ਪੰਨਾ:Alochana Magazine July, August and September 1986.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਕਾਡਮੀ ਸਮਾਚਾਰ ਅਕਾਡਮੀ ਪਿਛਲੇ ਥੋੜੇ ਜਹੇ ਸਮੇਂ ਵਿਚ ਹੀ ਆਪਣੇ ਕਈ ਵੱਡਮੁੱਲੇ ਸਹਿਯੋਗੀ, ਹਨ ਤੇ ਦਿਸ਼ਾ ਨਿਰਦੇਸ਼ਕਾਂ ਤੋਂ ਵਾਂਝਿਆਂ ਰਹਿ ਗਈ ਹੈ । ਡਾ. ਬਲਬੀਰ ਸਿੰਘ ਸੰਧੂ, ਸ. ਕਪੂਰ ਸਿੰਘ ਘੁੰਮਣ, ਪ੍ਰੋ. ਗੁਰਬਚਨ ਸਿੰਘ ਤਾਲਿਬ, ਡਾ. ਮਹਿੰਦਰ ਸਿੰਘ ਰੰਧਾਵਾ ਉਨਾਂ ਵਿਚੋਂ ਕੁਝ ਹਨ । ਡਾਕਟਰ ਸਾਹਿਬ ਦੇ ਅਚਨਚੇਤ ਅਕਾਲ ਚਲਾਣੇ ਉਪਰੰਤ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੀਤਮ ਸਿੰਘ ਜੀ ਨੇ ਆਰਜ਼ੀ ਤੌਰ ਤੇ ਅਕਾਡਮੀ ਦੇ ਸੰਚਾਲਨ ਦੀ ਵਾਗਡੋਰ ਸੰਭਾਲੀ ਸੀ । ਬਾਕਾਇਦਾ ਨਵੀਂ ਹੋਈ ਚੋਣ ਵਿਚ ਅਗਲੇ ਦੋ ਸਾਲਾਂ ਲਈ ਅਕਾਡਮੀ ਦੇ ਹੋਠ ਲਿਖੇ ਅਹੁਦੇਦਾਰ ਚੁਣੇ ਗਏ : ਪ੍ਰਧਾਨ : ਪ੍ਰੋ. ਪ੍ਰੀਤਮ ਸਿੰਘ, ਪਟਿਆਲਾ ॥ ਸੀਨੀਅਰ ਮੀਤ-ਪ੍ਰਧਾਨ : ਡਾ. ਅਤਰ ਸਿੰਘ, ਚੰਡੀਗੜ ॥ ਮੀਤ-ਪ੍ਰਧਾਨ

ਪ੍ਰਿੰ. ਸੁਜਾਨ ਸਿੰਘ, ਗੁਰਦਾਸਪੁਰ ।

ਡਾ. ਹਰਚਰਨ ਸਿੰਘ, ਚੰਡੀਗੜ੍ਹ ॥ ਡਾ. ਪਿਆਰ ਸਿੰਘ, ਅੰਮ੍ਰਿਤਸਰ । ਸ. ਹੁਕਮ ਸਿੰਘ ਭੱਟੀ, ਬੰਬਈ । ਸ੍ਰੀਮਤੀ ਪ੍ਰਭਜੋਤ ਕੌਰ, ਦਿੱਲੀ । ਜਨਰਲ ਸਕੱਤਰ : ਡਾ. ਪਰਮਿੰਦਰ ਸਿੰਘ, ਲੁਧਿਆਣਾ । ਕਾਰਜਕਾਰਣੀ ਦੇ ਮੈਂਬਰ : . ਸੁਰਿੰਦਰ ਸਿੰਘ ਨਰੂਲਾ, ਲੁਧਿਆਣਾ। ਡਾ. ਸੁਰਿੰਦਰਪਾਲ ਸਿੰਘ, ਅੰਮ੍ਰਿਤਸਰ । ਡਾ. ਗੁਰਚਰਨ ਸਿੰਘ, ਪਟਿਆਲਾ , ਪ੍ਰੋ. ਗੁਰਭਜਨ ਸਿੰਘ ਗਿੱਲ, ਲੁਧਿਆਣਾ ।