ਪੰਨਾ:Alochana Magazine July, August and September 1986.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ (ਜੁਲਾਈ-ਸਤੰਬਰ 1986 107 ਦੁਆਰਾ ਅਭਿਨੇਤਾ ਲੀਅਰ ਬਾਦਸ਼ਾਹ ਦੇ ਗੁੱਸੇ ਦੀ ਕੁਝ ਅਜਿਹੀ ਪੇਸ਼ਕਾਰੀ ਕਰਦਾ ਹੈ ਕਿ ਦਰਸ਼ਕ ਹੈਰਾਨ ਰਹਿ ਜਾਂਦੇ ਹਨ ਕਿ ਕਿ ਉਹ ਲੀ ਮਰ ਪਾਸੋਂ ਗੱਜੇ ਦੇ ਨਾਲ-ਨਾਲ ਕੁੜੇ ਹੋ ਤ ਕ ਆ ਵਾਂ ਦੀ ਆਸ਼ਾ ਵੀ ਰੱਖਦੇ ਹਨ ! ਇਸ ਤਰਾਂ ਲੀਅਰ ਦਾ ਦ੍ਰਿਸ਼ਟੀਕੋਣ ਇਕ ਵਿੱਥ ਤੇ (alienated) ਹੋ ਜਾਂਦ' ਹੈ ਅ ਥਾਤ ਇਹ ਕੇਵਲ ਲੀਅਰ ਦਾ ਦਿਟੀਕਣ ਬਣ ਕੇ ਰਹਿ ਜਾਂਦਾ ਹੈ ਜੋ ਕਿ ਇਕ ਅ੩, ਸਦਮਾਉਪਜਾਉ ਅਤੇ ਵਿਸ਼ੇਸ਼ fਸ਼ਟੀਕੋਣ ਹੈ । ਗੁੱਸੇ ਦਾ ਜਜ਼ਬਾ ਮਾਨਵੀ ਹੈ ਪਰ ਇਹ ਵਿਸ਼ਵ ਵਿਆਪੀ ਨਹੀਂ : ਕੁਝ ਅਜਿਹੇ ਇਨਸਾਨ ਵੀ ਹਨ ਜਾਂ ਹੋਣਗੇ ਜਿਨ੍ਹਾਂ ਵਿਚ ਅਜਿਹਾ ਜਜ਼ਬਾ ਨਹੀਂ ਉੱਭਰਦਾ | ਅਰ ਦੇ ਗੁੱਸੇ ਦੀ ਭਾਵਨਾ ਕਿਸੇ ਵੀ ਯੁੱਗ ਦੇ, ਹੋਰ ਇਨਸਾਨ ਅੰਦਰ ਉਵੇਂ-ਦੀ-ਉਵੇਂ ਉੱਭਰਣੀ ਕੋਈ ਜ਼ਰੂਰੀ ਨਹੀਂ । ਬਰੈਖ਼ਤ ਅਨੁਸਾਰ ਅਜਿਹੀ ਵਿਧੀ ਦੁਆਰਾ ਦਰਸ਼ਕ ਰੰਗਮੰਚ ਉਤੇ ਪੇੜ ਹੋ ਰਹੇ ਵਿਅਕਤੀ ਨੂੰ ਅਬਦਲ ਹਣੀ ਦਾ ਸ਼ਿਕਾਰ ਇਕ ਮਜਬਤ ਮਨੁੱਖ ਹੀ ਨਹੀਂ ਮੰਨਦੇ ਸਗੋਂ ਉਹ ਪਰਿਸਥਿਤੀਆਂ ਅਤੇ ਵਿਅਕਤੀ ਦੇ ਸੰਬੰਧਾਂ ਬਾਰੇ ਪੁਨਰ-ਵਿਚਾਰ ਕਰਨ ਲਈ ਤੇ ਤਰ ਹੁੰਦੇ ਹਨ । | ਆਪਣੀ ਪੁਸਤਕ 'ਬਰੈਖ਼ਤ ਅਤੇ ਪੰਜਾਬੀ ਨਾਟਕ' ਦੇ ਪ੍ਰਥਮ ਅਧਿਆਇ ਵਿਚ ਬਰੈਖ਼ਤ ਦੇ ਰੰਗਮੰਚੀ ਸੰਕਲਪਾਂ ਦੀ ਕੁਝ ਜ਼ਰੂਰੀ ਅਤੇ ਸੰਖਪਤ ਜਾਣਕਾਰੀ ਦੇਣ ਉਪਰੰਤ ਸਤੀਸ਼ ਵਰਮਾ ਨੇ ਪੰਜਾਬੀ ਨਾਟਕ ਉਤੇ ਬਰੈਖ਼ਤ ਦੇ ਪ੍ਰਭਾਵ ਨੂੰ ਰੇਖਾਂਕਿਤ ਕੀਤਾ ਹੈ । ਉਸ ਅਨੁਸਾਰ ਡਾ. ਹਰਚਰਨ ਸਿੰਘ, ਬਲਵੰਤ ਗਾਰਗੀ, ਕਪੂ ਤੇ ਸਿੰਘ ਘੁੰਮਣ, ਸੁਰਜੀਤ ਸਿੰਘ ਸੇਠੀ ਅਤੇ ਹਰਸਰਨ ਸਿੰਘ ਦੇ ਕੁਝ ਨਾਟਕਾਂ ਉਪ ਬਰੈਖ਼ਤ ਦਾ ਪ੍ਰਭਾਵ ਕਾਫ਼ੀ ਸਪੱਸ਼ਟ ਹੈ । ਲੇਖਕ ਨੇ ਮੁੱਖ ਤੌਰ ਤੇ ਆਪਣਾ ਧਿਆਨ ਕੇਵਲ ਇਸੇ ਤੱਥ ਉਪਰ ਕੇਂਦ੍ਰਿਤ ਰੱਖਿਆ ਹੈ ਕਿ ਬਰੈਖ਼ਤ ਨੇ ਚਿਤ ਖੇਤਰ ਵਿਚੋਂ ਆਪਣੇ ਨਾਟਕਾਂ ਦੀ ਵਸਤੂ ਚੁਣੀ, ਉਸ ਪੱਖੋਂ ਪੰਜਾਬੀ ਨਾਟਕ ਕਿਥੇ ਤੇ ਕਿਵੇਂ ਪ੍ਰਭਾਵਿਤ ਹੈ । ਪੰਜਾਬੀ ਨਾਟਕ ਦਾ ਇਤਿਹਾਸਿਕ ਵਿਸ਼ਲੇਸ਼ਣ ਕਰਨ ਤੋਂ ਬਾਅਦ ਪ੍ਰੋ. ਵਰਮਾ ਇਸ ਨਿਸ਼ਕਰਸ਼ ਤੇ ਪਹੁੰਚਦਾ ਹੈ ਕਿ ਪੰਜਾਬੀ ਨਾਟਕ ਉਤੇ ਬਰੈਖ਼ਤ ਦਾ ਵਸਤੂ-ਖੇਤਰ ਦੇ ਸੰਦਰਭ ਵਿਚ ਪ੍ਰਭਾਵ ਕੇਵਲ ਕੁਝ ਨਾਟਕਾਂ ਤੇ ਹੀ ਹੈ । | ਇਸੇ ਅਧਿਆਇ ਦੇ ਦੂਜੇ ਭਾਗ ਵਿਚ ਲੇਖਕ ਨੇ ਤਕਨੀਕ ਦੇ ਸੰਦਰਭ ਵਿਚ ਬਰੋਖ਼ਤ ਦੇ ਪ੍ਰਭਾਵ ਦਾ ਵਿਸ਼ਲੇਸ਼ਣ ਕੀਤਾ ਹੈ । ਆਪਣੇ ਇਸ ਭਾਗ ਦਾ ਆਰੰਭ ਉਹ ਬਲਵੰਤ ਗਾਰਗੀ ਦੇ ਇਸ ਕਥਨ ਦੁਆਰਾ ਕਰਦਾ ਹੈ, “ਬਰੈਖ਼ਤ ਦੀਆਂ ਪੇਸ਼ਕਾਰਆਂ ਨੇ ਆਧੁਨਿਕ ਰੰਗਮੰਚ ਪ੍ਰਤੀ ਨਵਾਂ ਟੀਕੋਣ ਪ੍ਰਦਾਨ ਕੀਤਾ ਅਤੇ ਇਸੇ ਸਮੇਂ ਆਪਣੇ ਲੋਕ ਨਾਟਕ ਦੇ ਅਮੁੱਲ ਖਜ਼ਾਨੇ ਤੇ ਰਵਾਇਤਾਂ ਪ੍ਰਤੀ ਮੋਰੇ ਵਿਸ਼ਵਾਸ ਨੂੰ ਪੱਕਿਆਂ ਕੀਤਾ। 8 ਬਲਵੰਤ ਗਾਰਗੀ ਤੋਂ ਬਿਨਾਂ ਡਾ. ਹਰਚਰਨ ਸਿੰਘ (ਕਲ, ਅਜ ਤੇ ਭਲਕ), ਹਰਸਰਨ ਸਿੰਘ (ਲੰਮੇ ਸਮੇਂ ਦਾ ਨਰਕ), ਗੁਰਚਰਨ ਸਿੰਘ ਜਸੂਜਾ (ਇਕ ਹੀਰ ਦੀ ਤਲਾਸ਼), ਸੰਤ ਸਿੰਘ ਸੇਖੋਂ (ਮਿੱਤਰ ਪਿਆਰਾ), ਅਮਰਜੀਤ ਗਰੇਵਾਲ (ਦੋ ਘੜੀਆਂ