ਪੰਨਾ:Alochana Magazine July, August and September 1986.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ (ਜੁਲਾਈ-ਸਤੰਬਰ 1986 ਬਹੁਤ ਤਾਣੀ ਹੈ ਅਤੇ ਪ੍ਰਸਿੱਧ ਗ੍ਰੰਥਾਂ ਉਤੇ ਤਾਂ ਭਿੰਨ ਭਿੰਨ ਦ੍ਰਿਸ਼ਟੀਕਣਾਂ ਨਾਲ ਕਈ ਕਈ ਟੀਕੇ ਕੀਤੇ ਗਏ ਹਨ । ਇਸ ਪਰੰਪਰਾ ਵਿਚ ਕਈ ਸ਼ੈਟੀਕੇ ਣਾਂ ਤੋਂ ਪ੍ਰਭਾਵਤ ਕੇ ਮਿਲਦੇ ਹਨ ਜਿਨ੍ਹਾਂ ਵਿਚੋਂ ਹੈ ਠ ਲਿਖੇ ਟੀਕਾ-ਭੇਦ ਬੜੇ ਪ੍ਰਸਿੱਧ ਹਨ : (1) ਗਿਆਨ ਦੇ ਦ੍ਰਿਸ਼ਟੀਕੋਣ ਤੋਂ ਕੀਤੇ ਗਏ ਟੀਕਆਂ ਨੂੰ ਗਿਆਨ ਮਾਰਗ ਟੀਕੇ ਕਿਹਾ ਜਾ ਸਕਦਾ ਹੈ । ਇਸ ਵਿਚ ਨਵਿਰਤੀ ਮਾਰਗ ਵਲ ਪ੍ਰੇਰਣਾ ਦਿੱਤੀ ਜਾਂਦੀ ਹੈ । (2) ਜਿਨ੍ਹਾਂ ਟੀਕਿਆਂ ਵਿਚ ਕਵੀ ਦੀ ਭਾਵਨਾ ਜਾਂ ਭਗਤੀ ਦਾ ਪ੍ਰਗਟਾ ਹੋਇਆ ਹੈ ਉਨ੍ਹਾਂ ਟਕਿਆਂ ਨੂੰ ਭਗਤੀ ਮਾਰ ਕੇ ਕਹਿੰਦੇ ਹਨ । (3) ਤਿਲਕ ਤੋਂ ਬਾਅਦ ਆਮ ਕਰਕੇ ਕਦਮ ਮਾਰਗੀ ਟੀਕੇ ਵੀ ਲਿਖਣ ਦੀ ਪਰੰਪਰਾ ਮਿਲਦੀ ਹੈ, ਜਿਨ੍ਹਾਂ ਵਿਚ ਪ੍ਰਵਿਰਤੀ ਮਾਰਗ ਪ੍ਰਚਲਤ ਹੈ । (4) ਕੁਝ ਟੀਕੇ ਜਿਹੜੇ ਕਿਸੇ ਵਿਸ਼ੇਸ਼ ਦਿਨਟੀ ਕੋਣ ਤੋਂ ਨਹੀਂ ਲਿਖੇ ਜਾਂਦੇ, ਉਨਾਂ ਵਿਚ ਕੇਵਲ ਕਵੀ ਜਾਂ ਲੇਖਕ ਦੇ ਭਾਵਾਂ ਨੂੰ ਨਿਰਪੇਖ ਰੂਪ ਵਿਚ ਪ੍ਰਗਟਾਇਆ ਜਾਂਦਾ ਹੈ ਅਤੇ ਇਹ ਟੀਕੇ ਕਵੀ ਦੇ ਮੰਤਵ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਇਨ੍ਹਾਂ ਵਿਚ ਅਰਥਾਂ ਦੀ ਖਿੱਚੋਤਾਣ ਨਹੀਂ ਹੁੰਦੀ । (ਸ) ਟੀਕਿਆਂ ਦਾ ਵਰਗੀਕਰਣ ਜਿੰਨੇ ਵੀ ਟੀਕਾਕਾਰ ਹੋਏ ਹਨ ਉਹ ਵੱਖੋ ਵੱਖਰੇ ਪ੍ਰਟਾ ਦੇ ਢੰਗਾਂ ਨੂੰ ਅਪਣਾਂਦੇ ਰਹੇ ਹਨ । ਇਸ ਲਈ ਵਿਗਿਆਨਿਕ ਪੱਧਰ ਦੇ ਟੀਕਿਆਂ ਦਾ ਵਰਕਰਣ ਕਰਨਾ ਕੁਝ ਕਠਿਨ ਜਾਪਦਾ ਹੈ । ਪਰ ਇਹ ਜ਼ਰੂਰੀ ਹੈ ਕਿ ਅਸੀ ਕਈ ਦਿਸ਼ਟੀਕੋਣਾਂ ਤੋਂ ਟੀਕਿਆਂ ਦੀ ਵਰਤੋਕਰਣ ਕਰੀਏ । ਇਸ ਲਈ ਇਨ੍ਹਾਂ ਟੀਕਿਆਂ ਦੇ ਵਰਗੀਕਰਣ ਦੇ ਪਿਛੇ ਇਕ ਵਿਸ਼ੇਸ਼ ਦ੍ਰਿਸ਼ਟੀਕੋਣ ਵਿਦਮਾਨ ਹੈ । ਇਹ ਵਰਗੀਕਰਣ ਟੀਕਾਕਾਰ ਦੀ ਆਪਣੀ ਸ਼ਖ਼ਸੀਅਤ ਅਤੇ ਦ੍ਰਿਸ਼ਟੀਕੋਣ ਨੂੰ ਮੁਖ ਰਖ ਕੇ ਕੀਤਾ ਗਿਆ ਹੈ । ( 1 ) ਅੰਤਰ ਮੁਖੀ ਤੇ ਬਾਹਰਮੁਖੀ ਟੀਕੋਣ ਨਾਲ ਸੰਬੰਧਿਤ ਟਕੇ ਅੰਤਰਮੁਖੀ (Subjective) ਟੀਕੇ : ਇਸ ਵਰਗ ਵਿਚ ਐਸੇ ਟੀਕੇ ਆਉਂਦੇ ਹਨ ਜਿਨ੍ਹਾਂ ਵਿਚ ਟੀਕਾਕਾਰ ਆਪਣਾ ਕੋਈ ਵਿਸ਼ੇਸ਼ ਦ੍ਰਿਸ਼ਟੀਕੋਣ ਪ੍ਰਚਾਰਣ ਲਈ ਕਿਸੇ ਗੰਥ ਨੂੰ ਆਧਾਰ ਬਣਾਂਦਾ ਤੇ ਟੀਕੇ ਦੀ ਰਚਨਾ ਕਰਦਾ ਹੈ । ਇਹੋ ਜਿਹੇ ਟੀਕਿਆਂ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਟੀਕੇ ਆਪਣੇ ਆਪ ਵਿਚ ਹੀ ਮੌਲਿਕ ਰਚਨਾ ਸਿੱਧ ਹੁੰਦੀ ਹੈ । ਇਹੋ ਜਿਹੇ ਟੀਕਾਕਾਰ ਦੇ ਵਿਅਕਤਿਤਵ ਦੀ ਛਾਪ ਟੀਕੇ ਉਤੇ ਸਪੱਸ਼ਟ ਦਿਖਾਈ ਦਿੰਦੀ ਹੈ । ਇਨ੍ਹਾਂ ਅੰਤਰਮੁਖੀ ਟੀਕਿਆਂ ਵਿਚ ਵਿਚਾਰ-ਨਿਸ਼ਚੇ ਦੀ ਹੋਂਦ, ਡੂੰਘੇ ਜੀਵਨ