ਪੰਨਾ:Alochana Magazine January 1961.pdf/41

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਰਦਲ ਨੂੰ ਟੱਪਣ ਲਗਿਆ, ਚੁਗਾਠ ਦੇ ਉਤਲੇ ਹਿਸੇ ਨੂੰ ਲਗਣ ਲਗ ਪਇਆ ਤਾਂ ਰ ਦੀ ਮਆਰਨ ਘੁਮਿਆਰ ਨੂੰ ਆਖਣ ਲਗੀ, ਹੁਣ ਸਾਡੀਆਂ ਧੀਆਂ ਨੂੰ ਛੋਹਣ ਲਗ ਪਈਆਂ ਹਨ, ਇਹਨਾਂ ਦੇ ਛੇਤੀ ਹੀ ਹਥ ਪੀਲੇ ਕਰ ਦੇਣੇ ਹਨ, ਕਿਤੇ ਕੋਈ ‘ਤਾਰਾ ਨਾ ਤੋੜ ਲਿਆਉਣ, ਕਿਤੇ ਨੱਕ-ਵਢੀ ਨਾ ਹੋ ਜਾਵੇ ! :

7 • • ਘੁਮਿਆਰ ਉਹਨਾਂ ਲਈ ਵਰ ਟੋਲਣ ਘਰੋਂ ਨਿਕਲ ਤੁਰਿਆ । ਚਲਦੇ ਚਲਦੇ ਦੇ ਬਰਾਦੇ ਉਹਨੂੰ ਦੋ ਮੁੰਡੇ ਛੇਤੀ ਹੀ ਮਿਲ ਗਏ । ਇਕ ਮੁੰਡਾ ਖੇਤੀ ਬਾੜੀ ਕਰਦਾ ਤੋਂ ਹੁੰਦਾ ਹੁੰਦਾ ਸੀ, ਦੂਜਾ ਆਪਣਾ ਪਿਤਾ ਪੁਰਖੀ ਘੁਮਿਆਰ-ਪੁਣੇ ਦਾ ਕੰਮ ਕਰਦਾ 1 ਬੜੇ ਦਿਨਾਂ ਵਿਚ ਹੀ, ਝੱਟ ਮੰਗਣੀ ਤੇ ਪੱਟ ਵਿਆਹ ਹੋ ਗਇਆ । ਧੀਆਂ ਆਪਣੇ ਘਰੀਂ ਜਾ ਕੇ ਵੱਸਣ ਰਸਣ ਲਗ ਪਈਆਂ । ( ਕਾਲ-ਚਕਰ ਆਪਣੇ ਘੁੰਮਦਾ ਰਹਿਆ ਅਤੇ ਦਿਨ ਸਤਵਾਰਿਆਂ ਵਿਚ, ਸਤਵਾਰੇ ਮਹੀਨਿਆਂ ਵਿਚ, ਅਤੇ ਮਹੀਨੇ ਸਾਲਾਂ ਵਿਚ ਬਦਲ ਗਏ । ਸਰਦੀਆਂ ਆਪਣਾ ਪੱਲਾ ਛੁਡਾ ਖਿਸਕ ਗਈਆਂ, ਸੂਰਜ ਅਸਮਾਨ ਵਿਚ ਹੀ ਰਾਤ ਆਉਣ ਤਕ ਰਹਿਣ ਲਗ ਪਇਆ। ਦਿਨ ਵਡੇ ਅਤੇ ਰਾਤਾਂ ਛੋਟੀਆਂ ਹੋ ਗਈਆਂ । ਘੁਮਿਆਰਨ ਨੇ ਇਕ ਦਿਨ ਆਪਣੇ 'ਮਾਲਕ' ਨੂੰ ਕਹਿਆ ਕਿ ਉਹ ਕੁੜੀਆਂ ਲਈ ਸਾਉਣ ਦਾ ਵਿਹਾਰ ਲੈ ਜਾਏ ਅਤੇ ਉਹਨਾਂ ਦੀ ਸੁਖ ਸਾਂਦ ਦਾ ਪਤਾ ਲਿਆਵੇ । | ਘੁਮਿਆਰ ਪਹਿਲਾਂ 'ਹਾਲੀ' ਜੁਆਈ ਦੇ ਘਰ ਗਇਆ, ਜਿਹੜਾ ਖੇਤੀ ਬਾੜੀ ਕਰਦਾ ਸੀ । ਜਾ ਕੇ ਉਸ ਨੇ ਸੁਖ ਸਾਂਦ, ਰਾਜੀ ਬਾਜੀ ਪੁਛਿਆ | ਧੀ ਕਹਿਣ ਲਗੀ, ਉਂਜ ਤਾਂ ਠੀਕ ਹੈ, ਵਾਹਿਗੁਰੂ ਦੀ ਕਿਰਪਾ ਹੈ ਪਰ ਐਤਕੀਂ ਹੁਣ ਤੀਕ ਸੌਣ ਨਹੀਂ ਵਰਿਆ । ਹੁਣ ਜੇ ਦੱਬ ਕੇ ਮੀਂਹ ਪੈ ਜਾਵੇ ਤਾਂ ਠੀਕ ਹੈ, ਜਿਸ ਨਾਲ ਬਿਜਾਈ ਹੋ ਜਾਵੇ, ਖੇਤਾਂ ਵਿਚ ਹਲ ਚਲਣ ਅਤੇ ਪੈਲੀਆਂ ਦੀ ਮਿੱਟੀ ਸੋਨਾ ਉਗਲਣ ਲਗ ਪਵੇ ।’’ . ਇਸ ਪਿਛੋਂ ਘਮਿਆਰ ਆਪਣੀ ਦੂਜੀ ਧੀ ਦੇ ਘਰ ਗਿਆ । ਉਸ ਨੂੰ ਰਾਮ ਰਮਈਆ ਪੁੱਛੀ । ਉਸ ਨੇ ਕਹਿਆ, “ਹੁਣ ਤਕ ਤਾਂ ਭਗਵਾਨ ਦੀ ਦਇਆ ਰਹੀ ਹੈ, ਮੀਂਹ ਨਹੀਂ ਪਇਆ, ਸਾਡਾ ਆਵਾ ਹੁਣ ਤਕ ਸਹੀ ਸਲਾਮਤ ਰਹਿਆ । ਜੇ ਕਰ ਥੋੜੇ ਦਿਨ ਹੋਰ ਮੀਂਹ ਨਾ ਪਵੇ ਤਾਂ ਚੰਗਾ ਹੈ । ਜੇ ਕਰ ਇਸ ਵਾਰ ਮੀਂਹ ਨਾ ਹੀ ਪਵੇ ਤਾਂ ਹੋਰ ਵੀ ਚੰਗਾ ਹੈ । ਸਾਡਾ ਆਵਾ ਅਤੇ ਸਾਡੇ ਚਾਕ ਦੀ ਮਿਟੀ ਸੋਨਾ ਉਗਲਣ ਲਗ ਪਵੇ " ਘੁਮਿਆਰ ਸੁਖ ਸਾਂਦ, ਖੈਰੀ ਮੈਰੀ ਪੁਛ ਕੇ ਘਰ ਨੂੰ ਵਾਪਸ ਆ ਰਹਿਆ ਸੀ । ਰਾਤ ਵਿਚ ਸੋਚ ਰਹਿਆ ਸੀ, “ਦੁਨੀਆਂ ਕਿਹੋ ਜਿਹੀ ਹੈ, ਕੋਈ ਕੁਝ ਮੰਗਦਾ ਹੈ ਕੋਈ ੩