ਪੰਨਾ:Alochana Magazine July, August and September 1986.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

10 ਆਲੋਚਨਾਜੁਲਾਈ-ਸਤੰਬਰ 1986 ਕਵੀ ਕੁਝ ਬਿੰਬਾਂ ਜਾਂ ਪ੍ਰਤੀਕਾਂ ਦਾ ਸਹਾਰਾ ਲੈਂਦੇ ਹਨ, ਕਿਉਂਕਿ ਪ੍ਰਭੂ ਨਾਲ ਏਕਤਾ ਦਾ ਆਨੰਦ ਕਥਨੀ ਤੇ ਸੋਚਣ ਦਾ ਵਿਸ਼ਾ ਨਹੀਂ ਹੋ ਸਕਦਾ । ਇਸ ਲਈ ਉਹ ਗੁਰੀ ਦੇ ਗੁੜ ਵਾਂਗ ਆਤਮਾ ਨੂੰ ਇਸਤੀ ਮੰਨ ਕੇ ਅਤੇ ਪਰਮਾਤਮਾ ਨੂੰ ਪਤੀ ਮੰਨ ਕੇ ਆਪਣੀ ਭਾਵਾਤਮਕ ਏਕਤਾਂ ਦੇ ਰਹੱਸ ਨੂੰ ਪ੍ਰਗਟਾਉਂਦੇ ਹਨ । ਦੱਖਣ ਵਿਚ ਪ੍ਰਚਲਤ ਭਗਤੀ ਧਾਰਾ ਦਾ ਮੋਢੀ ਰਾਮਾਨੁਜ ਆਚਾਰੀਆ ਸੀ । ਇਸ ਦੇ ਪ੍ਰਮੁੱਖ ਸ਼ਿਸ਼ ਰਾਮਾਨੰਦ ਨੇ ਕਬੀਰ ਨੂੰ ਦੀਖਿਮਾ ਦਿੱਤੀ ਹੈ । ਪਰ ਕਬੀਰ ਦਾ ਰਾਮ ਤੇ ਸੰਤ ਮੱਤ ਦੇ ਹੋਰ ਕਵੀਆਂ ਦਾ ਰਾਮ ਅਵਤਾਰੀ ਰਾਮ ਨਾ ਹੋ ਕੇ ਘਟ ਘਟ ਵਿਚ ਰਮਿਆ ਹੋਇਆ ਪਰਮਾਤਮਾ ਦੇ ਅੰਸ਼ ਰੂਪ ਵਿਚ ਆਤਮਾ ਦਾ ਵਿਸਤਾਰ ਹੈ। ਇਸ ਤਰ੍ਹਾਂ ਪਰਮਾਤਮਾ ਹੀ ਆਤਮਾ ਰੂਪ ਵਿਚ ਰਮਿਆ ਰਾਮ ਹੈ । ਸੰਤ ਮੱਤ ਅਨੁਸਾਰ ਰਾਮ ਨਿਰਾਕਾਰ ਅਤੇ ਨਿਰਗੁਣ ਪ੍ਰਭੂ ਦਾ ਸੂਚਕ ਹੈ ਜਦੋਂ ਕਿ ਹੋਰ ਮੱਤਾਂ ਵਿਚ ਕਈ ਥਾਂ ਰਾਮ ਨੂੰ ਸਗੁਣ, ਅਵਤਾਰੀ ਮੰਨਿਆ ਹੈ । ਪਰ ਵਾਲਮੀਕ ਰਿਸ਼ੀ ਨੇ ਤਾਂ ਰਾਮ ਦਾ ਮਨੁੱਖੀ ਰੂਪ ਵਿਚ ਚਿੱਤਣ ਕੀਤਾ ਹੈ । ਇਸ ਤਰ੍ਹਾਂ ਸੰਤ ਮੱਤ ਦਾ ਰਾਮ ਨਾ ਤਾਂ ਅਵਤਾਰੀ ਸਗੁਣ ਹੈ ਅਤੇ ਨਾ ਹੀ ਮਨੁੱਖ ਹੈ ਪਰ ਸਭ ਦੇ ਹਿਰਦੇ ਵਿਚ ਆਤਮਾ ਰੂਪ ਵਿਚ ਰਮਣ ਕਰਨ ਵਾਲਾ ਰਾਮ ਹੈ । ਤੁਲਸੀ ਦਾਸ ਆਦੇ ਕਵੀ ਅਵਤਾਰੀ ਰਾਮ ਦੇ ਨਾਕਾਰ ਰੂਪ ਦੇ ਉਪਾਸ਼ਕ ਹਨ । ਪਰ ਕਬੀਰ ਤੇ ਸੰਤ ਮੱਤ ਦੇ ਕਵੀ ਅਵਤਾਰਵਾਦ ਤੋਂ ਪਰੇ ਹਨ ਅਤੇ ਇਨਾਂ ਨੂੰ ਪਰਮਾਤਮਾ ਦਾ ਇਕ ਅੰਸ਼ ਸਮਝਦੇ ਹਨ । ਸੰਤ ਮੱਤ ਦੇ ਕਵੀ ਕੇਵਲ ਭਗਤੀ ਨੂੰ ਹੀ ਵੱਡਾ ਦਰਜਾ ਦਿੰਦੇ ਹਨ ਅਤੇ ਜਨਮ ਤੋਂ ਕੋਈ ਬਾਹਮਣ ਆਦਿ ਨੂੰ ਵੱਡਾ ਨਹੀਂ ਮੰਨਦੇ ਸਗੋਂ ਆਪਣੀ ਭਗਤੀ ਤੇ ਉੱਚ ਆਚਰਨ ਹੀ ਰਾਹ ਸਤਿਗੁਰੂ ਦੀ ਕਿਰਪਾ ਨਾਲ ਪ੍ਰਭੂ ਦੀ ਮਿਹਤ ਪ੍ਰਾਪਤ ਕਰਨ ਦਾ ਜਤਨ ਕਰਦੇ ਹਨ । ਤੁਲਸੀ ਦਾਸ ਦਾ ਰਾਮ ਜੋ ਮਰਯਾਦਾ ਪ੍ਰਸ਼ੋਤਮ ਹੈ ਤਾਂ ਸੰਤ ਮੱਤ ਦੇ ਕਵੀ ਵੀ ਨਿਰਾਕਾਰ ਰੱਬ ਨੂੰ ਨਿਆਂਸ਼ੀਲ ਸਮਝਦੇ ਹਨ ਤੇ ਖਲਕਤ ਨੂੰ ਅਤਿਆਚਾਰਾਂ ਤੋਂ ਬਚਾਉਣ ਲਈ ਰੱਬ ਨੂੰ ਪੁਕਾਰਦੇ ਹਨ । ਉਦਾਹਰਣ ਵਜੋਂ ਗੁਰੂ ਨਾਨਕ ਦਾ ਕਥਨ ਹੈ : “ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨ ਆਇਆ । 14 ਰਾਮ ਉਪਾਸ਼ਕ ਭਗਤ ਵਿਚ 'ਸੇਵਕ ਤੇ ਸੇਵਾ ਭਾਵ ਨਾਲ ਭਗਤੀ ਕਰਦੇ ਹਨ ਜਦੋਂ ਕਿ ਸੰਤ ਪੁੱਤ ਦੇ ਕਵੀ ਵੀ ਕਈ ਥਾਂ ਸੇਵਕ-ਸੇਵਕਾਈ ਦੀ ਗੱਲ ਕਰਦੇ ਹਨ। ਜਦੋਂ ਵੀ ਵਿਆਪਕ ਰੂਪ ਵਿਚ ਰੱਬ ਦੇ ਵੱਡੇ ਵਿਰਾਟ ਰੂਪ ਨੂੰ ਉਭਾਰਿਆ ਜਾਂਦਾ ਹੈ, ਓਦੇ ਭਗਤ ਆਪਣੇ ਆਪ ਨੂੰ ਕਿਣਕਾ ਸਮਝ ਕੇ ਅਰਦਾਸ ਕਰਦਾ ਹੈ । ਇਸ ਢੰਗ ਦੇ ਟੀਕੇ ਹਾ ਰਾਮ-ਕਾਵਿ ਤੋਂ ਪ੍ਰਭਾਵਤ ਹਨ । ਇਸ ਤੋਂ ਬਾਅਦ ਕਿਸ਼ਨ ਸੰਪ੍ਰਦਾਇ ਦੇ ਸਾਰੇ ਆਚਾਰੀਆਂ ‘ਤ ਤੇਈਂ ਦੇ ਉਘੇ ਟੀਕਾਕਾਰ ਹਨ ! ਉਪਰੋਕਤ ਵਿਚਾਰਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਭਾਰਤ ਵਿਚ ਟੀਕਿਆਂ ਦੀ ਪਰੰਪਰਾ