ਪੰਨਾ:Alochana Magazine July, August and September 1986.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

12 ਆਲੋਚਨਾ/ਲਾਈ-ਸਤੰਬਰ 1986 ਅਨੁਭਵਾਂ ਦੀ ਹੋਂਦ ਅਤੇ ਸ਼ਾਸ਼ਤਾਂ ਦੇ ਪਿਛੋਕੜ ਦੀ ਚੰਗੀ ਜਾਣਕਾਰੀ ਆਵੱਸ਼ਕ ਸਮਝੀ ਜਾਂਦੀ ਹੈ । ਇਨ੍ਹਾਂ ਟੀਕਿਆਂ ਦੀ ਸ਼ੈਲੀ ਵੀ ਆਮ ਤੌਰ ਤੇ ਭਾਵ ਭਰੀ, ਓਜਸਵੀ ਅਤੇ ਸਾਰਥਕ ਸ਼ਬਦਾਂ ਦੀ ਵਰਤੋਂ ਨਾਲ ਬੜੀ ਓਜਪੁਰਣ ਤੇ ਕਾਵਿਮਈ ਹੋ ਜਾਂਦੀ ਹੈ । ਪਰੰਤੂ ਇਨ੍ਹਾਂ ਅੰਤਰਮੁਖੀ ਟੀਕਿਆਂ ਵਿਚ ਇਕ ਕਮਜ਼ੋਰੀ ਵੀ ਆ ਜਾਣ ਦੀ ਸੰਭਾਵਨਾ ਹੁੰਦੀ ਹੈ । ਪਹਿਲੀ ਗੱਲ ਤਾਂ ਇਹ ਹੈ ਕਿ ਕਈ ਵਾਰੀ ਇਨਾਂ ਟੀਕਿਆਂ ਦੇ ਲੇਖਕ ਬੜੇ ਪੂਰਵਾਲ੍ਹੇ (prejudiced) ਹੁੰਦੇ ਹਨ ਜਿਸ ਕਰਕੇ ਉਹ ਮਲ ਲੇਖਕ ਨਾਲ ਨਿਆਂ ਨਹੀਂ ਕਰ ਸਕਦੇ । ਦੂਜੇ ਪਾਸੇ ਕਈ ਵਾਰੀ ਧਾਰਮਿਕ ਜਾਂ ਸੰਪੂ ਇਕ ਸੰਕੀਰਣਤਾ ਕਰਕੇ ਇਹੋ ਜਿਹੇ ਅੰਤਰਮੁਖੀ ਟੀਕੇ ਮੂਲ ਲੇਖਕ ਉਤੇ ਜਾਣ ਬੁਝ ਕੇ ਆਪਣੇ ਭਾਵ ਥਪਦੇ ਹੋਏ ਅਤੇ ਮਨਮਾਨੀ ਵਿਆਖਿਆ ਕਰਦੇ ਹੋਏ ਨਜ਼ਰ ਆਉਂਦੇ ਹਨ । ਇਸ ਲਈ ਅਰਥ ਦਾ ਅਨਰਥ ਹੈ ਜਾਣਾ ਸੰਭਵ ਹੈ । ਬਹਰਮੁਖੀ (Objctive) ਟੀਕੇ : ਆਮ ਤੌਰ ਤੇ ਬਾਹਰਮੁਖੀ ਦ੍ਰਿਸ਼ਟੀਕੋਣ ਰੱਖਣ ਵਾਲੇ ਟੀਕਾਕਾਰ ਬੜੇ ਸਫਲ ਮੰਨੇ ਗਏ ਹਨ ਕਿਉਂਕਿ ਉਹ ਆਪਣੇ ਵਲੋਂ ਕੋਈ ਵੀ ਵਾਧੂ ਗੱਲ ਜਿਹੜੀ ਕਿ ਮਲ ਲੇਖਕ ਨਹੀਂ ਕਹਿੰਦਾ, ਨਹੀਂ ਅਪਣਾਂਦੇ । ਕੁਝ ਅਤਰਮੁਖੀ ਟੀਕਾਕਾਰ, ਜਿਹੜੇ ਕਿ ਆਪਣੇ ਸੁਤੰਤਰ ਵਿਚਾਰਾਂ ਨੂੰ, ਕਿਸੇ ਮਲ ਲੇਖਕ ਨੂੰ ਆਧਾਰ ਬਣਾ ਕੇ ਸਾਹਮਣੇ ਰੱਖਦੇ ਹਨ, ਉਹ ਪ੍ਰਚਾਰਵਾਦੀ ਜਾਂ ਸੰਕੀਰਣ ਸੰਪਦਾਇਕ ਸਿੱਧਾਂਤਾਂ ਦਾ ਜ਼ੋਰਦਾਰ ਤਿਪਾਦਨ ਕਰਦੇ ਹਨ । ਪਰ ਦੂਜੇ ਪਾਸੇ ਬਾਹਰਮੁਖੀ ਦਿਸ਼ਟੀਕੋਣ ਰੱਖਣ ਵਾਲ ਟੀਕਾਕਾਰ ਪਾਠਕਾਂ ਦੀ ਵਧੇਰੇ ਸਹਾਇਤਾ ਕਰਦੇ ਹਨ । ਉਨਾਂ ਦਾ ਆਪਣਾ ਕੋਈ ਵਿਸ਼ੇਸ਼ ਮੱਤ ਨਹੀਂ ਹੁੰਦਾ । ਸੰਸਾਰ ਵਿਚ ਵਧੇਰੇ ਕਰਕੇ ਧਾਰਮਿਕ ਆਗੂਆਂ ਦੇ ਪ੍ਰਵਚਨਾਂ ਉਤੇ ਕਿ ਕੀਤੇ ਗਏ ਹਨ । ਇਹ ਧਾਰਮਿਕ ਆਗੂ ਬੜੀਆਂ ਉਚੀਆਂ ਨੁਰਾਨੀ ਅਤੇ ਰੱਬ ਨਾਲ ਸਬ4 ਸਥਾਪਿਤ ਕਰਨ ਵਾਲੀਆਂ ਸ਼ਖਸੀਅਤਾਂ ਹੋਈਆਂ ਹਨ । ਇਸ ਲਈ ਅੰਤਰਮੁਖੀ ਟੀਕਾਕਾਰ ਕੋਈ ਨਵੀਂ ਵਿਆਖਿਆ ਪ੍ਰਸਤੁਤ ਕਰਕੇ ਤਾਂ ਸਿੱਧ ਹੋ ਸਕਦਾ ਹੈ ਪਰ ਬਾਹਰੋ ਦ੍ਰਿਸ਼ਟੀਕੋਣ ਵਾਲਾ ਟੀਕਾਕਾਰ ਲੋਕਾਂ ਨੂੰ ