ਪੰਨਾ:Alochana Magazine July, August and September 1986.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

106 ਆਲੋਚਨਾ/ਜੁਲਾਈ-ਸਤੰਬਰ 1986 ਨੂੰ ਪਲ-ਪਲ ਇਹ ਚੇਤਾ ਰਹੇ ਕਿ ਉਹ ਨਾਟਕ ਵੇਖ ਰਹੇ ਹਨ--ਹੂਬਹੂ ਜਿੰਦਗੀ ਨਹੀਂ ਅਤੇ ਇਸ ਤਰ੍ਹਾਂ ਉਹ ਨਾਟਕ ਵਿਚ ਪੇਸ਼ ਸਾਮਿਅਕ ਸਮਾਜਿਕ ਯਥਾਰਥ ਪ੍ਰਤੀ ਆਲੋਚਨਾਤਮਕ ਨਜ਼ਰੀਆ ਰਖਣ ਅਤੇ ਸਮੱਸਿਆਵਾਂ ਦਾ ਜਾਇਜ਼ਾ ਲੈਣ ਹਿਤ ਉਨ੍ਹਾਂ ਦੇ ਮਨ ਵਿਚ ਪ੍ਰਸ਼ਨ ਉਤਪੰਨ ਹੋਣ । ਉਹ ਸਮਾਜਿਕ ਪਰਿਸਥਿਤੀਆਂ ਦਾ ਖ਼ੁਦ ਵਿਸ਼ਲੇਸ਼ਣ ਕਰਨ ਲਈ ਮਜਬੂਰ ਹੋਣ , ਬਰੈਖ਼ਤ ਦੇ ਵਿੱਥ-ਸਿੱਧਾਂਤ ਨੇ ਰੰਗਮੰਚ ਦੇ ਸਰੂਪ ਅਤੇ ਯੋਜਨ, ਦੋਹਾਂ ਪੱਖਾਂ ਉਪਰ ਬੜਾ ਤਕੜਾ ਤੇ ਤਿੱਖਾ ਪ੍ਰਭਾਵ ਪਾਇਆ ਹੈ । ਉਸਨੇ ਆਪਣੇ ਇਸ ਸਿੱਧਾਂਤ ਨੂੰ ਅਰਸਤੂ ਦੇ ਵਿਰੇਚਣ-ਸਿੱਧਾਂਤ !Theory of Catharsis) ਦੇ ਵਿਰੋਧ ਵਿਚ ਉਸਰਿਆ ਸਹਾਨੁਭੁਤੀ (pity) ਅਤੇ ਸੰਤਾਸ (fear) ਦੇ ਸਹਾਰੇ ਦਰਸ਼ਕ ਦੇ ਅਜਿਹੇ ਭਾਵਾਂ ਦਾ ਵਿਰੋਚਣ ਕਰਨ ਦਾ ਦਾਅਵਾ ਕਰਦਾ ਹੈ । ਬਰੋਖ਼ਤ ਨੇ ਰੰਗਮੰਚ ਦੁਆਰਾ ਪੈਦਾ ਹੋਣ ਵਾਲੇ ਅਜਿਹੇ ਭਾਵ ਨੂੰ 'ਹਮਦਰਦਾਨਾ ਬਧ’ (sympathetic understanding) ਦਾ ਨਾਮ ਦਿੱਤਾ ਹੈ । ਅਜਿਹੇ ਬੋਧ ਦੁਆਰਾ ਦਰਸ਼ਕ ਕਿਸੇ ਅਭਿਨੇਤਾ ਨਾਲ ਸੰਬੰਧਤ ਕੇਵਲ ਉਨ੍ਹਾਂ ਭਾਵਾਂ ਦੀ ਹੀ ਪ੍ਰਤੀਕਿਆ ਨਹੀਂ ਦਿਖਾ ਸਕੇਗਾ । ਉਦਾਹਰਣ ਲਈ ਰਾਜੇ ਲੀਅਰ ਦੀ ਆਪਣੀਆਂ ਧੀਆਂ ਪ੍ਰਤੀ ਗੁੱਥੇ ਦੀ ਭਾਵਨਾ ਨੂੰ ਦਰਸ਼ਕ ਸਮੂਹ ਹੋਰ ਕਿਸੇ ਵੀ ਰੂਪ ਵਿਚ ਗਹਿਣ ਕਰਨੋਂ ਅਸਮਰਥ ਹੀ ਰਹੇਗਾ । ਅਜਿਹੀ ਵਿਧੀ ਕਾਰਣ ਕੋਈ ਵੀ ਸਮਾਜਿਕ ਘਟਨਾ ਅਬਦਲ, ਸੁਭਾਵਿਕ, ਅਣਇਤਹਾਸਿਕ ਅਤੇ ਅੰਤਮ ਪ੍ਰਤੀਤ ਹੁੰਦੀ ਹੈ ਅਤੇ ਦਰਸ਼ਕ ਵਰਗ ਇਸ ਬਾਰੇ ਕੋਈ ਸਾਰਥਿਕ ਸੰਵਾਦ ਸ਼ੁਰੂ ਹੀ ਨਹੀਂ ਕਰ ਸਕਦਾ । ਬਰੈਖ਼ਤ ਇਸ ਤਰ੍ਹਾਂ ਦੇ ਰੰਗਮੰਚ ਦੇ ਵਿਰੁੱਧ ਇਕ ਅਜਿਹੇ ਮੰਚ ਦਾ ਨਿਰਮਾਣ ਕਰਦਾ ਹੈ ਜਿੱਥੇ ਹਰ ਸਮਾਜਿਕ ਘਟਨਾ ਤਬਦੀਲੀ ਯੋਗ, ਇਤਿਹਾਸਕ ਅਤੇ ਸਮਕਾਲੀ ਪ੍ਰਤੀਤ ਹੋਵੇ; ਜਿਥੇ ਪਹੁੰਚ ਕੇ ਦਰਸ਼ਕ ਪੂਰਨਿਸ਼ਚਿਤ ਪ੍ਰਕ੍ਰਿਆਵਾਂ ਹੀ ਨਾ ਦਰਸਾਏ ਸਗੋਂ ਉਸਦੀਆਂ ਪ੍ਰਤੀਕਿਅ ਵਾਂ ਕਿਸੇ ਘਟਨਾ ਦੇ ਸੰਗਠਨ ਵਿਚੋਂ ਮੌਕੇ ਅਨੁਸਾਰ ਪੈਦਾ ਹੋਣ । ਰੰਗਮੰਚ ਸੰਬੰਧੀ ਆਪਣੀ ਇਸੇ ਧਾਰਣਾ ਦੇ ਫ਼ਲਸਰੂਪ ਬਰੈਖ਼ਤ ਨੇ ਵਿੱਥ-ਸਿੱਧਾਂਤ ਨੂੰ ਜਨਮ ਦਿੱਤਾ। ਵਿੱਥ-ਸਿੱਧਾਂਤ ਨੂੰ ਪਰਿਭਾਸ਼ਿਤ ਕਰਦਿਆਂ ਬਰੈਖ਼ਤ ਨੇ ਖ਼ੁਦ ਲਿਖਿਆ ਹੈ, “To alienate an event or a character is simply to take what to the event or character is obvious known, evident and produce surprise and curiosity out of it'ਚ ਆਪਣੇ ਇਸ ਕਥਨ ਦੀ ਵਿਆਖਿਆ ਲਈ ਬਰੈਖ਼ਤ ਨੇ ਰਾਜਾ ਲੀਅਰ ਦੀ ਹੀ ਉਦਾਹਰਣ ਲਈ ਹੈ । ਧੀਆਂ ਦੀ ਅਕਿਤਘਣਤਾ ਕਾਰਣ ਲੀ ਮੱਤ ਗੁੱਸੇ ਦਾ ਪ੍ਰਗਟਾਵਾ ਕਰਦਾ ਹੈ . ਹਮਦਰਦਾਨਾ ਬ ਕ ਰਣ ਦਰਸ਼ਕ ਵੀ ਲਵੇਅ ਦੇ ਅਜਿਹੇ ਗੁੱਸੇ ਨੂੰ ਉਸਦੀ ਇਕ ਇਕ ਅਤੇ ਅੰਤਮ ਤਕਿਆ ਮੰਨ ਕੇ ਇਸ ਭਾਵਨਾ ਦੀ ਪ੍ਰਸਤੁਤੀ ਕਰਨੇ ਲਗਦੇ ਹਨ । ਪਰੰਤੂ ਵਿੱਥ-ਸਿੱਖਾਂਤ ਦੀ ਤਕਨੀਕ