ਪੰਨਾ:Alochana Magazine July, August and September 1986.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

9 6 ਅਲੋਚਨਾ/ਜੁਲਾਈ-ਸਤੰਬਰ 1986 ਨਾਟੀ ਦੇ ਭਾਣਜੇ ਨਸੀਬ ਨੂੰ ਪਿਆਰ ਕਰਨ ਲਗ ਜਾਂਦੀ ਹੈ ਤੇ ਆਪਣਾ ਜੀਵਨ ਸਾਥੀ ਚੁਣ ਲੈਂਦਾ ਹੈ । ਦੋਵੇ ਬੀ. ਏ. ਪਾਸ ਕਰਕੇ ਆਪ ਨੌਕਰੀ ਕਰਕੇ ਆਪਣੇ ਪੈਰਾਂ ਤੇ ਖੜੇ ਹੋ ਕੇ ਜਮਾਤੀ ਰਦ ਬਦਲ (declassification} ਦੇ ਮਧਵਰਗੀ ਨਿਰਣੇ ਦੇ ਮਣੇ ਦੇ ਆਰੋ ਜ਼ਿੰਦਗੀ ਭਰ ਬਚਨ ਨਿਭਾਉਣ ਦੇ ਇਕਰਾਰ ਕਰਦੇ ਹਨ । ਇਨ੍ਹਾਂ ਦੀ ਇਕ ਅਫਲਾਤੂਨੀ ਆਤਮਕ ਆਵ , ਕ ਪਹੁੰਚ ਨੂੰ ਹਵਾ ਦੇਣ ਵਿਚ ਪ੍ਰ. ਸਜਣ ਸਿੰਘ ਦਾ ਵਿਸ਼ੇਸ਼ ਯੋਗਦਾਨ ਹੈ ਜਿਸਦਾ ਆਪਣਾ ਜਮਾ ਖਾਸਾ ਵੀ ਮਧ- ਸ਼ਰੇਣੀ ਦੀ ਆਤਮ-ਪਰਕ ਸੋਚ ਅਨੁਸਾਰ ਨਿਜੀ ਯਤਨਾਂ ਨਾਲ ਤਰੱਕੀ ਕੀਤੇ ਬੁਰਜੁਆ ਸੰਕਲਪ ਵਾਲਾ ਹੈ । ਬਿਨਾਂ ਜਗੀਰੂ-ਸਰਮਾਏਦਾਰੀ ਦੀ ਭਿਆਲੀ ਦੀਆਂ ਕੀਮਤਾਂ ਬਦਲਿਆਂ 'ਅੰਤਰ ਜਾਤੀ ਵਿਆਹ ਦੇ ਅੰਤਰ ਮੁੱਖ ਨਿਰਣਿਆਂ ਦਾ ਦੁਖਾਂਤ ਨਸੀਬ ਦੀ ਮੌਤ ਵਿਚ ਹੈ । ਪ੍ਰੋ. ਸੱਜਣ ਸਿੰਘ ਦਾ ਸਿੱਧਾਂਤਕ ਆਦਰਸ਼ ਕਿਉਕਿ ਗੁਰਬਖਸ਼ ਸਿੰਘ, ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਬੁਲੇ ਸ਼ਾਹ ਅਤੇ ਵਾਰਸ਼ਸ਼ਾਹ ਦੇ ਆਤਮ-ਪਰਕ ਸਿਟਿਆਂ ਉਤੇ ਆਧਾਰਿਤ ਹੈ ਇਸ ਲਈ ਉਹ ਆਪਣੀ ਨਿਜੀ ਉਦਾਹਰਣ (ਥੀ-ਚਪੜਾਸੀ-ਧੀਮਾਨੀ-ਗਿਆਨੀਮਾਜਰ-ਅਰੋੜਿਆਂ ਦੀ ਕੁੜੀ ਨਾਲ ਸ਼ਾਦੀ-ਐਮ. ਏ.