ਪੰਨਾ:Alochana Magazine January 1961.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਐਮ. ਐਮ. ਸਿੰਘ ਚੰਡੀ ਦੀ ਵਾਰ ਦੇ ਅਲੰਕਾਰ ਸੰਸਾਰ ਦੀ ਹਰ ਬੋਲੀ ਦਾ ਮੁਢਲਾ ਸਾਹਿਤ "ਕਵਿਤਾ’’ ਹੀ ਸੀ । ਅਲੰਕਾਰਾਂ J ਸਬੰਧ ਇਸ ਕਵਿਤਾ ਨਾਲ ਚਿਰਾਂ ਤੋਂ ਹੀ ਬਣਿਆ ਰਹਿਆ ਹੈ । ਅਲੰਕਾਰਾਂ ਦੀ ਵਰਤੋਂ ਰਾਹੀਂ ਕਵੀ ਮਹਿਸੂਸ ਕੀਤੇ ਹੋਏ ਸੂਖਮ ਭਾਵਾਂ ਦਾ, ਸਥੂਲ ਵਸਤਾਂ ਨਾਲ ਬੰਧ ਪੈਦਾ ਕਰਕੇ ਇੰਜ ਪ੍ਰਣਾਂਦਾ ਹੈ ਕਿ ਉਹ ਭਾਵ ਸੂਖਮ ਨਾ ਰਹਿ ਜਾਣ ਸਬੂਲ j ਜਾਣ, ਧੁੰਦਲੇ ਨਾ ਰਹਿ ਜਾਣ, ਸਪਸ਼ਟ ਹੋ ਜਾਣ । ਜਾਂ ਇਉਂ ਕਹਿ ਲਈਏ ਕਿ ਜਦੋਂ ਕੋਈ ਕਵੀ ਆਪਣੇ ਸੂਖਮ ਭਾਵਾਂ ਦਾ ਪੂਰੀ ਤਰ੍ਹਾਂ ਪ੍ਰਗਟਾਵਾ ਭਾਖਾ ਦੇ ਮਾਧਿਅਮ ਰਾਹੀਂ ਨਹੀਂ ਕਰ ਸਕਦਾ ਤਾਂ ਉਹ ਅਲੰਕਾਰਾਂ ਦੀ ਸਹਾਇਤਾ ਲੈਂਦਾ ਹੈ । ਇਸ ਲਈ ਅਲੰਕਾਰਾਂ ਦਾ ਕਰਤਵ ਭਾਵਾਂ ਨੂੰ ਸਮਝਣ ਯੋਗ ਬਣਾਉਣਾ, ਸੂਖਮ ਤੋਂ ਸਬੂਲ ਕਰਨਾ ਹੈ । | ਪਰ ਭਾਰਤੀ ਸਾਹਿਤ, ਖਾਸ ਕਰ ਕੇ ਹਿੰਦੀ ਸਾਹਿਤ ਵਿੱਚ ਇਕ ਖਾਸ ਸਮੇਂ200 ਈਸਵੀ ਤੋਂ ੧੯੦੦ ਈਸਵੀ ਤਕ-ਅਲੰਕਾਰਾਂ ਨੂੰ ਕਵਿਤਾ ਵਿਚ ਭਾਵਾਂ ਤੇ ਵਿਚਾਰਾਂ ਦੇ ਸਪਸ਼ਟੀਕਰਣ ਕਰਨ ਦਾ ਮਾਧਿਅਮ ਸਮਝਣ ਦੀ ਥਾਂ ਕਵਿਤਾ ਦਾ ਉਦੇਸ਼ ਹੀ ਬਣਾ ਲਇਆ ਗਇਆ । ਇਸ ਸਮੇਂ ਨੂੰ ਰੀਤੀ-ਕਾਲ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ । ਇਸ ਸਮੇਂ ਦੀਆਂ ਕੁਝ ਆਪਣੀਆਂ ਵਿਸ਼ੇਸ਼ਤਾਈਆਂ ਸਨ । ਇਸ ਸਮੇਂ ਹਿਤ ਵਿਚ ਵਿਸ਼ਾ ਸ਼ਕਤੀਸ਼ਾਲੀ ਨਹੀਂ ਸੀ ਰਹਿਆ | ਮੁੜ ਤੁੜ ਕੇ ਹਰ ਕਵੀ ਪੇਮ iੜਿਆਂ ਦੇ ਗੀਤ ਗਾਉਣ ਲਗ ਪਇਆ । ਮੁਗਲ ਰਾਜਿਆਂ ਅਤੇ ਉਹਨਾਂ ਦੇ ਅਮੀਰਾਂ ਵਜ਼ੀਰਾਂ ਨੂੰ ਖੁਸ਼ ਕਰਨ ਲਈ, ਉਹਨਾਂ ਦੀਆਂ ਕਾਮ-ਵਾਸ਼ਨਾ-ਮਈ ਰੁਚੀਆਂ ਨੂੰ ਤ੍ਰਿਪਤ ਰਨ ਲਈ ਨੰਗੇਜ ਅਤੇ ਅਸ਼ਲੀਲਤਾ ਦਾ ਪ੍ਰਗਟਾਵਾ ਹੋਣ ਲਗ ਪਇਆ । ਵਿਸ਼ੇ ਦੇ ਤਜਰੇਪਣ ਦੇ ਨਾਲ ਨਾਲ ਰੂਪ ਵੀ ਜਰਜਰਾ ਹੋ ਗਇਆ| ਮਤਲਬ ਇਹ ਕਿ ਉਸ ਚ ਵਿਕਾਸ ਰੁਕ ਗਇਆ ਜਾਂ ਇਉਂ ਆਖੋ ਕਾਵਿ ਦਾ ਰੂਪਕ ਪੱਖ ਕਲਾਸਿਕ ਹੋ ਦੁਆ । ਕਵਿਤਾ ਵਿਚ ਪਹਿਲੇ ਕਵੀਆਂ ਦੀ ਨਕਲ, ਅਤੇ ਓਪਰੀ ਚਮਕ ਦਮਕ ਤੇ ਕ ਫੜਕ ਪ੍ਰਧਾਨ ਹੋ ਗਈ । ਕਵਿਤਾ ਰਾਣੀ ਨੂੰ ਅਲੰਕਾਰਾਂ ਦੇ ਭਾਰ ਹੇਠਾਂ ਦਬਿਆ ਲਗ ਪਇਆ | ਮਾਨੋ ਕਵਿਤਾ ਦਾ ਉਦੇਸ਼ ਹੀ ਸ਼ਾਬਦਿਕ ਚਮਤਕਾਰ ਜਾਂ