ਪੰਨਾ:Alochana Magazine July, August and September 1986.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ/ਜੁਲਾਈ-ਸਤੰਬਰ 1986 97 ਪੇਪਰ ਦੇ ਆਲੋਚਕ ਲੇਖਕਾਂ ਤੇ ਆਮ ਲੋਕਾਂ ਦੀ ਸਮਝ ਨੂੰ ਵਿਗਿਆਨਕ ਸੋਧ ਦੇਣ ਦੀ ਕੋਸ਼ਿਸ਼ ਕਰਦੇ ਹਨ । ਪੇਪਰਾਂ ਦਾ ਮੂਲ ਅਧਾਰ : "ਸਮਾਜਕ ਯਥਾਰਥ ਦੀ ਸਮਝ, ਸਮਾਜ ਦੀ ਵਰਣ ਵੰਡ, ਜਮਾਤੀ ਖਾਸਿਆ ਦਾ ਵੇਰਵਾ, ਜਾਗੀਰਦਾਰੀ, ਅਰਧ-ਜਾਗੀਰਦਾਰੀ, ਸਰਮਾਏਦਾਰੀ ਦੇ ਜਗੀ-ਬੁਰਜਆ ਸਭਿਆਚਾਰ ਦਾ ਵਰਣਨ ਤੇ ਫੇਰ ਲਿਖਤ ਦਾ ਮੁਲੰਕਣ ਹੁੰਦਾ ਹੈ । | ਨਸੀਬ ਇਨਾਂ ਹੋਸ਼ਟੀਆਂ ਦੀਆਂ ਗੱਲਾਂ ਨੂੰ ਚੰਗਾ ਸਮਝਦੈ ! ਇਸ ਤਰਾਂ ਉਸਦੀ ਜਾਣਕਾਰੀ ਹੋਰ ਪੁਸਤਕਾਂ 'ਮੇਰਾ ਦਾਗਿਸਤਾਨ' ਅਤੇ 'ਅਸਲੀ ਇਨਸਾਨ ਦੀ ਕਹਾਣੀ ਨਾਲ ਹੁੰਦੀ ਹੈ । ਉਹ ਰਸੂਲ ਹਮਜ਼ਾਤੋਵ ਅਤੇ ਬੈਰਿਸ ਪੈਲਵੇਈ ਦੇ ਨਾਂ ਤੋਂ ਵੀ ਜਾਣ ਹੁੰਦਾ ਹੈ । ਇਨ੍ਹਾਂ ਪੁਸਤਕਾਂ ਨੂੰ ਪੜ੍ਹ ਕੇ ਨਸੀਬ ਆਪਣੀ ਆਤਮਪਰਕ ਨੂੰ ਵਸਤੁਪਕ ਦ੍ਰਿਸ਼ਟੀ ਵਿਚ ਬਦਲਣ ਲਈ ਯਤਨਸ਼ੀਲ ਹੁੰਦਾ ਹੈ। ਇਥੋਂ ਤੀਕ ਕੇ ਉਹ 'ਅਸਲੀ ਇਨਸਾਨ ਦੀ ਕਹਾਣੀ' ਵਿਚਲੇ ਬਹਾਦਰ ਅਲੈਕਸੇਈ ਤੇ ਓਲਿਆ ਦੇ ਪਿਆਰ ਦੀ ਕਹਾਣੀ ਨੂੰ ਆਦਰਸ਼ ਸਵੀਕਾਰ ਕਰ ਲੈਂਦਾ ਹੈ । ਜੋ ਗੱਲ ਬਲਕਾਰ ਆਪਣੀ ਮਾਂ ਅਤੇ ਲੋਕਾਂ ਨੇ ਨਹੀਂ ਸਮਝ ਸਕਿਆ ਉਹ ਨਸੀਬ ਆਪਣੀ ਮਾਂ ਨੂੰ ਤਾਂ ਏਦਾ ਸਮਝਾਉਂਦਾ ਹੈ ਜਦੋਂ ਉਹਦੀ ਮਾਂ ਪੁੱਛਦੀ ਹੈ 'ਭਾਈ ਚੇਦਾਂ ਜਮਾਤਾਂ ਆਲੇ ਨੂੰ ਤਾਂ ਨੌਕਰੀ ਮਿਲ ਈ ਜਾਂਦੀ ਹੋਉ ? (ਇਹ ਪ੍ਰਸ਼ਨ ਬਲਕਾਰ ਦੀ ਮਾਂ ਦਾ ਵੀ ਸੀ) ਨਸੀਬ ਬੇਰੁਜ਼ਗਾਰ ਬਾਰੇ ਦਸਕੇ ਗਰੀਬ ਤੇ ਅਮੀਰ ਦੋ ਧਿਰਾਂ ਬਾਰੇ ਦਸਦਾ ਹੈ : ਫੇਰ ਉਹ ਹਰ ਤਰਾਂ ਦੀ ਰਿਜ਼ਰਵੇਸ਼ਨ ਦਾ ਭਾਂਡਾ ਫੌੜਦਾ ਹੈ । ਇਹ ਢਾਂਚਾ ਤਾਂ ਇਨਕਲਾਬ ਈ ਲਟ ਕਰ ਦੀ ਗੱਲ ਸਮਝਾਉਂਦਾ ਹੈ । ਇਨਕਲਾਬ ਕੀ ਬਲਾ ਹੈ ? ਕਿਥੇ ਹੈ ? ਦਾ ਸੁਆਲ ਜੋ ਬਲਕਾਰ ਨਹੀਂ ਸਮਝਾਉਂਦਾ ਨਸੀਬ ਏਦਾਂ ਦਸਦਾ ਹੈ । "ਦੇਖੀ ਸਈ ਇਕ ਦਿਨ ਆਊਗਾ ਮਾਂ, ਇਨਕਲਾਬ ਹਿੰਦੁਸਤਾਨ 'ਚ 1.ਫੇਰ ਅਮੀਰ-ਗਰੀਬ ਸਭ ਇਕ ਹੋ ਜਾਣਗੇ । ਜ਼ਮੀਨਾਂ ਦਾ ਮਾਲਕ ਕੋਈ ਨੀਂ ਰਹੁ । ਸਭ ਨੂੰ ਬਰਾਬਰ ਦੇ ਅਧਿਕਾਰ ਹੋਣਗੇ । ਇਕੋ ਜੇ ਘਰ, ਇਕੋ ਜਾ ਖਾਣਾ, ਕੋਈ ਵੱਡਾ ਛੋਟਾ ਨੀ ਹੋਉ । ਇਕੋ ਸਮਾਜ ਬਣ ਜੂ... ਮੇਰਾ ਮਤਬਲ ਮਾਂ ਫੇਰ ਏਥੇ ਮਨੁੱਖ ਹੋਣਗੇ, ਸਮਾਜਿਕ ਬਰਾਬਰੀ ਹੋਊ, ਇਹ ਜੱਟ-ਨਾਈ, ਬਾਮਣ-ਬਾਣੀਏ, ਛੀਬੇ-ਰਖਾਣ ਕੋਈ ਨੀ ਰਹਿਣੇ " | ਨਸੀਬ ਆਪਣੀ ਦਲੀਲ ਅਤੇ ਵਸਤੂਪਰਕ ਸਮਝ ਦੇ ਆਸਰੇ ਆਪਣੀ ਮਾਂ ਨੂੰ ਮਨਾ ਲੈਂਦਾ ਹੈ। 'ਫੇਰ ਤਾਂ ਭਾਈ ਠੀਕ ਐ । ਤੇਰਾ ਇਹ ਇਨਕਲਾਬ ਫੇਰ ਤਾਂ ਭਾਈ ਛੇਤੀ ਆਵੇ । (ਪੰਨਾ 321)