ਪੰਨਾ:Alochana Magazine January 1961.pdf/5

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਉੜੀ ੧੨), ਦੁਰਗਾ ਦੇ ਦੁਸ਼ਮਣ ਉਸ ਨੂੰ ਘੇਰ ਕੇ, ਉਸ ਦੇ ਦੁਆਲੇ ਕਾਲੇ ਬਦਲਾਂ ਵਾਂਗ ਗੁਜਣ ਲੱਗੇ “ਗੱਜੇ ਦੁਰਗਾ ਘੇਰਿਕੈ ਜਣ ਘਣੀਅਰ ਕਾਲੇ ਪਉੜੀ ੧੩), ਮਹਿਖਾਸੁਰ ਬਦਲ ਵਾਂਗੂ ਰਣ ਵਿਚ ਗਜਿਆ (“ਬਦਲ ਜਿਉਂ ਮਹਿਖਾਸੁਰ ਰਣ ਵਿੱਚ ਗੱਜਿਆ ਪਉੜੀ ੨੬), ਜਟਾਂ ਵਾਲੇ ਸੂਰਮੇ ਮਰੇ ਇਸ ਤਰ੍ਹਾਂ ਪ੍ਰਤੀਤ ਹੁੰਦੇ ਹਨ ਜਿਵੇਂ ਭੰਗਾਂ ਖਾ ਕੇ ਸੁਤੇ ਪਏ ਹੋਣ (“ਸੁਤੇ ਜਾਣਿ ਜਟਾਲੇ ਭੰਗਾਂ ਖਾਇ ਕੈ ਪਉੜੀ ੧੭), ਦੈਤ ਯੂਧ ਵਿੱਚ ਇਉਂ ਮਸਤ ਸਨ ਜਿਵੇਂ ਪਠਾਣੀ ਰਾਗ ਤੇ ਮਸਤ ਹੁੰਦੀ ਹੈ (“ਜਣ ਕਰੀ ਸਮਾਇ ਪਠਾਣੀ ਸੁਣਿਕੈ ਰਾਗ ਨੂੰ) ਪੌਸਿਆਂ ਤੇ ਜ਼ੋਰਦਾਰ ਡਗੇ ਲਾਏ ਗਏ ਅਤੇ ਉਹ ਝੋਟਿਆਂ ਵਾਂਗ ਅੜਿੱਗੇ (“ਰੇ ਦਮਾਮੇ ਦੋਹਰੇ ਜਮ ਬਾਹਣ ਜਿਉਂ ਅੜਾਏ ਪਉੜੀ ੨੩), ਜੰਗ ਵਿਚ ਜੋਧਿਆਂ ਦੇ ਬਸਤਰ ਬਾਗਾਂ ਵਿਚ ਖਿੜੇ ਫੁੱਲਾਂ ਵਰਗੇ ਸਨ (ਫੁਲ ਖਿੜੇ ਜਣ ਬਾਗ਼ੀ ਬਾਣੇ ਜੋਧਿਆਂ' ਪਉੜੀ ੨੪), ਧੂਮਰ ਨੈਣ ਦੇ ਸਾਰੇ ਜੋਧੇ ਇਸ ਤਰ੍ਹਾਂ ਮਾਰ ਦਿਤੇ ਜਿਵੇਂ ਤਰਖਾਣ ਆਰੀ ਲੈ ਕੇ ਰੁਖਾਂ ਨੂੰ ਵਢ ਦਿੰਦੇ ਹਨ (“ਸਭੇ ਬੀਰ ਸੰਘਾਰੇ ਧੂਮਰ ਨੈਣ ਦੇ, ਜਾਣ ਲੈ ਕਟੇ ਆਰੇ ਦਰਖਤ ਬਾਢੀਆਂ ਪਉੜੀ ੨੭) ਸੂਰਮੇ ਮਰ ਕੇ ਇਉਂ ਡਿਗ ਰਹੇ ਸਨ ਜਿਵੇਂ ਸ਼ਰਾਬੀ ਨਸ਼ੇ ਵਿਚ ਡਿਗਦਾ ਹੈ (“ਜਣ ਮਦ ਖਾਇ ਮਦਾਰੀ ਮਨ ਮੇ’ ਪਉੜੀ ੩੪), ਦੇਵੀ ਬਿਜਲੀ ਵਾਂਗ ਭੜਕ ਉਠੀ (ਬਿਜਲ ਜਿਉਂ ਝਰਲਾਣੀ ਉਠੀ ਦੇਵਤਾ’’ ਪਉੜੀ ੩੬) ਰਣਭੂਮੀ ਵਿਚ ਜੋਧੇ ਵਜਦੇ ਢੋਲ ਉਤੇ ਨਟਾਂ ਦੇ ਛਾਲਾਂ ਮਾਰਣ ਵਾਂਗੂੰ ਅਗੇ ਹੋ ਹੋ ਕੇ ਲੜ ਰਹੇ ਸਨ (“ਜਣ ਨਟ ਲਥੇ ਛਾਲੀ ਢੋਲਿ ਬਜਇਕੈ ਪਉੜੀ ੩੯), ਤਲਵਾਰਾਂ ਇਉਂ ਚਮਕ ਰਹੀਆਂ ਸਨ ਜਿਵੇਂ ਬਦਲਾਂ ਵਿਚੋਂ ਬਿਜਲੀ ਚਮਕਦੀ ਹੈ (“ਘਣ ਵਿੱਚ ਜਿਉਂ ਛੱਛਾਲੀ ਤੇਗਾਂ ਹਸੀਆਂ ਪਉੜੀ ੩੯}, ਉਸ ਨੇ ਕਾਲਕਾ ਨੇ) ਰਣ ਭੂਮੀ ਵਿੱਚ ਸ਼ੇਰ ਦੇ ਬੁਕਣ ਵਾਂਗ ਘੇਰਾ ਪਾਇਆ (ਦਲ ਵਿੱਚ ਘੇਰਾ ਘੱਤਿਆ ਜਣ ਮੀਂਹ ਤੁਰਿਆ ਗਣਣਾਇਕੈ ਪਉੜੀ ੪), ਫੌਜਾਂ ਦੀ ਚੜਾਈ ਨਾਲ ਧਰਤੀ ਥਰ ਥਰ ਕੰਬ ਰਹੀ ਸੀ, ਐਉਂ ਜਾਪਦਾ ਸੀ ਜਿਵੇਂ ਦਰਿਆ ਵਿੱਚ ਬੇੜੀ ਹਿਲ ਰਹੀ ਹੋਵੇ (ਥਰ ਬਰ ਪ੍ਰਥਮੀ ਚਾਲੀ ਦਲਾ ਚੜਦਿਆਂ, ਨਾਉਂ ਜਿਵੇਂ ਹੈ ਹਾਲੀ ਸਹ ਦਰੀਆਓ ਵਿਚਿ ਪਉੜੀ ੪੪), ਦੁਰਗਾ ਵਲ ਨੂੰ (ਸਿਪਾਹੀਇਉਂ ਚਲੇ ਜਿਵੇਂ ਹਾਜੀ ਮੱਕੇ ਨੂੰ ਚਲਦੇ ਹਨ (ਚਲੇ ਸਉਹੇ ਦੁਰਗਸ਼ਾਹ ਜਣ ਕਾਬੈ ਹਾਜੀ' ਪਉੜੀ ੪੫), ਰਣ ਵਿਚ ਸੂਰਮੇ ਫਟੜ ਹੋਏ ਇਉਂ ਘੁੰਮ ਰਹੇ ਸਨ ਜਿਵੇਂ ਸਕੂਲ ਵਿਚ ਕਾਜ਼ੀ ਘੁੰਮਦਾ ਹੈ (ਇਕ ਘਾਇਲ ਘੁੰਮਣ ਸੂਰਮੇ ਜਿਉਂ ਮਕਤਬ ਕਾਜ਼ੀ’’ ਪਉੜੀ ੪੫), ਬਹਾਦਰ ਬਰਛੀਆਂ ਨਾਲ ਪਰੋਤੇ ਇਉਂ ਜਾਪਦੇ ਸਨ ਜਿਵੇਂ ਨਿਮਾਜ਼ੀ ਝੁਕ ਕੇ ਨਿਮਾਜ਼ ਪੜ੍ਹ ਰਹੇ ਹੋਣ (“ਇਕ ਬੀਰ ਤੇ ਬਰਛੀਏ ਜਿਉਂ ਝਕ ਪਉਨ ਨਿਵਾਜੀ ਪਉੜੀ · ੪੫), ਕਈ ਭੁਖੇ ਪਾਜੀਆਂ ਵਾਂਗ ਦੁਰਗਾ ਦੇ ਸਾਹਮਣੇ ਧਾ ਕੇ ਆਉਂਦੇ ਸਨ (ਇਕ ਥਾਵਨ ਦੁਰਗਾ ਸਾਹਮਣੇ ਜਿਉਂ ਭਖਿਆਏ ਤਾਜੀ ਪਉੜੀ ੪੫) ਚਮਕੀਲੇ ਨੇਜੇ ਉਭਰੇ ਹੋਏ ਸਨ, ਇਉਂ ਜਾਪਦਾ ਸੀ ੩