ਪੰਨਾ:Alochana Magazine July, August and September 1986.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੁਸਤਕ ਪਰਚੇ ਬਰੈਖ਼ਤ ਅਤੇ ਪੰਜਾਬੀ ਨਾਟਕ : ਸਤੀਸ਼ ਵਰਮਾ -ਪ੍ਰੋ ਬ੍ਰਹਮਜਗਦੀਸ਼ ਸਿੰਘ ਬਰੈਖ਼ਤ ਅਤੇ ਪੰਜਾਬੀ ਨਾਟਕ' ਨੌਜਵਾਨ ਰੰਗਕਰਮੀ ਅਤੇ ਪ੍ਰਾਧਿਆਪਕ ਪ੍ਰੋ. ਸਤੀਸ਼ ਕੁਮਾਰ ਵਰਮਾ ਦੀ ਐਮ. ਛੱਲ. ਦੀ ਡਿਗਰੀ ਲਈ ਪ੍ਰਵਾਨਿਤ ਖੋਜ-ਨਿਬੰਧ ਹੈ । ਇਸ ਨਿਬੰਧ ਵਿਚ ਉਸਨੇ ਸਾਡੀ ਸਦੀ ਦੇ ਬਹੁ ਚਰਚਿਤ ਨਾਟਕਕਾਰ, ਨਾਟ ਸਮੀਖਿਅਕ ਅਤੇ ਰੰਗਕਰਮੀ ਬਰੈਖ਼ਤ ਦੀਆਂ ਰਚਨਾਤਮਕ ਅਤੇ ਸਮੀਖਿਆਤਮਕ ਲਿਖਤਾਂ ਦੇ ਆਧੁਨਿਕ ਪੰਜਾਬੀ ਨਾਟਕ ਉਪਰ ਪ੍ਰਭਾਵ ਦਾ ਵਿਸ਼ਲੇਸ਼ਣ ਕੀਤਾ ਹੈ । ਪੰਜਾਹ ਕੁ ਪੰਨਿਆਂ ਦਾ ਇਹ ਨਿਬੰਧ ਆਪਣੇ ਆਕਾਰ ਵਿਚ ਕਫ਼ੀ ਛੋਟਾ ਹੋਣ ਦੇ ਬਾਵਜੂਦ ਬਰੈਖ਼ਤ ਦੀਆਂ ਕੁਝ ਇਕ ਪ੍ਰਤੀਨਿਧ ਨਾਟ-ਸਥਾਪਨਾਵਾਂ ਨੂੰ ਕਾਫ਼ੀ ਚੰਗੀ ਤਰ੍ਹਾਂ ਪੇਸ਼ ਕਰ ਸਕਿਆ ਹੈ । ਇਸ ਨਿਬੰਧ ਵਿਚ ਸਤੀਸ਼ ਵਰਮਾ ਨੇ ਬਰੈਖ਼ਤ ਦੀਆਂ ਨਾਟ ਸਥਾਪਨਾਵਾਂ ਦੇ ਪੰਜਾਬੀ ਨਾਟਕ ਉਪਰ ਪ੍ਰਭਾਵ ਨੂੰ ਵਸਤੂ ਖੇਤਰ ਅਤੇ ਤਕਨੀਕ ਦੇ ਸੰਦਰਭ ਵਿਚ ਵਾਚਣ ਦਾ ਸਾਹਸ ਵੀ ਕੀਤਾ ਹੈ । ਪੰਜਾਬੀ ਨਾਟਕ ਆਲੋਚਨਾ ਦੇ ਖੇਤਰ ਵਿਚ ਅਜਿਹੇ ਕੰਮ ਅਜੇ ਆਰੰਭਿਕ ਜਿਹੇ ਪੜਾ ਦੇ ਹੋਣ ਕਾਰਣ ਕਾਫ਼ੀ ਮਹੱਤਵਪੂਰਨ ਹਨ। ਜਰਮਨੀ ਦੇ ਪ੍ਰਸਿੱਧ ਨਾਟਕਕਾਰ ਅਤੇ ਕਵੀ ਬਾਰਤੋਂ ਬਰੈਖ਼ਤ (1898-1956) ਨੇ ਆਪਣੀ ਮੈਡੀਕਲ ਦੀ ਪੜਾਈ ਅੱਧ-ਵਿਚਕਾਰ ਛੱਡ ਕੇ ਹੀ ਸਾਹਤਿ ਅਤੇ ਥੀਏਟਰ ਨਾਲ ਆਪਣੀ ਪ੍ਰਤੀਬੱਧਤਾ ਸਥਾਪਿਤ ਕਰ ਲਈ ਸੀ। ਉਸਦੇ ਮੁੱਢਲੇ ਨਾਟਕਾਂ ਉਪਰਅਭਿਵਿਅੰਜਨਾਵਾਦ ਦੀ ਛਾਪ ਬੜੀ ਸਪੱਸ਼ਟ ਹੈ ਪਰ ਤਾਂ ਵੀ ਇਨਾਂ ਨਾਟਕਾਂ ਦੇ ਕਨੇਰ ਯਥਾਰਥਵਾਦ ਅਤੇ ਸਿਧਪੱਧਰੀ ਸ਼ੈਲੀ ਨੇ ਦਰਸ਼ਕਾਂ ਨੂੰ ਆਪਣੇ ਵਲ ਅਸ਼ਿਤ ਕਰੋ fਲਿਆ ਸੀ । ਆਪਣੇ ਇਕ ਸੁਤ ਨਾਟਕ Man ist Man (1927) ਵਿਚ ਉਸਨੇ hਲੀ ਵਾਰ ਇਕ ਗਤ ਨੂੰ ਨਾਟਕ ਦੇ ਕਥਾਨਕ ਵਿਚ ਸ਼ਾਮਿਲ ਕਰਕੇ ਇਸਦੇ ਪ੍ਰਭਾਵ ਨੂੰ ਪਰਖਿਆ ਸੀ। ਇਸ ਉਪਰੰਤ ਉਸਨੇ ਸੰਗੀਤ ਨੂੰ ਇਕ ਨਾਟਕੀ ਵਿਧੀ ਦੇ ਰੂਪ ਵਿਚ ਵਰਤਣਾ ਜਾਰੀ ਰਖਿਆ । ਉਸਦੇ ਪ੍ਰਸਿੱਧ ਨਾਟਕ ‘ਥੀ ਪੈਨੀ ਓਪੇਰਾ'