ਪੰਨਾ:Alochana Magazine January 1961.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਲ ਖ ਦੂਜੇ, ਇਹ ਵੀ ਕਹਿਆ ਜਾ ਸਕਦਾ ਹੈ ਕਿ ਕਵੀ ਨੂੰ ਇਹਨਾਂ ਉਪਮਾਵਾਂ ਨਾਲ ਖਾਸ ਰੁਚੀ ਹੈ । ਤੀਜੇ ਇਹ ਕਿ ਉਪਮਾਵਾਂ ਦਾ ਇਹ ਦੁਹਰਾਉ ਚੰਡੀ ਦੀ ਵਾਰ ਦੀ ਲੋੜ ਵੀ ਆਖਿਆ ਜਾ ਸਕਦਾ ਹੈ । ਕਹਿਆ ਜਾ ਸਕਦਾ ਹੈ ਕਿ ਕਿਉਂਕਿ ਇਸ ਵਾਰ ਦੀ . ਕਹਾਣੀ ਹੀ ਅਜਿਹੀ ਹੈ ਕਿ ਉਸ ਵਿਚ ਘੜੀ ਮੁੜੀ ਲੜਾਈ ਹੁੰਦੀ ਹੈ, ਘੜੀ ਮੁੜੀ ਕਟ ਵੱਢ ਹੁੰਦੀ ਹੈ, ਕਈ ਵਾਰ ਸੂਰਮੇ ਗਜਦੇ ਹਨ, ਕਈ ਵਾਰ ਉਹ ਬੁਕਦੇ ਹਨ, ਕਈ ਵਾਰ ਮੁਨਾਰਿਆਂ ਵਾਂਗ ਢਹਿੰਦੇ ਹਨ । ਇਸ ਲਈ ਇਹ ਸਭ ਕੁਝ ਦਸਣ ਲਈ ਉਪਮਾਵਾਂ ਦਾ ਦੁਹਰਾਓ ਕੁਦਰਤੀ ਸੀ । | ਪਰ ਕੀ ਵਾਰ ਵਾਰ ਗਜਣਾ, ਵਾਰ ਵਾਰ ਬੁਕਣਾ ਦਸਣ ਲਈ ਨਵੀਂ ਉਪਮ, ਨਹੀਂ ਸੀ ਦਿਤੀ ਜਾ ਸਕਦੀ ? ਦਿੱਤੀ ਜਾ ਸਕਦੀ ਸੀ ਪਰ 'ਬੁਕਣ ਨਾਲ ਸ਼ੇਰ ਦਾ ਹੋਣਾ ਜ਼ਰੂਰੀ ਹੈ ਤੇ ‘ਗਜਣ' ਨਾਲ ‘ਬਦਲ’ ਦਾ ਹੋਣਾ ਲੋੜੀਂਦਾ ਹੈ । ਬੁਕਣਾ ਸ਼ੇਰਾਂ ਦਾ ਹੀ ਕਮਾਲ ਦਾ ਹੁੰਦਾ ਹੈ, ਤੇ ਗੱਜਣਾ ਬੱਦਲਾਂ ਦਾ ਹੀ ਮਸ਼ਹੂਰ ਹੈ । ਤੇ ਬਾਕੀ ਰਹੀ ਗਲ ਮੁਨਾਰਿਆਂ ਦੀ । ਉੱਚੇ ਉੱਚੇ ਮੁਨਾਰੇ ਜ਼ਰਾ ਕਿਆਸ ਵਿਚ ਲਇਆ ਕੇ ਦੇਖੀਏ ਤਾਂ ਢਹਿਣਾ ਮੁਨਾਰਿਆਂ ਦਾ ਹੀ 'ਢਹਿਣ ਦਾ ਵਧ ਤੋਂ ਵਧ ਪ੍ਰਭਾਵ ਪਾ ਸਕੇਗਾ । ਚੰਡੀ ਦੀ ਵਾਰ ਵਿਚ ਉਪਮਾ ਦੇ ਨਾਲ ਨਾਲ ਰੂਪਕ ਅਲੰਕਾਰ ਦੀ ਵਰਤੋਂ ਵੀ ਮਿਲਦੀ ਹੈ ਭਾਵੇਂ ਘਟ ਹੀ । ਰੂਪਕ ਦੀ ਵਰਤੋਂ ਉਪਮਾਂ ਦੀ ਵਰਤੋਂ ਦੇ ਟਾਕਰੇ ਵਿਚ ਤਾਂ ਨਾਮ ਮਾਤਰ ਹੀ ਹੈ ਜਿਵੇਂ • ਤਲਵਾਰਾਂ ਨੂੰ ਹੂਰਾਂ ਦਾ ਰੂਪ ਦਿੱਤਾ ਹੈ, ਇਹ ਹੁਰਾਂ ਸੁਣਵਤਿ ਬੀਜ ਉਤੇ ਵਾਰ ਕਰਨ ਲਈ ਘੇਰਾ ਬੰਨ੍ਹ ਕੇ ਉਤਾਵਲੀਆਂ ਖੜੀਆਂ ਸਨ (ਹੂਰਾਂ ਣਵਤਿ ਬੀਜ ਨੂੰ ਘਤਿ ਘੇਰਿ ਖਲੋਈਆਂ ਪਉੜੀ ੪੨) ਇਹ ਲਾੜੀਆਂ ਤਲਵਾਰਾਂ) ਲਾੜੇ (ਣਵਤਿ ਬੀਜ) ਨੂੰ ਦੇਖਣ ਲਈ ਚਉਗਿਰਦੇ ਹੋਈਆਂ ਹੋਈਆਂ ਹਨ (“ਲਾੜਾ ਦੇਖਨਿ ਲਾੜੀਆਂ ਚਉਗਿਰਦੇ ਹੋਈਆਂ ਪਉੜੀ ੪੨) ਤਲਵਾਰਾਂ ਨੂੰ “ਜੋਗਣੀਆਂ’ ਦਾ ਵੀ ਰੂਪ ਦਿੱਤਾ ਗਇਆ ਹੈ। ਇਹ ਜੋਗਣੀਆਂ ਲਹੂ ਪੀਣ ਲਈ ਜੱਥੇ ਬੰਨ ਕੇ ਆਈਆਂ ਹੋਈਆਂ ਸਨ (“ਜੰਗਣੀਆਂ ਮਿਲਿ ਧਾਈਆਂ ਲੋਹੂ ਭਖਣਾ' ਪਉੜੀ ੪੩) । ਰੂਪਕਾਂ ਦੀ ਵਰਤੋਂ ਨਿਰਸੰਦੇਹ ਸੁੰਦਰ ਹੈ । ਲੰਬਾਈ ਵਲੋਂ ਵੀ ਇਹ ਰੂਪਕ ਵਰਤੋਂ ਛੋਟੀ ਹੈ । ਬਹੁਤਾ ਕਰ ਕੇ ਇਹ ਰੂਪਕ ਇਕ-ਸਤਰੇ ਹੀ ਹਨ । ਗੁਰੂ ਨਾਨਕ ਜੀ ਦੇ ਵਰਤੇ “ਗਗਨ ਮਹਿ ਥਾਲ ....”” ਵਰਗੇ ਲੰਮੇਰੇ ਰੂਪਕਾਂ ਦੇ ਟਾਕਰੇ ਤੇ । ਕਿਤੇ ਕਿਤੇ ਇਕੋ ਸਤਰ ਵਿਚ ਰੂਪਕ ਤੇ ਉਪਮਾ ਦੋਹਾਂ ਦਾ ਮੇਲ ਹੋਇਆ ਦਿਸਦਾ ਹੈ । ਰਣ ਭੂਮੀ ਵਿਚ ਜਟਾਂ ਵਾਲੇ ਸੂਰਮੇ ਸਰਦਾਰ ਜੋ ਧੂੜ ਵਿਚ ਲਪੇਟੇ ਪਏ ਹਨ, ਉਹਨਾਂ ਦਾ ਜ਼ਿਕਰ ਕੀਤਾ ਹੈ । ਉਹਨਾਂ ਦੀਆਂ ਨਸਾਂ ਨੂੰ ਓਖਲੀਆਂ' ਹੀ ਆਖ