ਪੰਨਾ:Alochana Magazine July, August and September 1986.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ/ਜੁਲਾਈ-ਸਤੰਬਰ 1986 ਦੀ ਸ਼ੈਲੀ ਭਾਵਾਤਮਕ ਹੁੰਦੀ ਹੈ ਜਦੋਂ ਕਿ ਕਈ ਟੀਕਿਆਂ ਦੀ ਸ਼ੈਲੀ ਵਰਣਨਾਤਮਕ ਵੇਖੀ ਗਈ ਹੈ । | ਕਈ ਵਾਰੀ ਟੀਕੇ ਪੁਰਾਣੇ ਵਿਚਾਰਾਂ ਦੀ ਨਵੀਂ ਵਿਆਖਿਆ ਵੀ ਪ੍ਰਸਤੁਤ ਕਰਦੇ ਹਨ । ਇਹੋ ਜਿਹੀ ਵਿਆਖਿਆ ਟੀਕਿਆਂ ਵਿਚ ਨਵੀਂ ਜਾਨ ਪਾ ਦਿੰਦੀ ਹੈ ਤੇ ਟੀਕੇ ਨੂੰ ਕਰਤਾਰੀ ਕਲਾ ਦੀ ਪੱਧਰ ਤੇ ਪਹੁੰਚਾ ਦਿੰਦੀ ਹੈ । ਟੀਕੇ ਦੇ ਸਰੂਪ ਦੋ ਸਪੱਸ਼ਟੀਕਰਣ ਲਈ 'ਅਨੁਵਾਦ' ਤੋਂ 'ਟੀਕੇ' ਦਾ ਟਾਕਰਾ ਕਰਨਾ ਜ਼ਰੂਰੀ ਜਾਪਦਾ ਹੈ । 'ਵਾਦ' ਵਿਚ ਪਹਿਲੀ ਗੱਲ ਤਾਂ ਇਹ ਹੈ ਕਿ ਉਸ ਦਾ ਆਧਾਰ ਇਕ ਭਾਸ਼ਾ ਦਾ ਦੂਜੀ ਭਾਸ਼ਾ ਵਿਚ ਹੂ 3 ਹੂ ਲਿਆਉਣਾ ਹੁੰਦਾ ਹੈ ਪਰ ਟੀਕਾ ਅfਖਿਆਂ ਭਾਗਾਂ ਅਤੇ ਵਿਚਾਰਾਂ ਦੀ ਵਿਆਖਿਆ ਕਰਦਾ ਹੈ ਤੇ ਕਈ ਵਾਰੀ ਇਹ ਮੂਲ ਲੇਖਕ ਤੋਂ ਵਧੇਰੇ ਦੂਰ ਵੀ ਚਲਾ ਜਾਂਦਾ ਹੈ । ਇਸ ਤੋਂ ਛੁੱਟ ਅਨੁਵਾਦਕ ਅਨੁਵਾਦ' ਵਿਚ ਆਪਣੀ ਗੱਲ ਕੋਈ ਨਹੀਂ ਕਹਿ ਸਕਦਾ ਜਦੋਂ ਕਿ ਟੀਕਾਕਾਰ ਆਪਣੇ ਮੱਤ ਦਾ ਪੂਰਾ ਪ੍ਰਗਟਾ ਕਰ ਦਾ ਹੈ । ਇਸ ਲਈ ਅਨੁਵਾਦ’ ਸੀਮਤ ਹੁੰਦਾ ਹੈ ਤੇ ਟੀਕਾਂ ਵਿਸਤਾਰਮਈ ਹੁੰਦਾ ਹੈ । | ਉਪਰੋਕਤ ਵੀਚਾਰਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਟੀਕਾ ਆਪਣੇ ਆਪ ਵਿਚ ਸੁਤੰਤਰ ਕਲਾ ਹੈ ਤੇ ਇਸ ਦੀ ਥਾਂ ਵਰਤੇ ਜਾਂਦੇ ਸਮਾਨਾਰਥਕ ਸ਼ਬਦਾਂ--ਸ਼, ਵਿਤੀ, ਟਿੱਪਣੀ ਤੇ ਅਨੁਵਾਦ ਆਦਿ ਤੋਂ ਭਿੰਨ ਹੈ । (ੲ) ਟੀਕਾਕਾਰ ਦੀ ਪਰੰਪਰਾ ਤੇ ਵਿਕਾਸ ਟੀਕੇ ਲਿਖਣੇ ਭਾਰਤ ਦੀ ਇਕ ਪ੍ਰਸਿੱਧ ਪਰੰਪਰਾ ਹੈ । ਸੂਤਿਕ ਜਾਂ ਰਹੱਸਮਈ ਰਚਨਾਵਾਂ ਨੂੰ ਸਪੱਸ਼ਟ ਕਰਨ ਦੀਆਂ ਭਾਰਤੀ ਸਾਹਿਤ ਵਿਚ ਅਨੇਕ ਵਿਧੀਆਂ ਹਨ । ‘ਰਿਗੇ ਵੇਦ' ਦੀਆਂ ਸ਼ਾਕਲਾਂ ਆਦ 101 ਸ਼ਾਖਵਾਂ ਦਾ ਉਲੇਖ ਮਿਲਦਾ ਹੈ । ਇਸੇ ਤਰ੍ਹਾਂ ਯਜੂਰ ਵੇਦ ਦੇ ਸ਼ੁਕਲ ਤੇ ਕ੍ਰਿਸ਼ਨ ਭੇਦ ਹਨ । ਇਸ ਤੋਂ ਸਿੱਧ ਹੁੰਦਾ ਹੈ ਕਿ ਪੁਰਾਣੇ ਸਮੇਂ ਤੋਂ ਹੀ ਪੁਰਾਤਨ ਸਾਹਿਤ ਦੀ ਵਿਆਖਿਆ ਲਈ ਕਈ ਪਰੰਪਰਾਵਾਂ ਤੇ ਸ਼ਾਖਾਂ ਪ੍ਰਤਿਸ਼ਾਖਾਵਾਂ ਹਨ ਤੇ ਭਿੰਨ ਭਿੰਨ ਵਿਆਖਿਆਵਾਂ, ਟਿੱਪਣੀਆਂ ਤੇ ਟੀਕਿਆਂ ਦੀ ਪਰੰਪਰਾ ਉਦੋਂ ਤੋਂ ਹੀ ਚਲੀ ਆ ਰਹੀ ਹੈ । ਬਾਹਮਣ ਗੰਥ` ਜਿਹੜੇ ਕਿ ਚਾਰ ਵੇਦਾਂ ਦੀ ਅਗੋਂ ਵਿਆਖਿਆ ਹੈ, ਇਕ ਕਿਸਮ ਦੇ ਆਪਣੇ ਮੱਤ ਤੇ ਸ਼ਾਖਾ ਅਨੁਸਾਰ ਵੇਦ ਮੰਤਰਾਂ ਦੀ ਵਿਆਖਿਆ ਕਰਦੇ ਹਨ, ਜਿਵੇਂ ਕਿ ਐਤੇਈ ਬਾਹਮਣ ਤੇ ਕੌਤਕੀ ਬ੍ਰਾਹਮਣ ਰਿਥ ਵੇਦ ਦੀ ਸ਼ਕਲ ਸ਼ਾਖਾਂ ਦੀ, ਸਾਮਵੇਦ ਦੀ ਪੰਚਵਿੰਸ਼ (ਸ਼ੜਵੰਸ਼) ਬ੍ਰਾਹਮਣ, ਯਜੁਰ ਵੇਦ ਤੇ ਸ਼ਤਪਥ ਬਾਹਮਣ (ਕਲ ਯਜੁਰਵੇਦ) ਤੇ ਤੈਤਰੀਯ (ਕ੍ਰਿਸ਼ਨ ਯੂਜਰਵੇਦ) ਬ੍ਰਹਾਮਣ ਗ੍ਰੰਥ ਹਨ ਅਤੇ ਅਥਰਵੇਦ ਦਾ ਗੈਪਬ ਬ੍ਰਾਹਮਣ ਗ੍ਰੰਥ ਹੈ । ਇਸ ਤੋਂ ਬਿਨਾਂ ਅਰਣਿਥਕ ਤੇ ਉਪਨਿਸ਼ਦ ਵੀ ਇਨ੍ਹਾਂ ਹੀ ਚਾਰ ਵੇਦਾਂ