ਪੰਨਾ:Alochana Magazine January 1961.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਨਾਂ ਦੋਹਰਿਆਂ ਦੀ ਬੋਲੀ ਠੇਠ ਪੰਜਾਬੀ ਨਾ ਹੁੰਦੀ ਹੋਈ ਵੀ ਅਪਣੀਆਂ ਕ੍ਰਿਆਵਾਂ ਕੇਂਦਰੀ ਪੰਜਾਬੀ ਦੀਆਂ ਰਖਦੀ ਹੈ । ਜਿਵੇਂ ਕਿ-ਹੋਵੇਗੀ, ਫਿਰਦੇ, ਅਟਕਦ, ਭਟਕਦੇ, ਹੋਇਆ, ਖੋਇਆ, ਸਹੀਆਂ, ਰਖਦੀ. ਪੀਵਾਂ, ਕਟਦੀ ਆਦਿ । ਮੈਂਡੇ, ਮੱਡਾ, ਮੋਦੀ, ਤੈਂਡੀ ਆਦਿ ਸੰਬੰਧ ਵਾਚਕ ਪੜਨਾਉਂ ਭਾਂਵੇਂ ਵਧੇਰੇ ਤੌਰ ਤੇ ਲਹਿੰਦੀ ਦੇ ਹਨ, ਫਿਰ ਵੀ ਮਨੂੰ, ਕਿਸ ਨੂੰ, ਅਸਾਡਾ ਅਤੇ ਬਿਨਾਂ ਆਦਿ ਕੇਂਦਰੀ ਪੰਜਾਬੀ ਦੇ ਪੜਨਾਵਾਂ ਦੀ ਘਾਟ ਵੀ ਨਹੀਂ ਹੈ । ਬਹੁਤਾ, ਲੱਖਾਂ, ਔਖੇ ਆਦਿ ਵਿਸ਼ੇਸ਼ਨ ਠੇਠ ਪੰਜਾਬੀ ਦੇ ਹਨ ‘ਨਾਲ’ ਤੇ ‘ਵਿਚ’ ਸ਼ਬਦਾਂ ਦੀ ਵੀ ਬਹੁਤੀ ਵਰਤੋਂ ਕੀਤੀ ਗਈ ਹੈ । ਲਰੀ ਸਖਤੀ ਆਮ ਤੌਰ ਤੇ ਗ਼ਲਤ ਹੀ ਵਰਤਿਆ ਗਇਆ ਹੈ :- | ਕੁਛ ਨਾ ਪੂਛ ਲੋਗਾਂ ਮੈਂ ਨੇ ਕਯੱਕਰ ਕਟਦੀ ਰੈਣ । ਜਾਂ ਅਪਣੀ ਅਪਣੀ ਲੋਗਾਂ ਕਹਿੰਦੇ ਆਦਿ । ਕਈ ਥਾਂਵਾਂ ਤੇ ਇਸਤ੍ਰੀ ਲਿੰਗ ਤੇ ਪੁਲਿੰਗ ਦਾ ਧਿਆਨ ਵੀ ਨਹੀਂ ਰਖਿਆ ਗਇਆ :-- “ਇਨ ਲੋਕਾਂ ਦੀ , ਜਾਂ “ਤੈਂਡੀ ਤੀਰ ਨਜ਼ਰ’’ ਜਾਂ “ਆਖਾਂ ਕਿਸ ਦੀ ਨਾਲ” ਜਾਂ “ਇਕ ਇਸ਼ਾਰ ਤੁਸਾਂ ਦੀ ਖੁਲਦੇ ਉਕਦੇ ਸਾਰੇ । | ਵਧੇਰੇ ਤੌਰ ਤੇ ਦਾ, ਦੇ, ਦੀ, ਦੀ ਵਰਤੋਂ ਵੀ ਠੀਕ ਨਹੀਂ। ਦਰਾ ਵੈਸੇ ਦਾ, ਦੇ, ਦੀ, ਦੀ ਥਾਂ ਕਾ, ਕੇ, ਕੀ ਦੀ ਹੀ ਭਰਮਾਰ ਹੈ । ਵਾਹਿਗੁਰੂ " ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹ’’ ਜੈਕਾਰੇ ਦੀ ਪ੍ਰਸਿਧੀ ਦੇ ਕਾਰਨ ਕਾ, ਕੇ। " ਪ੍ਰਯੋਗ ਪੰਜਾਬੀ ਵਿਚ ਪ੍ਰਚਲਤ ਹੀ ਸੀ । | ਜ਼ਫਰ ਦੇ ਦੋਹਰਿਆਂ ਵਿਚ ਵਰਤੇ ਗਏ ਇਹ ਪੰਜਾਬੀ ਦੇ ਕਿ ਨ ਵਾਕ ਹਨ:- ਦਿਲ ਵਿਚ ਰਖਦੀ ਖੋਟ, ਕੋਈ ਨਹੀਂ ਗਮਖ਼ਾਰ ਅਸਾਡੇ ਧਨ ਮੇਰੇ ਭਾਗ', ਜਾਣਾ ਔਖੇ ਘਾਟ”, “ਸਹਿੰਦੇ ਰਹਿੰਦੇ ਜ਼ੁਲਮ ਤੁਮ “ਜਗ ਵਿਚ ਅਪਣਾ ਸਬ ਕੁਛ ਖੋਇਆ ।” | ਆਸ ਕੀਤੀ ਜਾਂਦੀ ਹੈ ਕਿ ਪੰਜਾਬੀ ਦੇ ਆਲੋਚਕ ਅਤੇ ਖੋਜੀ ਵਿਦਾ ਬਹਾਦਰ ਸ਼ਾਹ ਜ਼ਫ਼ਰ ਵਲ ਵੀ ਕੁਝ ਧਿਆਨ ਦੇਣਗੇ । ਰੇ ਨਾਲ ਹਰਿਆਂ ਵਿਚ ਝ ਹ ਦੇ ਜ਼ੁਲਮ ਤੁਸਾਡੇ, ਅਤੇ ੪੬