ਨਾਲ ਕਿਸੇ ਖਾਸ ਸਮੇਂ ਫੁਰੇ ਵਿਚਾਰ ਜਾਂ ਭਾਵ ਦਾ ਸੰਬੰਧ ਸਥਾਪਤ ਕਰਨਾ ਹੈ । ਕਵੀ ਦੇ ਮਨ ਅੰਦਰ ਪ੍ਰਾਪਤ ਕੀਤਾ ਹੋਇਆ ਗਿਆਨ ਮੌਜੂਦ ਹੈ ਤੇ ਕਿਸੇ ਖਾਸ ਵਿਚਾਰ ਦੀ ਫੁਰਨ ਨੂੰ ਉਹ ਉਹਨਾਂ ਵਿਚਾਰਾਂ ਨਾਲ ਸਬੰਧਿਤ ਕਰ ਦਿੰਦਾ ਹੈ । ਕਲਪਨਾ ਇੰਜ ਵਿਚਾਰਾਂ ਦਾ ਸਬੰਧ ਜਾਂ ਭਾਵਾਂ ਦਾ ਸਬੰਧ (Association of ideas or feelings) ਹੋਈ । ਇਸੇ ਕਸਵਟੀ ਦੇ ਆਧਾਰ ਤੇ ਅਸੀਂ ਆਖਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਪੁਰਾਣਕ ਅਤੇ ਆਮ ਪ੍ਰਚਲਤ ਕਥਾ ਜਾਂ ਕਹਾਣੀ ਦਾ ਗਿਆਨ ਸੀ ਜਿਸ ਅਨੁਸਾਰ ਬਲਦ ਦੇ ਸਿੰਗਾਂ ਤੇ ਧਰਤੀ ਨੂੰ ਖੜਾ ਹੋਇਆ ਦਸਿਆ ਜਾਂਦਾ ਹੈ ਤੇ ਜਦੋਂ ਉਹ ਚੰਡੀ ਦੀ ਵਾਰ ਵਿਚ ਚੰਡੀ ਦੇ ‘ਵਾਰ’ ਦਾ ਜ਼ਿਕਰ ਕਰਨ ਲਗੇ ਤਾਂ ਇਕ ਦਮ ਉਹਨਾਂ ਦੇ ਇਸ ਵਿਚਾਰ ਦਾ ਸਬੰਧ ਇਸ ਬਲਦ ਤੇ ਕਛੂ ਦੀ ਮਿਥਿਹਾਸਕ ਵਾਰਤਾ ਨਾਲ ਜਾ ਜੁੜਿਆ । ਇੰਜ ਇਸ ਅਤਿ-ਕਥਨੀ ਦਾ ਜਨਮ ਹੋਇਆ ਜਾਪਦਾ ਹੈ। ਜਿਥੇ ਚੰਡੀ ਦੀ ਵਾਰ ਵਿਚ ਇਹੋ ਜਿਹੀ ਅਤ ਦੀ ਲੰਮੀ ਅਤਿ-ਕਥਨੀ ਵੇਖਣ ਵਿੱਚ ਆਉਂਦੀ ਹੈ, ਉਥੇ ਨਿਕੀਆਂ ਨਿੱਕੀਆਂ ਅਤਿ-ਕਥਨੀਆਂ ਦੀ ਵਰਤੋਂ ਵੀ ਵੇਖੀ ਜਾ ਸਕਦੀ ਹੈ । ਜਿਵੇਂ :- ਤੇਗਾਂ ਤੇ ਬਰਛੀਆਂ ਦੇ ਲਿਸ਼ਕਣ ਨਾਲ ਸੂਰਜ ਵੀ ਨਜ਼ਰ ਨਹੀਂ ਸੀ ਆਉਂਦਾ ("ਲਿਸ਼ਕਣ ਤੇਗਾਂ ਬਰਛੀਆਂ ਰਜਿ ਨਦਰਿ ਨ ਪਾਇ’’ ਪਉੜੀ ੬), ਦੁਰਗਾ ਦੀ ਤਲਵਾਰ ਵਜਦਿਆਂ ਹੀ ਮਹਿਖਾਸੁਰ ਢਿੱਡ ਫੜ ਕੇ ਬਹਿ ਗਇਆ ( ਦੁਰਗਾ ਦੀ ਤਲਵਾਰ ਗੁਰਦੇ ਆਂਦਰਾਂ ਤੇ ਬੇਟੀਆਂ ਖਾ ਕੇ ਬਾਹਰ ਨਿਕਲੀ (“ਪੇਟ ਮਲੰਦੇ ਲਾਈ ਮਹਿਖੇ ਦੈਤ ਨੂੰ, ਗੁਰਦੇ ਦਾ ਖਾਈ ਨਾਲੇ ਰੁਕੜੇ’ ਪਉੜੀ ੧੦} ! ਅਤਿ-ਕਥਨੀ ਹੋਰ ਕੁਝ ਵੀ ਨਹੀਂ, ਸਾਧਾਰਣ ਗਲ ਨੂੰ ਅਸਾਧਾਰਣ ਬਣਾਉਣਾ ਹੈ, ਤੁਛ ਨੂੰ ਮਹਾਨ ਬਣਾਉਣਾ ਹੈ, ਅਸਲੀਅਤ ਨੂੰ ਆਦਰਸ਼ਿਆਉਣਾ ਹੈ । ਕਾਹਦੇ ਲਈ ? ਪ੍ਰਭਾਵ ਦੀ ਸ਼ਕਤੀ ਵਿਚ ਵਾਧਾ ਕਰਨ ਲਈ ਵੀ ਤੇਜ਼ੀ ਤੇ ਤੀਖਣਤਾ ਲਇਆਉਣ ਲਈ; ਕਵੀ ਦੇ ਮਹਿਸੂਸੇ ਭਾਵਾਂ ਨੂੰ, ਕਾਫੀ ਹਦ ਤਕ ਉਸੇ ਹੀ ਰੂਪ ਤੇ ਤੀਖਣਤਾ ਵਿਚ ਪਾਠਕਾਂ ਨੂੰ ਮਹਿਸੂਸ ਕਰਾਉਣ ਲਈ, ਜਿਸ ਰੂਪ ਤੇ ਤੀਖਣਤਾ ਵਿਚ ਉਸ ਨੇ ਆਪ ਮਹਿਸੂਸੇ ਸਨ । ਉਪਰੋਕਤ ਅਤਿ-ਕਥਨੀ ਵਿਚ ਸਪਸ਼ਟ ਹੈ ਕਿ ਕਿਵੇਂ ਅਜਿਹਾ ਕੁਝ ਕਰਨ ਲਈ ਕਰਤਾ ਨੇ ਆਪਣੀ ਕਲਪਨਾ ਤੋਂ ਕੰਮ ਲਇਆ ਹੈ । ਤੇ ਫਿਰ ਇਸ ਅਤ-ਕਥਨੀ ਦੀ ਵਿਸ਼ੇਸ਼ਤਾ ਇਹ ਹੈ ਕਿ ਜਿਹਨਾਂ ਗਲਾਂ ਜਾਂ ਵਸਤਾਂ ਨੂੰ ਇਸ ਦਾ ਮਾਧਨ ਬਣਾਇਆ ਹੈ, ਉਹ ਪੋਰਾਣਿਕ ਹਨ, ਭਾਰਤੀ ਲੋਕ-ਮਨਾਂ ਵਿਚ ਚਿਰਾਂ ਤੋਂ ਧਸੀਆਂ ਪਈਆਂ ਹਨ ਜਿਵੇਂ ਧਰਤੀ ਬੱਲੇ ਧੌਲ ਬਲਦ ਆਦਿ ਦਾ ਹੋਣਾ । ਇਸੇ ਲਈ ਇਹ ਅਤਿ-ਕਥਨੀ ਆਪਣੇ ਅਤ ਕਥਨ ਦੀ ਸੋਝੀ ਛੇਤੀ ਕਰਵਾ ਦਿੰਦੀ ਹੈ ! ਪ੍ਰਭਾਵ ਵੀ ਤਿਖੇਰਾ ਪਾਉਂਦੀ ਹੈ ।
ਪੰਨਾ:Alochana Magazine January 1961.pdf/9
ਦਿੱਖ