ਪੰਨਾ:Alochana Magazine January 1961.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਾਵਿ ਆਦਿ ਅਨੇਕ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਹਨਾਂ ਵਿਚੋਂ ਕੋਈ ਵੀ ਸ਼ਬਦ ਇਸ ਲਈ ਠੀਕ ਪ੍ਰਤੀਤ ਨਹੀਂ ਹੁੰਦਾ । ਮਗੀਤ ਜਿਸ ਨੂੰ ਲੋਕ ਗੀਤ ਵੀ ਕਹਿੰਦੇ ਹਨ, ਵਧੇਰੇ ਪ੍ਰਕਾਰ ਦੇ ਹੁੰਦੇ ਹਨ ਅਤੇ ਲੋਕ-ਗਾਥਾ ਉਸ ਦਾ ਇਕ ਰੂਪ ਹੈ । ਲੋਕ-ਗਾਥਾ ਵਿਚ ਇਕ ਕਥਾ ਜ਼ਰੂਰ ਹੁੰਦੀ ਹੈ ਪਰ ਹਰ ਮਗੀਤ ਜਾਂ ਲੋਕ ਗੀਤ ਵਿਚ ਕਥਾ ਤਤਿਵ ਹੋਣਾ ਜ਼ਰੂਰੀ ਨਹੀਂ। ਇਸੀ ਪ੍ਰਕਾਰ ਨਿਰਤ ਗੀਤ, . ਆਖਿਆਨ ਗੀਤ ਜਾਂ ਵੀਰ ਗੀਤ ਆਦਿ ਸ਼ਬਦ ਵੀ ਉਚਿਤ ਨਹੀਂ। ਲੋਕ ਗਾਥਾ ਵਿਚ ਤਾਂ ਪ੍ਰੇਮ ਸ਼ਿੰਗਾਰ ਬੀਰਤਾ ਜਾਂ ਧਰਮ ਆਦਿ ਬਾਰੇ ਹੀ ਕਥਾ ਹੋ ਸਕਦੀ ਹੈ, ਇਸ ਕਰ ਕੇ ਇਹ ਸਾਰੇ ਹੀ ਸ਼ਬਦ ਉਚਿਤ ਨਹੀਂ ਹਨ । ਇਨਸਾਈਕਲੋਪੀਡੀਆ ਬ੍ਰਿਟਾਨਿਕਾ’ ਦੇ ਅਨੁਸਾਰ , ਤਾਂ ਇਗਲੈਂਡ ਵਿਚ ‘ਬੈਲੇਡ’ ਉਸ ਕਾਵਿ ਰੂਪ ਕਥਾ ਦਾ ਨਾਮ ਹੈ, ਜਿਸ ਵਿਚ ਸਿਧੇ ਅਤੇ ਸਾਦੇ ਛੰਦਾਂ ਵਿਚ ਕੋਈ ਸਿਧੀ ਅਤੇ ਸਰਲ ਕਥਾ ਕਹੀ ਗਈ ਹੋਵੇ । ਸਿਧ ਅੰਗੇਜ਼ ਵਿਦਵਾਨ ਡਬਲਿਓ. ਪੀ. ਕੇਰ ਦੇ ਮਤ ਅਨੁਸਾਰ ਤਾਂ 'ਬੈਲੇਡ' ਉਹ ਕਥਾਤਮਿਕ ਕਾਵਿ : ਹੈ ਜਿਹੜਾ ਜਾਂ ਤਾਂ ਲੋਕ-ਕੰਠ ਵਿਚ ਹੀ ਉਤਪੰਨ ਜਾਂ ਵਿਕਸਿਤ ਹੁੰਦਾ ਹੈ ਜਾਂ ਲੋਕ-ਗਾਥਾ ਦੇ ਸਮਾਨ ਰੂਪ ਵਿਧਾਨ ਨੂੰ ਲੈ ਕੇ ਕਿਸੇ ਵਿਸ਼ੇਸ਼ ਕਵੀ ਦੁਆਰਾ ਰਚਿਆ ਜਾਂਦਾ ਹੈ, ਜਿਸ ਵਿਚ ਗੀਤਾਤਮਕ ਵਿਸ਼ੇਸ਼ਤਾ (Lyrical Quality) ਅਤੇ ਕਥਾਤਮਕਤਾ ਦੋਵੇਂ ਹੁੰਦੀਆਂ ਹਨ ਅਤੇ ਜਿਸ ਦਾ ਪ੍ਰਚਾਰ ਜਨ-ਸਾਧਾਰਣ ਵਿਚ ਮੌਖਕ ਰੂਪ ਨਾਲ ਇਕ , ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਹੁੰਦਾ ਰਹਿੰਦਾ ਹੈ*। ਜੌਜ਼ੇਫ਼. ਟੀ. ਸ਼ਿਪਲੇ ਦੀ ਡਿਕਸ਼ਨਰੀ ਆਫ਼ ਵਰਲਡ ਲਿਟਰੇਰੀ ਟਰਮਜ਼’ ਦੇ ਅਨੁਸਾਰ ਬੈਲੇਡ ਸ਼ਬਦ ਤਿਨ ਅਰਥਾਂ ਵਿਚ ਵਰਤਿਆ ਜਾਂਦਾ ਹੈ- ੧. ਸਾਹਿਤ ਦੇ ਖੇਤਰ ਵਿਚ ਬੈਲੇਡ’ ਇਕ ਲਘੂ ਕਥਾਤਮਿਕ ਅਤੇ ਗੀਤਾਤਮਿਕ ਕਾਵਿ ਦਾ ਨਾਮ ਹੈ । ੨. ਸਾਧਾਰਣ ਤੌਰ ਤੇ ਇਸ ਸ਼ਬਦ ਦੀ ਵਰਤੋਂ ਕਿਸੇ ਵੀ ਇਹੋ ਜਿਹੇ ਛੋਟੇ ਗੀਤ ਲਈ ਹੁੰਦੀ ਹੈ, ਜੋ : ਸਾਡੀ ਭਾਵਾਤਮਿਕਤਾ ਨੂੰ ਛੋਂਹਦੀ ਹੈ । ੩. ਬੈਲੇਡ ਸ਼ਬਦ ਸੰਗੀਤ ਸ਼ਾਸਤਰ ਵਿਚ ਵੀ ਵਰਤਿਆ ਜਾਂਦਾ ਰ! ਪਰ ਸਾਹਿਤ ਵਿਚ ਡਬਲਿਉ. ਪੀ. ਕੇਰ ਵਾਲੀ ਵਿਆਖਿਆ ਹੀ ਉਚਿਤ ਜਾਪਦੀ ਹੈ । ਲੋਕ-ਕਥਾ ਅਤੇ ਲੋਕ-ਕਹਾਣੀ ਵਿਚ ਵੀ ਵਧੇਰਾ ਅੰਤਰ ਹੈ । ਕਥਾ’ ਸ਼ਬਦ ਦੀ ਵਰਤੋਂ ਇਕ ਵਿਸ਼ੇਸ਼ ਪ੍ਰਕਾਰ ਦੀ ਕਹਾਣੀ ਲਈ ਕੀਤੀ ਜਾਂਦੀ ਹੈ । ਜਿਵੇਂ ਮਾਇਣ ਦੀ ਕਥਾ’, ‘ਸਤਿ ਨਾਰਾਇਣ ਦੀ ਕਥਾ’, ‘ਗਣੇਸ਼ ਚੌਥ ਦੀ ਕਥਾ’, ‘ਕਰਕੇ ੧ ਦੀ ਕਥਾ ਜਾਂ ‘ਹੋਈ ਅਸ਼ਟਮੀ ਦੀ ਕਥਾ ਆਦਿ । ਇਹਨਾਂ ਤੋਂ ਇਲਾਵਾ ਇਕ

  • ਵਿਸਤਾਰ ਲਈ ਵੇਖੋ : Forun and style ih Poetry; P. P. 3,

by W. P. Kerr. ੩੧