ਪੰਨਾ:Alochana Magazine January 1961.pdf/28

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- - ਇਉਂ ਇਹ ਸ਼ਿਆਮ ਦਾ ਬਿਰਹਾ, ਕਵੀ-ਬਿਰਹਾ ਬਣ ਗਇਆ । ਇਸ ਦੇ ਵਰਣਨ ਲਈ ਕੋਈ ਹਿੰਦੂ ਮੁਸਲਮ ਦਾ ਭੇਦ ਨਾ ਰਹਿਆ । ਕਈ ਮੁਸਲਮਾਨ ਕਵੀਆਂ ਇਸ ਰੂਪਕ ਨੂੰ ਉਸੇ ਪ੍ਰੇਮ ਭਾਵ ਨਾਲ ਅੰਕਿਤ ਕੀਤਾ ! ਗੁਲਾਮ ਹੁਸੈਨ ਤੇ ਬਰਖੁਰਦਾਰ ਦੇ ਬਾਰਾਂਮਾਹੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ । ਗੁਲਾਮ ਹੁਸੈਨ ਦੀਆਂ ਕੁਝ ਸਤਰਾਂ ਮੁਲਾਹਜ਼ੇ ਲਈ ਕਾਫੀ ਹਨ : ਮੰਘਰ ਚੜੇ ਜੋ ਸਰਦੀ ਹੋਈ, ਬੰਦੀ ਦ੍ਰਿੜ੍ਹਾਂ ਨੇ ਬੰਨ ਪਰੋਈ, ਪੰਡਤ ! ਸ਼ਗਨ ਬਿਚਾਣੂੰ ਕੋਈ, ਸ਼ਿਆਮ ਨੂੰ ਐਡੀ ਦੇਰ ਕਿਉਂ ਹੋਈ, . ਤੈਨੂੰ ਰਾਮ ਚੰਦ ਦੀ ਦੋਹੀ, ਝੂਠ ਨਾ ਬੋਲਣਾ ।੧। ਝੂਠ ਨ ਬੋਲੀ ਪੰਡਤ ਪਿਆਰੇ, ਬੰਦੀ ਜਸ ਗਾਵੇਗੀ ਸਾਰੇ, ਦੇਖੀਂ ਖੋਲ਼ ਪੱਤਰੇ ਸਾਰੇ, ਦੇਂਦੀ ਥਾਲ ਮੋਤੀਆਂ ਵਾਰੇ, ਕਬ ਘਰ ਆਵਣ ਸ਼ਿਆਮ ਹਮਾਰੇ, ਮੈਂ ਤਾਂ ਮਰ ਰਹੀ ।੨। ਮੰਝਾ ਮਰ ਗੀ ਸ਼ਿਆਮ ਨਹੀਂ ਆਇਆ, ਪੰਡਤ ਕੋਲੋਂ ਪਤਾ ਨ ਪਾਇਆ ! ਪਾਪੀ ਝੂਠਾ ਸੁਖ਼ਨ ਸੁਣਾਇਆ, ਮੇਰਾ ਪੁਛ ਕੇ ਮਨ ਪਛਤਾਇਆ, ਉਲਟਾ ਲਗਾ ਫਿਕਰ ਸੁਣਾਇਆ, ਸੋਹਣੇ ਲਾਲ ਦਾ || ਸੋਹਣੇ ਲਾਲ ਨੂੰ ਕਿ ਲਿਆਈਏ, ਆਗਿਆ ਪੀਰ ਮੁਰਸ਼ਦੀ ਪਾਈ। ਜੋਗਣ ਹੋ ਕੇ ਢੂੰਡਣ ਜਾਈਏ, ਸਈਓ ! ਅੰਗ ਬਿਭੂਤ ਰਮਾਈਏ, ਜਾ ਦਰਵਾਜ਼ੇ ਅਲਖ ਜਗਾਈਏ, ਬੂਹੇ ਸ਼ਿਆਮ ਦੇ । ੪। ਹਜ਼ਰਤ ਮੁਹੰਮਦ ਸਾਹਿਬ ਤੇ ਕਾਅਬੇ ਦੇ ਦਰਸ਼ਨਾਂ ਲਈ ਵੀ ਕੁਝ ਕੁ ਮਾਹੇ ਲਿਖੇ ਗਏ ਹਨ, ਇਨ੍ਹਾਂ ਵਿਚ ਸ਼ਰਧਾਲ਼ ਮਨਾਂ ਦੀ ਲਾਲਸਾ ਤੇ ਤਾ ਮਾਰਦੀ ਦਿਸਦੀ ਹੈ । - --- ਉਛਾ ਰਹੀਮ ਬਖਸ਼ ਸਾਅਦ ਕਹਿੰਦਾ ਹੈ : ਚੇਤਰ ਦਾ ਹਮੇਸ਼ਾ ਰਹਿੰਦਾ, ਸ਼ਹਿਰ ਮਦੀਨੇ ਜਾਵਣ ਦਾ, ਭੂਰੀ ਵਾਲੇ ਸੰਤ ਮਾਹੀ ਪਰ, ਜਿੰਦੜੀ ਘੋਲ ਘੁਮਾਵਣ ਦਾ, ਬਣ ਪਰਵਾਨਾ ਉਸ ਸ਼ਮਾਂ ਤੇ, ਜਾ ਕੇ ਜਾਨ ਜਲਾਵਣ ਦਾ, ਹਾਜ਼ਰ ਹੋ ਦਰਬਾਰ ਨਬੀ ਦੇ, ਰੋ ਰੋ ਹਾਲ ਸੁਣਾਵਣ ਦਾ । ਮਾਘ ਮਹੀਨੇ ਵਲ ਮਦੀਨੇ, ਮੈਨੂੰ ਕਰੋ ਤਿਆਰ ਸਈਓ, ਜਦ ਤਕ ਮੈਂ ਨ ਅੱਖੀਂ ਵੇਖਾਂ, ਦਿਲ ਨੂੰ ਨਹੀਂ ਕਰਾਰ ਸਈਓ। ਉਥੇ ਮੇਰਾ ਸਰਵਰ ਅਲਾਹ, ਉੱਮਤ ਦਾ ਗ਼ਮਖ਼ਾਰ ਸਈਓ, ਚੰਦ ਮੁਨੱਵਰ ਲਾਟਾਂ ਮਾਰੇ, ਬੁਰਕੇ ਦੇ ਵਿਚਕਾਰ ਸਈਓ । ੨੬