ਪੰਨਾ:Alochana Magazine January 1961.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਿਵੇਂ ਇਹ ਨੇਜ਼ੇ ਫੜ ਕੇ ਜਟਾ ਜੂਟ ਸਾਧਾਂ ਦੀਆਂ ਟੋਲੀਆਂ ਗੰਗਾ ਨਾਹੁਣ ਜਾ ਰਹੀਆਂ ਹਨ (ਨੇਜੈ ਬੰਬਲੀਆਲੇ ਦਿਸਣ ਓਰੜੇ, ਚਲੇ ਜਾਣ ਜਟਾਲੇ ਨਾਵਣ ਗੰਗ ਨੂੰ ਪਉੜੀ ੪੬), ਸਿਰਾਂ ਧੜਾਂ ਅਤੇ ਬਾਹਾਂ ਦੇ ਮੋਛੇ ਰੰਗਾ ਰੰਗ ਦੀ ਫੁਲਵਾੜੀ ਵਰਗ ਜਾਪਦੇ ਸਨ, ਇਉਂ ਜਾਪਦਾ ਸੀ ਕਿ ਕਿਸੇ ਤਰਖਾਣ ਨੇ ਚੰਦਨ ਦੇ ਰੁਖ ਨੂੰ ਆਰੀ ਨਾਲ ਕਟ ਕੇ ਮੱਛੇ ਪਾਏ ਹਨ (“ਸਿਰ ਧੜ ਬਾਹਾਂ ਗਨ ਲੇ ਫੁਲ ਜੇਹੇ ਬਾੜੀ, ਜਾਪੇ ਕਟੇ ਬਾਢੀਆਂ ਰੁਖ ਚੰਦਨ ਆਰੀ' ਪਉੜੀ ੪੮), ਸੋਹਣੀਆਂ ਸੰਜੋਆਂ ਉਤੇ ਤੀਰਾਂ ਦੇ ਬਾਗੜੇ ਇਉਂ ਪ੍ਰਤੀਤ ਹੁੰਦੇ ਸਨ ਜਿਵੇਂ ਅਨਾਰ ਦੇ ਫੁਲ ਲਗੇ ਹੋਣ (ਸੋਹਨ ਸੰਜਾਂ ਬਾਗੜਾ ਜਣੁ ਲਗੇ ਫੁਲ ਅਨਾਰ ਕਉ ਪਉੜੀ ੪੯), ਹਾਥੀਆਂ ਘੋੜਿਆਂ ਤੇ ਰਥਾਂ ਤੇ ਚੜੇ ਬਹਾਦਰਾਂ ਨੂੰ ਮਾਰ ਕੇ ਭੁਇ ਤੇ ਸੁਟ ਦਿੱਤਾ । ਇਉਂ ਪ੍ਰਤੀਤ ਹੁੰਦਾ ਸੀ ਜਿਵੇਂ ਹਲਵਾਈ ਸੀਖ ਨਾਲ ਵੜੇ ਵਿੰਨ੍ਹ ਵਿੰਨ੍ਹ ਕੇ ਕੜਾਹੀ ਵਿਚੋਂ ਕਢ ਰਹਿਆ ਹੈ (“ਚੜੇ ਰਥੀ ਗਜ ਘੋੜਿ ਈਂ ਮਾਰ ਭੁਇ ਤੇ ਤਾਰੇ । ਜਾਣ ਹਲਵਾਈ ਸੀਖ ਨਾਲ ਵਿੰਨ ਵੜੇ ਉਤਾਰੇ' ਪਉੜੀ ੫੨) ਸਭ ਦੀ ਰੱਤ ਨਾਲ ਲਿਬੜੀ ਹੋਈ ਬਰਛੀ ਇਸ ਤਰਾਂ ਨਿਕਲੀ ਜਾਣੇ ਉਹ ਉਪਰ ਲਾਲ ਰਜਾਈ ਲੈ ਕੇ ਨਿਕਲੀ ਹੈ (“ਡੁਬ ਤੂ ਨਾਲਹੁ ਨਿਕਲੀ ਬਰਫੀ ਦੁਧਾਰੀ, ਜਾਣ ਰਜਾਈ ਉਤਰੀ ਪੈਨ ਸੂਹੀ ਸਾਰੀ ਪਉੜੀ ਪ੩) ਆਦਿ । ਉਪਰੋਕਤ ਅਲੰਕਾਰ ਚੰਡੀ ਦੀ ਵਾਰ ਵਿਚ ਆਪਣੀ ਭਰਪੂਰਤਾ ਤੇ ਹਨ । ਇਹਨਾਂ ਤੋਂ ਛੁਟ ਹੋਰ ਵੀ ਕਈ ਉਪਮਾ ਅਲੰਕਾਰਾਂ ਦੀ ਵਰਤੋਂ ਕੀਤੀ ਗਈ ਹੈ । ਇਹਨਾਂ ਅਲੰਕਾਰਾਂ ਵਿਚੋਂ ਕਈ ਅਲੰਕਾਰ ਬੜੇ ਕਾਮਯਾਬ ਹਨ, ਐਨ ਦ੍ਰਿਸ਼ਾਂ ਨੂੰ ਪ੍ਰਤੱਖ ਕਰ ਦਿੰਦੇ ਹਨ । ਜਾਂ ਪੂਰਨ ਸਿੰਘ ਦੇ ਸ਼ਬਦਾਂ ਵਿਚ ਇਹ ਅਲੰਕਾਰ “ਨੈਣਾਂ ਵਿਚ ਸੁਪਨੇ ਲਟਕਾ ਦਿੰਦੇ ਹਨ । ਜਿਵੇਂ ਕਿ ‘ਬਹਾਦਰਾਂ ਦਾ ਬਰਛੀਆਂ ਨਾਲ ਇੰਜ ਚਟੇ ਹੋਣਾ ਜਿਵੇਂ ਡਾਲੀ ਨਾਲ ਆਵਲੇ ਚਮੱਟੇ ਹੁੰਦੇ ਹਨ, ਜਾਂ ਫੌਜਾਂ ਦੀ ਚੜਾਈ ਨਾਲ ਧਰਤੀ ਇਉਂ ਕੰਬ ਰਹੀ ਸੀ, ਮਾਨੋ ਦਰਿਆ ਵਿਚ ਬੇੜੀ ਹਿਲ ਰਹੀ ਹੋਵੇ । ਪਰ ਕਿਤੇ ਕਿਤੇ ਉਪਮਾ ਕੁਝ ਫਿਕੀ ਪੈ ਗਈ ਹੈ ਜਿਵੇਂ ਰਣ ਵਿੱਚ ਸੂਰਮੇ ਫੱਟੜ ਹੋਏ ਐਉਂ ਘੁੰਮ ਰਹੇ ਸਨ ਜਿਵੇਂ ਸਕੂਲ ਵਿਚ ਕਾਜ਼ੀ ਘੁੰਮਦਾ ਹੈ । ਇਹ ਕੋਈ ਬਹੁਤੀ ਵਧੀਆ ਉਪਮਾ ਨਹੀਂ । | ਇਹਨਾਂ ਉਪਮਾਵਾਂ ਵਿਚੋਂ ਇਕ ਅਧ ਉਪਮਾ ਦਾ ਤਾਂ ਕਰਤਾ ਨੇ ਬਹੁਤ ਦੁਹਰਾਓ ਕੀਤਾ ਹੈ ਜਿਵੇਂ ਬੱਦਲ ਵਾਂਗ ਗੱਜਣਾ, ਸ਼ੇਰ ਵਾਂਗ ਬੁਕਣਾ ਅਤੇ ਲੰਮ ਸਲੰਮੇ ਬਹਾਦਰਾਂ ਨੂੰ ਮੁਨਾਰਿਆਂ ਵਾਂਗ ਢਹਿੰਦੇ ਆਖਣਾ ਆਦਿ । ਦੋ ਤਿੰਨ ਗਲਾਂ ਇਸ ਦੁਹਰਾਓ ਬਾਰੇ ਆਖੀਆਂ ਜਾ ਸਕਦੀਆਂ ਹਨ : ਪਹਿਲੀ ਗੱਲ ਤਾਂ ਇਹ ਕਿ ਕਵੀ ਪਾਸ ਨਵੀਂ ਤੋਂ ਨਵੀਂ ਉਪਮਾ ਦੀ ਘਾਟ ਹੋ ਜਾਂਦੀ ਹੈ ਤੇ ਇਸ ਲਈ ਉਹ ਮੁੜ ਮੁੜ ਉਹੋ ਵਰਤਦਾ ਹੈ । -