ਪੰਨਾ:Alochana Magazine January 1961.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੋਂ ਦੋ ਢਾਈ ਹਜ਼ਾਰ ਸਾਲ ਪਹਿਲਾਂ ਤੋਂ ਲੈ ਕੇ ਈਸਾ ਦੀ ਛੇਵੀਂ ਜਾਂ ਸਤਵੀਂ ਸਦੀ ਤਕ ਦਾ ਰਹਿਆ ਹੈ । ਇੰਨੇ ਵਡੇ ਲੰਮੇ ਕਾਲ ਦਾ ਲੋਕ ਸਾਹਿਤ, ਲੋਕ-ਇਤਿਹਾਸ, ਲੋਕ-ਪਰੰਪਰਾਵਾਂ ਅਤੇ ਲੋਕ ਦਾ ਜੀਵਨ ਦਰਸ਼ਨ ਸਾਨੂੰ ਇਹਨਾਂ ਹੀ ਮਹਤਵ ਪੂਰਣ ਗ੍ਰੰਥਾਂ ਵਿਚੋਂ ਪ੍ਰਾਪਤ ਹੁੰਦਾ ਹੈ । ਇਹਨਾਂ ਸਾਰੇ ਗ੍ਰੰਥਾਂ ਤੋਂ ਇਲਾਵਾ ' ਪਾਲੀ ਗੰਥਾਂ ਵਿਚ, ਡਿਪਿਟਕਾਂ ਵਿਚ ਅਤੇ ਬੁੱਧ ਦੀਆਂ ਜਾਤਕ ਕਥਾਵਾਂ ਵਿਚ ਭੀ ਸਾਨੂੰ ਵਧੇਰੀਆਂ ਲੋਕ-ਕਹਾਣੀਆਂ ਦਾ ਦਰਸ਼ਨ ਹੁੰਦਾ ਹੈ । ਇਹ ਗ੍ਰੰਥ ਭਾਵੇਂ ਜੈਨ ਅਤੇ ਬੁੱਧ ਗੰਥ ਸਨ ਪਰ ਇਹਨਾਂ ਵਿਚ ਲੋਕ ਸ਼ੈਲ। ਵਿਚ ਲਿਖੀਆਂ ਲੋਕ ਕਹਾਣੀਆਂ ਵਧੇਰੀਆਂ ਪ੍ਰਾਪਤ ਹੁੰਦੀਆਂ ਹਨ । ਲੋਕ ਵਿਚ ਪ੍ਰਚਲਿਤ ਅਤੇ ਪਰੰਪਰਾ ਤੋਂ ਚਲੀਆਂ ਆਉਣ ਵਾਲੀਆਂ, ਮੁਖ ਰੂਪ ਵਿਚ ਮੌਖਕ ਰੂਪ ਵਿਚ ਪ੍ਰਚਲਿਤ ਕਹਾਣੀਆਂ ਲੋਕ ਕਹਾਣੀਆਂ ਕਹਾਉਂਦੀਆਂ ਹਨ ਅਜ ਇਹੋ ਜੇਹੀਆਂ ਕਹਾਣੀਆਂ ਵੀ ਪ੍ਰਾਪਤ ਹੁੰਦੀਆਂ ਹਨ, ਜਿਹੜੀਆਂ ਲਿਖੀਆਂ ਜਾ ਚੁਕੀਆਂ ਹਨ । ਪਰ ਇੰਨੀ ਗਲ ਤੋਂ ਹੀ ਉਹ ਲੋਕ ਕਹਾਣੀ ਦਾ ਰੂਪ ਨਹੀਂ ਛੱਡੇ ਦੇਂਦੀਆਂ । ਲਿਖੀਆਂ ਹੋਈਆਂ ਕਹਾਣੀਆਂ ਤੋਂ ਵੀ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਹ ਮੂਲ ਰੂਪ ਵਿਚ ਮੌਖਿਕ ਹੀ ਸਨ । ਕਥਾ ਸਰਿਤ ਸਾਗਰ’ ਦੀਆਂ ਕਹਾਣੀਆਂ ਦੀ ਮਿਕਾ ਤੋਂ ਹੀ ਇਹ ਸਪਸ਼ਟ ਪਤਾ ਲਗ ਜਾਂਦਾ ਹੈ ਕਿ ਇਹ ਕਹਾਣੀਆਂ ਸੁਣ ਕੇ ਆਂ ਗਈਆਂ ਹਨ । ਲੋਕ-ਕਹਾਣੀਆਂ ਦੇ ਸੰਬੰਧ ਵਿਚ ਇਕ ਮਤ ਇਹ ਭੀ ਸੀ ਕਿ ਇਹ ਮੂਲ ਰੂਪ ਵਿਚ ਧਰਮ ਗਾਥਾਵਾਂ ਹੀ ਹਨ । ਸਮੇਂ ਦੇ ਪ੍ਰਭਾਵ ਅਤੇ ਆਪਣੇ ਵੇਦਰਾਮ-ਸਥਾਨ ਤੋਂ ਦੂਰ ਹੋ ਕੇ ਇਹਨਾਂ ਨੇ ਧਰਮ ਗਾਥਾ ਦਾ ਨਾਮ ਤਿਆਗ ਦਿੱਤਾ ਹੈ । ਪਰ ਇਹ ਮਤ ਅਜ ਮੰਨਿਆ ਨਹੀਂ ਜਾਂਦਾ । ਕੁਝ ਕਹਾਣੀਆਂ ਜ਼ਰੂਰ ਮਿਲ ਦੀਆਂ ਹਨ, ਜਿਨ੍ਹਾਂ ਦਾ ਮੂਲ ਧਰਮ ਗਾਥਾ ਵਿਚ ਹੋਵੇ, ਪਰ ਵਧੇਰੀਆਂ ਲੋਕਕਹਾਣੀਆਂ ਵਿਚ ਇਹ ਗਲ ਨਹੀਂ। ਦੇ ਰੂਪ ਵਧੇਰੇ ਵਿਦਵਾਨ ਲੋਕ-ਕਹਾਣੀ ਸ਼ਬਦ ਦੀ ਵਰਤੋਂ ਅੰਗੇਜ਼ੀ ਸ਼ਬਦ 'ਫ਼ਿਕ ਟੇਲ' ਲਈ ਵੀ ਕਰਦੇ ਹਨ । ਪਰ ਅੰਗ੍ਰੇਜ਼ੀ ਵਿਚ ਇਹ ਸ਼ਬਦ ਵਧੇਰੇ ਵਿਆਪਕ .cਚ ਵਰਤਿਆ ਜਾਂਦਾ ਹੈ । ਅੰਗ੍ਰੇਜ਼ੀ ਵਿਚ ਛੋਕ ਟੇਲ ਲੋਕ ਕਥਾ, ਧਰਮ a ,ਛੀਆਂ ਦੀਆਂ ਕਹਾਣੀਆਂ, ਨੀਤੀ ਕਹਾਣੀਆਂ ਅਤੇ ਲੋਕ ਵਿਚ ਪ੍ਰਚਲਿਤ ਗਾਥਾ, ਵਾਰਤਾ ਲਈ ਵਰਤਿਆ ਜਾਂਦਾ ਹੈ । ਕ-ਕਹਾਣੀ ਤੋਂ ਇਲਾਵਾ ਲੋਕ-ਗਾਥਾ ਸ਼ਬਦ ਵੀ ਪੰਜਾਬੀ ਵਿਚ ਵਰਤਿਆ ਗ ਹੈ । ਪਰ ਅਸਲ ਵਿਚ ਇਹ ਲੋਕ-ਗਾਥਾ ਅੰਗ੍ਰੇਜ਼ੀ ਦੇ ਸ਼ਬਦ 'ਬੈਲੇਡ ਲਈ ਕਾਲਾ ਚਾਹੀਦਾ ਹੈ । 'ਬੈਲੇਡ ਲਈ ਭਾਰਤੀ ਭਾਸ਼ਾਵਾਂ ਵਿਚ ਗਾਮਗੀਤ, ਤ ਅਖਿਆਨ ਗੀਤ, ਆਖਿਆਨਕ ਗੀਤ, ਵੀਰ ਗਾਥਾ, ਵੀਰ ਗੀਤ, ਵੀਰ ੩੦