-ਡੈਂਸਰ-ਪਤਨੀ ਵੀ ਹਾਈ ਸਕੂਲ ਵਿਚ ਮਿਸਟਰੈਸ) ਨੂੰ ਆਦਰਸ਼ ਮੰਨ ਕੇ ਇਹ ਸਮਝ ਬਣਾਈ ਬੈਠਾ ਹੈ ਕਿ ਬਿਨਾਂ ਕਿਸੇ ਆਰਥਿਕ ਸਮਾਜਿਕ ਅਤੇ ਰਾਜਨੀਤਿਕ ਤਬਦੀਲੀ ਦੇ ਇਸ ਪ੍ਰਾਪਤ ਢਾਂਚੇ ਵਿਚ ਵੀ ਮਨੁੱਖ ਪ੍ਰਗਤੀ ਕਰ ਸਕਦਾ ਹੈ । “ਪੜੇ, ਸਰਵਿਸ ਕਰੋ, ਨੌਕਰੀ ਕਰੋ, ਪੈਰਾਂ ਤੇ ਖੜੋ ਤੇ ਮਨ ਮਰਜੀ ਨਾਲ ਕੋਰਟ ਮੈਰਿਜ ਕਰਾਓ ਉਸਦਾ ਨਾਹਰਾ ਹੈ । ਆਤਮ ਪ੍ਰਸੰਨਤਾ ਲਈ ਇਹ ਬਹੁਤ ਹੀ ਮਿੱਠਾ ਰਸਿਕ ਨਾਹਰਾ ਹੈ । ਪਰ ਬਿਨਾਂ ਵਸਤੂ-ਪਰਕ (objective) ਨਿਰਣਿਆਂ ਦੇ ਇਸ 'ਨਾਹਰੇ' ਦੇ 'ਚੀਕ' ਵਿਚ ਬਦਲਣ ਦੇ ਬਹੁਤੇ ਮੌਕੇ ਹਨ । ਜੋ ਇਸ ਨਾਵਲ ਵਿਚ ਵਾਪਰਿਆ ਵੀ ਹੈ । | ਉਪਰੋਕਤ ਕਥਨ ਤੋਂ ਮੇਰਾ ਭਾਵ ਇਹ ਨਹੀਂ ਕਿ ਨਸੀਬ ਦੇ ਸੰਪਰਕ ਵਿਚ , ਕੇਵਲ . ਸਜਣ ਸਿੱਘ ਹੀ ਆਇਆ ਹੈ : ਸਗੋਂ ਅਣਖੀ ਨੇ ਬੜੀ ਹੀ ਬਰੀਕੀ ਨਾਲ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਵਸਤੁਪਕ ਚੇਤਨਾ ਪ੍ਰਦਾਨ ਕਰਨ ਲਈ ਹੋ ਰਹੇ ਸੁਚੇਤ ਯਤਨਾ ਦਾ ਵਿਸਥਾਰ ਵਿਚ ਜ਼ਿਕਰ ਕੀਤਾ ਹੈ। ਵਿਸ਼ੇਸ਼ ਕਰਕੇ ਸਾਹਿਤ ਸਭਾਵਾਂ ਦੇ ਰੋਲ ਨੂੰ ਵਿਸ਼ੇਸ਼ ਤੌਰ ਤੇ ਉਭਾਰਿਆ ਹੈ । | ਨਸੀਬ ਦਾ ਮੇਲ ਬਦਰੀ ਨਰਾਇਣ ਨਾਲ ਹੁੰਦਾ ਹੈ । ਪ੍ਰੋ. ਸਜਣ ਸਿੰਘ ਦੀ ਸੋਚ ਦੇ ਉਲਟ ਉਹ ਨਸੀਬ ਨੂੰ ਕਾਮਰੇਡ ਐਮਿਲ ਬਰਨਸ ਦੀ ਕਿਤਾਬ 'ਮਾਰਕਸਵਾਦ ਕੀ ਹੈ ?' ਫਰੈਡਰਿਕ ਏਂਗਲਜ ਦੀ ਪ੍ਰਸਿਧ ਪੁੱਸਤਕ 'ਟੱਬਰ, ਨਿਜੀ ਜਾਇਦਾਦ ਤੇ ਰਾਜ ਦੀ ਉਤਪਤੀ ਪੜ੍ਹਨ ਲਈ ਦਿੰਦਾ ਹੈ ਤਾਂ ਕਿ ਉਹ ਆਪਣੀ ਆਤਮ-ਪਕ ਦਿਸ਼ਟੀ ਦਾ ਬਦਲ ਵਸਤੁਪਕ ਦ੍ਰਿਸ਼ਟੀ ਬਣਾ ਲਵੇ । ਇਸੇ ਤਰ੍ਹਾਂ ਸਭਾਵਾਂ ਦੀਆਂ ਗੋਸ਼ਟੀਆਂ ਤੇ