਏ । ਢੋਲਾ ਨਹੀਂ ਆਇਆ, ਅਸਾਂ ਟੰਗਣੇ ਪਾਏ । ਇਤਿਹਾਸ ਦਸਦਾ ਹੈ ਕਿ ਲੋਕ-ਸਾਹਿਤ ਵਿਚ ਜਗਣ ਵਾਲੇ ਇਸ ਬਾਰਾਮਾਹ ਦੇ ਦੀਵਾਨੇ ਹੋਰ ਕਵੀ ਹਿਰਦਿਆਂ ਵਿਚ ਵੀ ਕਵਿਤਾ ਦਾ ਦੀਪਕ ਜਗਮਗਾਇਆ ! ਇਸ ਕਾਵਿ-ਰੂਪ ਦੀ ਐਸੀ ਖਿਚ ਬਣੀ ਕਿ ਕੀ ਸੂਫ਼ੀ ਸੰਤ ਕਵੀ ਤੇ ਕਿੱਸਾਕਾਰ ਸ਼ਾਇਰ ਸਭ ਇਸ ਦੇ ਮਤਵਾਲੇ ਬਣ ਗਏ । ਚੁਨਾਂਚਿ ਅਠਾਰਵੀਂ ਉੱਨੀਵੀਂ ਸਦੀ ਵਿਚ ਪੰਜਾਬੀ ਸਾਹਿਤ ਅੰਦਰ ਬਾਰਾਂਮਾਹਿਆਂ ਦੀ ਝੜੀ ਲਗੀ ਰਹੀ । ਪ੍ਰੇਮਾਤਮਕ ਬਾਰਾਂਮਾਹੇ ਤਾਂ ਲਿਖੇ ਜਾਣੇ ਹੀ ਸਨ, ਇਸ ਦੀ ਲੋਕ-ਪ੍ਰਿਯਤਾ ਕਾਰਣ ਗਿਆਨ ਵੈਰਾਗ ਦੀ ਸਿਖਿਆ ਦੇਣ ਵਾਲੇ ਕਈ ਉਪਦੇਸ਼ਾਤਮਕ ਬਾਰਾਂਮਾਹੇ ਵੀ ਵਜਦ ਵਿਚ ਆਏ ਅਤੇ ਕਈ ਕਵੀਆਂ ਤਾਂ ਨਿਕੇ ਨਿਕੇ ਸੰਗ ਜਾਂ ਕਥਾ ਕਹਾਣੀਆਂ ਨੂੰ ਵੀ ਬਾਰਾਂਮਾਹਿਆਂ ਦੇ ਚੌਖਟੇ ਵਿਚ ਹੀ ਜੜ ਦਿਤਾ, ਜਿਵੇਂ ਕਿੱਸਾ ਗੋਪੀ ਚੰਦ', 'ਸੋਹਣੀ ਗੰਗਾ ਰਾਮ, ਪੂਰਨ ਭਗਤ, ਕ੍ਰਿਤ ਕਲਿਆਨ ਦਾਸ’ । ਭਾਈ ਵੀਰ ਸਿੰਘ ਤੇ ਰ ਮ ਸਿੰਘ ਵਰਤੀ ਕਵੀਆਂ ਨੇ ਇਸ ਕਾਵਿ-ਰੂਪ ਨੂੰ ਬੀਰ-ਰਸ ਲਈ ਵਰਤ ਕੇ ਨਵੇਂ ਤਜਰਬੇ ਵੀ ਕੀਤੇ । ਇਹ ਗੱਲਾਂ ਇਸ ਹਕੀਤਕ ਦਾ ਨਿੱਗਰ ਪ੍ਰਮਾਣ ਹਨ ਕਿ ਇਹ ਕਾਵਿ-ਰੂਪ ਜਿਥੇ ਰੋਮਾਂਟਕ · ਕਾਵਿ-ਧਾਰਾ ਦਾ ਗਹਿਣਾ ਬਣਿਆ ਹੈ, ਉਥੇ ਇਹ ਆਪਣੀ ਲੋਕ ਯਤਾ ਸਦ ਕੇ ਹੋਰ ਖੇਤਰਾਂ ਵਿਚ ਵੀ ਆਪਣਾ ਪ੍ਰਭਾਵ ਜਮਾਉਂਦਾ ਆਇਆ ਹੈ । ਪ੍ਰੇਮਾਤਮਕ ਬਾਰਾਂਮਾਹਿਆਂ ਵਿਚ ਵਧੇਰੇ ਗਿਣਤੀ ਕ੍ਰਿਸ਼ਣ ਜੀ ਦੇ ਬਾਰਾਂਮਾਹਿਆਂ ਦੀ ਹੈ, ਭਾਵੇਂ ਗੁਰੂ ਸਾਹਿਬਾਨ, ਹਜ਼ਰਤ ਮੁਹੰਮਦ ਸਾਹਿਬ, ਹੀਰ, ਸੋਹਣੀ, ਸੱਸੀ ਤੇ ਢੋਲ ਸੰਮੀ ਆਦਿ ਦੇ ਵਿਛੋੜੇ ਦੇ ਵੀ ਬਾਰਾਂਮਾਹ ਮਿਲਦੇ ਹਨ, ਪਰੰਤੂ ਕਿਸ਼ਣ ਰਾਧਾ ਦੇ ਪ੍ਰੇਮ ਦੀ ਚਰਚਾ ਬਾਰਾਂਮਾਹ ਦਾ ਪ੍ਰਧਾਨ ਵਿਸ਼ਯ ਰਹੀ ਹੈ । ਇਸ ਦਾ ਵੱਡਾ ਕਾਰਨ ਇਹ ਸੀ ਕਿ ਹਿੰਦੀ ਬਾਰਾਂਮਾਹਿਆਂ ਨੂੰ ਵੀ ਇਹੋ ਢੁਕਵਾਂ ਮਜ਼ਮੂਨ ਮਿਲਿਆ ਕਿ ਉਹ ਕਾਨ ਪ੍ਰਤੀ ਗੋਪੀਆਂ ਤਾਂ ਬਿਰਹੁ ਬਿਆਨ ਕਰ ਕੇ ਇਸ ਦਾ ਕਲੇਵਰ ਤਿਆਰ ਕਰਨ , ਇਹ ਮਜ਼ਮੂਨ ਇਤਨਾ ਪ੍ਰਸਿਧ ਹੋਇਆ ਕਿ ਉਤਰੀ ਭਾਰਤ ਦੇ ਸਾਰੇ ਸਾਹਿਤਾਂ ਵਿਚ ਇਸ ਦੇ ਬੀਜ ਖਿਲਰ ਗਏ ! ਪੰਜਾਬੀ ਬਾਰਾਂਮਾਹਿਆਂ ਦੀ ਰਚਨਾ ਉਤੇ ਵੀ ਇਸ ਦਾ ਚੋਖਾ ਪ੍ਰਭਾਵ ਪਇਆ। ਜੇਕਰ ਹੋਰ ਵੀ ਪ੍ਰਮਾਤਮਕ ਬਾਰਾਂਮਾਹ ਲਿਖੇ ਗਏ ਤਾਂ ਵੀ ਪ੍ਰਤੀਕਾਤਮਕ ਰੂਪ ਵਿਚ ਕਾਨ ਗੋਪੀਆਂ ਦਾ ਵਰਨਣ ਉਨ੍ਹਾਂ ਵਿਚ ਜ਼ਰੂਰ ਆ ਹੀ ੨੪