ਪੰਨਾ:Alochana Magazine July, August and September 1986.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

8 ਆਲੋਚਨਾ/ਜੁਲਾਈ-ਸਤੰਬਰ 1986 ਦੀਆਂ ਸ਼ਾਖਾਵਾਂ ਦਾ ਦਾਰਸ਼ਨਿਕ ਵਿਸ਼ਲੇਸ਼ਣ ਪ੍ਰਸਤੁਤ ਕਰਦੇ ਹਨ । | ਸੂਤ ਕਾਲ ਵਿਚ ਤਾਂ ਕਲਪ, ਸ਼ਿਕਸ਼ਾ, ਨਿਰੁਕਤ ਤੇ ਪੰਗਲ ਆਦਿ ਵੇਦਾਂਗ, ਵੇਦਾਂ ਦੀ ਵਿਆਖਿਆ ਲਈ ਬਹੁਤ ਮਹੱਤਵਪੂਰਣ ਹੋ ਜਾਂਦੇ ਹਨ ਅਤੇ ਇਨ੍ਹਾਂ ਨੂੰ ਪੜੇ ਬਿਨਾਂ ਵੇਦਾਂ ਦੀ ਵਿਆਖਿਆ ਸੰਭਵ ਨਹੀਂ ਮੰਨੀ ਜਾਂਦੀ । ਸਤ ਪਰੰਪਰਾ ਵਿਚ ਹੀ ਪਾਣਿਨੀ ਆਦਿ ਸੂਤਾਂ ਦੀ ਵਿਆਖਿਆ ਅਤੇ ਅਪਵਾਦ (exceptions) ਨੂੰ ਦੱਸਣ ਲਈ ਪਤੰਜਲੀ ਦਾ ਭਾਸ਼, ਵਾਰਤਕ ਆਦਿ ਮਿਲਦੇ ਹਨ ਅਤੇ ਸੂਤਾਂ ਦੀ ਵਿਆਖਿਆ ਦੇ ਨਾਲ ਨਾਲ ਹੀ ਭਾਸ਼ ਜਾਂ ਕੌਮੈਨ ਪੂਰਣ ਰੂਪ ਵਿਚ ਮਿਲਦੀ ਹੈ । ਵੈਦਿਕ ਯੁੱਗ ਦੇ ਕਰਮਕਾਂਡ ਦੀ ਪ੍ਰਤਿਕਿਆ ਰੂਪ ਵਿਚ ਕ੍ਰਾਂਤੀ ਬੁੱਧ ਧਰਮ ਨੇ ਕੀਤੀ। ਤੇ ਗਿਆਨ ਮਾਰਗ ਨੂੰ ਅਪਣਾਇਆ । ਇਸ ਤੋਂ ਮਗਰੋਂ ਇਕ ਹੋਰ ਪ੍ਰਤਿਕਰਮ ਹੋਇਆ ਹੈ ਤੇ ਗਿਆਨ ਦੀ ਥਾਂ ਭਗਤੀ ਮਾਰਗ ਨੇ ਲੈ ਲਈ । ਜਦੋਂ ਵੀ ਅਸੀਂ ਭਾਰਤੀ ਸਮਕਾਲੀ ਸਾਹਿਤ ਸੰਬੰਧੀ ਪਦੇ ਹਾਂ ਉਦੋਂ ਹੀ ਸਾਨੂੰ ਪਤਾ ਲਗਦਾ ਹੈ ਕਿ ਸਾਹਿਤ ਦੀ ਵਿਆਖਿਆ ਜਾਂ ਤੇ ਗਿਆਨ ਮਾਰਗੀ ਢੰਗ ਨਾਲ ਹੋਈ ਹੈ ਜਾਂ ਫਿਰ ਭਗਤੀ ਧਾਰਾ ਦੇ ਸਿੱਧਾਂਤ ਅਨੁਸਾਰ ਕੀਤੀ ਗਈ ਹੈ । ਅਜੋਕੇ ਯੁੱਗ ਵਿਚ ਬਾਲ ਗੰਗਾਧਰ ਤਿਲਕ ਨੇ ਗਿਆਨਯੋਗ ਤੋਂ ਭਗਤੀ ਯੋਗ ਤੇ ਦ੍ਰਿਸ਼ਟੀਕੋਣ ਨਾਲ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ । | ਇਸ ਤੋਂ ਛੁੱਟ ਟੀਕਿਆਂ ਵਿਚ ਪੁਰਾਣੇ ਵਾਦਾਂ ਉਤੇ ਨਵੇਂ ਵਿਚਾਰ ਕਾਰਣ ਉਨ੍ਹਾਂ ਵਾਦਾਂ ਵਿਚ ਨਵੀਆਂ ਦਿਸ਼ਾਵਾਂ ਦਾ ਵਿਕਾਸ ਅਤੇ ਨਵੇਂ ਪੜਚੋਲ ਦੇ ਸਿੱਧਾਂਤਾਂ ਕਰਕੇ ਟੀਕਿਆਂ ਦੀ ਪਰੰਪਰਾ ਦਾ ਵਧੇਰੇ ਵਿਕਾਸ ਹੋਇਆ ਹੈ । ਸੰਸਕ੍ਰਿਤ ਦੇ ਵਿਸ਼ਾਲ ਟੀਸਾਹਿਤ ਦਾ ਵਰਣਨ ਕਰਨਾ ਬੜਾ ਔਖਾ ਹੈ । ਇਨ੍ਹਾਂ ਵਿਚ ਕੁਝ ਸਭ ਤੋਂ ਪ੍ਰਸਿੱਧ ਟੀਕਿਆ“ਨਯਾਏ ਵਾਰਤਕ' ਉਤੇ ਵਾਚਸਪਤੀ ਮਿਸ਼ਰ ਦਾ ‘ਤਾਤਪਯ ਟੀਕਾ', 'ਸਾਂਖਕਾਰਿਕਾ ਉੱਤੇ ‘ਸਾਂਖ ਤਤਵਕੌਮ’, ‘ਯੋਗ ਭਾਸ਼' ਉਤੇ ਤਤਵਵਿਸ਼ਾਰਧੀ, 'ਸੰਕਰ ਦੇ ਵੇਦਾਂਤ' ਉਤੇ ‘ਭਾਮਤੀ ਆਨੰਦ ਨਯਾਏ ਨਿਰਣਯ ਟੀਕਾ', 'ਵਿਆਕਰਣ ਮਹਾਂਭਾਸ਼' ਉਤੇ ਕਈਯਟ ਦਾ ਪ੍ਰਦੀਪ ਟਕਾ ਭੁੱਟੋਜ਼ੀ ਦੀਕਸ਼ਤ ਦੀ ‘ਸਿੱਧਾਂਤ ਕੈਮਧੀ' ਉਤੇ ‘ਤਤਵਬੋਧਨੀ ਟੀਕਾ' ਤੇ 'ਕਾਲੀਦਾਸ ਦੇ ਕਾਵਿਆਂ ਉਤੇ 'ਮੱਲੀ ਨਾਥ ਦੇ ਟੀਕੇ' ਬੜੇ ਪ੍ਰਸਿੱਧ ਹਨ । ਮੱਮਟ ਦੇ ਕਾਵਿ-ਪ੍ਰਕਾਸ਼ ਉਤੇ 40 ਤੋਂ ਵਧ ਟੀਕੇ ਮਿਲਦੇ ਹਨ । ਨਾਟਕਾਂ ਦੇ ਟੀਕਿਆਂ ਉਤੇ 'ਰਾਘਵ ਭੱਟ' ਦਾ ਨਾਂ ਬੜਾ ਪ੍ਰਸਿੱਧ ਹੈ । ਇਸ ਤੋਂ ਸਪੱਸ਼ਟ ਹੈ ਕਿ ਗਿਆਨ ਯੋਗ ਅਨੁਸਾਰ ਭਾਸ਼ ਅਤੇ ਵਿਆਖਿਆ ਦੀ ਪਰੰਪਰਾ ਸ਼ੰਕਰਚਾਰੀਆਂ ਦੇ ਅਦਵੈਦਵਾਤ (ਵੇਦਾਂਤ) ਤੋਂ ਪ੍ਰਭਾਵਿਤ ਹੈ । ਗਿਆਨ ਯੋਗ ਅਨੁਸਾਰ ਸੰਸਾਰ ਮਾਇਆ ਤੇ ਮਿਥਿਆ ਹੈ ਤੇ ਇਸ ਵਿਚ ਨਵਤੀ ਮਾਰਗ ਵਲ ਵਧੇਰੇ ਝੁਕਾ ਹੈ । ਪਰ ਇਸ ਤੋਂ ਪਿਛੋਂ ਭਗਤੀ ਯੋਗ ਅਨੁਸਾਰ ਅਦਵੈਤਵਾਦ ਦੀਆਂ ਲੀਹਾਂ ਉਤੇ ਚਲਦੇ ਹੋਏ ਵੀ ਸੰਸਾਰ ਨੂੰ ਮਿਥਿਆ ਨਹੀਂ ਮੰਨਿਆਂ ਗਿਆ ਤੇ ਇਹ ਦਲੀਲ ਦਿੱਤੀ ਗਈ