ਪੰਨਾ:Alochana Magazine July, August and September 1986.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

100 ਆਲੋਚਨਾ/ਜੁਲਾਈ-ਸਤੰਬਰ 1986 ਦਾਖਲ ਹੁੰਦੀ ਹੈ । ਦੇਸੀ ਸਰਮਾਏਦਾਰੀ ਦਾ ਸੰਕਟ ਸੰਸਾਰ ਪੂੰਜੀਵਾਦ ਦੇ ਸੰਕਟ ਨਾਲ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ । ਹਰਦਿੱਤ ਸਿੰਘ ਨੂੰ ਫਿੱਟ ਪੈ ਰਹੇ ਹਨ । ਪਰ ਸਰਮਾਏਦਾਰੀ ਦੀ ਲੁੱਟ ਖਸੁੱਟ ਦਾ ਜ਼ੋਰ ਹੋਰ ਵਧ ਰਿਹਾ ਹੈ । ਮੁਕੰਦੀ ਬੇਸ਼ਕ ਮਰ ਗਿਆ ਸੀ ਪਰ ਉਸਦਾ ਮੁੰਡਾ ਰਮੇਸ਼ ਲੁੱਟ ਦੇ ਹੋਰ ਢੰਗ ਲਭ ਰਿਹਾ ਹੈ । ਦੋ ਮੁੰਡੇ ਇੰਜਨੀਅਰ ਤੇ ਡਾਕਟਰ ਬਣਾ ਦਿੱਤੇ । ਇਸ ਆਸ ਨਾਲ ਕਿ ਜ਼ਮਾਨੇ ਦੀ ਹਵਾ ਬਦਲੀ ਹੋਈ ਹੈ ' ਜੱਟ ਸਿਆਣੇ ਹੋਈ ਜਾਂਦੇ ਨੇ । ਇਹ ਮਹਾਜਨੀ ਕੰਮ ਦਾ ਤਾਂ ਇਕ ਦਿਨ ਭੋਗ ਪੈ ਈ ਜਣੇ । ਮੁੰਡੇ ਚੰਗੇ ਕਿੱਤਿਆਂ ਤੇ ਲੱਗ ਕੇ ਦੁਨੀਆਂ ਨੂੰ ਲੁਟਣ ਖਾਣ ਗੇ । ਹਰ ਪਾਸੇ ਲੁੱਟ ਖਸੁੱਟ ਦਾ ਦੌਰ ਦੌਰਾ ਹੈ । ਹੋਰ ਸੰਸਾਰ ਇਨਕਲਾਬਾਂ ਦੀ ਤਰਾਂ ਹਾਲਾਤ ਵੀ ਦਿਨੋਂ ਦਿਨ ਬਣਦੇ ਜਾ ਰਹੇ ਹਨ । ਪਰ ਪਿੰਡ ਕੱਠੇ ਖੜਕ ਸਿੰਘ ਦੇ ਲੋਕ ਦਿਨ ਬਦਨ ਦੁੱਖੀ ਤੇ ਅਖੇ ਵੀ ਹੋਈ ਜਾ ਰਹੇ ਹਨ । ਪਰ ਉਹ ਹਰਿੰਦਰ, ਪੁਸ਼ਪਿੰਦਰ, ਪਦਮਾ, ਬਦਰੀ, ਅਜਮੇਤ ਧਾਲੀਵਾਲ ਤੇ ਰਾਮਦਾਸ ਨਾਲ ਕਿਉਂ ਨਹੀਂ ਲਗਦੇ । ਅਣਖੀ ਇਸ ਖਲ ਨੂੰ ਤੋੜਨ ਲਈ ਦਖਲ ਦਿੰਦਾ ਹੈ । ਉਹ ਚੇਤਨ ਰੂਪ ਵਿਚ ਹਿੰਦੁਸਤਾਨ ਦੇ ਲੋਕਾਂ ਦੇ ਸੋਚਣ ਢੰਗ ਨੂੰ ਚੈਂਲਜ ਕਰਦਾ ਹੈ । ਧਰਮ ਅਧਿਆਤਮਵਾਦ ਫਲਸਫੇ ਰਾਹੀਂ ਮਨੁੱਖ ਨੂੰ ਬੇਬੱਸ ਅਤੇ ਸਾਰੀਆਂ ਸਥਿਤੀਆਂ ਦੇ ਵਾਪਰਨ ਦਾ ਕਾਰਨ ਕਿਸੇ ਗੈਬੀ ਸ਼ਕਤੀ (ਰੱਬ) ਨੂੰ ਮੰਨਣ ਲਈ ਮਜਬੂਰ ਕਰਦਾ ਹੈ । “ਕਰੇ ਕਰਾਵੇ ਆਪੋ ਆਪ ਮਾਨਸ ਕੋ ਕਿਛੁ ਨਹੀਂ ਹਾਥ' ਦੀ ਰੂੜੀ ਨੂੰ ਸਥਾਪਤ ਕਰਦਾ ਹੈ : | ਅਣਖੀ ਇਸ ਅੰਧ ਵਿਸਵਾਸ਼ ਨੂੰ ਦੂਰ ਕਰਨ ਲਈ ਕੁਝ ਆਦਰਸ਼ ਮਿਥਦਾ ਹੈ ਜੋ ਭਾਵੇਂ ਕਾਫੀ ਨਹੀਂ ਪਰ ਸੁਹਿਰਦ ਯਤਨ ਜਰੂਰ ਹਨ । ਡਾ. ਕਾਵਰ ਦੀ ਪੁਸਤਕ 'ਦੇਵ ਪਸ਼ ਹਾਰ ਗਏ' (ਬੀ ਰੰਨ ਰੀਡ ਮੈਨ), ਪਲਸ ਮੰਚ ਵਲੋਂ ਕਰਵਾਏ ਜਾ ਰਹੇ ਡਰਾਮ, ਸਾਹਿਤ ਸਭਾਵਾਂ ਵਲੋਂ ਕੀਤੀਆਂ ਜਾ ਰਹੀਆਂ ਗੋਸ਼ਟੀਆਂ, ਕਿਸਾਨ ਸਭਾਵਾਂ, ਟਰੋਡੇ ਯੂਨੀਅਨਾਂ ਵਲੋਂ ਕੀਤੇ ਜਾ ਰਹੇ ਯਤਨ ਆਦਿ । ਅਖੀਰ ਵਿਚ ਅਣਖੀ ਆਪਣੇ ਸਮੁੱਚੇ ਨਾਵਲ ਵਿਚ ਪ੍ਰਾਪਤ ਯਥਾਰਥ ਅਤੇ ਆਦਰਸ਼ ਦੇ ਤਣਾਓ ਨੂੰ ਏਦਾਂ ਪੇਸ਼ ਕਰਦਾ ਹੈ । ਪ੍ਰਾਪਤ ਯਥਾਰਥ : ਜਿਸ ਦੇਸ਼ ਦਾ ਪਟਾ-ਘੰਟਾ, ਲੂੰ-ਲੂੰ ਸਰਮਾਏਦਾਰੀ ਜਾਲ ਵਿਚ ਫਸਿਆ ਹੋਇਆ ਹੋਵੇ ਅਤੇ ਜਿਸ ਦੇਸ਼ ਦੇ ਲੋਕਾਂ ਨੂੰ ਇਹ ਸਮਝ ਵੀ ਨਾ ਹੋਵੇ, ਉਹ ਮਜ਼ਹਬੀ ਕਾਨੂੰਨਾਂ, ਜਾਤਾਂ-ਪਾਤਾਂ, ਰੱਬੀ ਹੋਣੀਆਂ ਅਤੇ ਵਜੂਦ-ਰਹਿਤ ਕਿਸੇ ਪ੍ਰਮਾਤਮਾ ਦਾ ਸ਼ਤਰ ਮੰਨ ਕੇ ਹੀ ਦਿਨ ਕੱਟ ਰਹੇ ਹੋਣ, ਉਥੇ ਇਨਕਲਾਬ ਕਿਥੇ ? (ਪੰਨਾ-488) ਆਦਰਸ਼ : ਤੇਰਾ ਇਹ ਇਨਕਲਾਬ ਫੇਰ ਤਾਂ ਭਾਈ ਛੇਤੀ ਆਵੇ ।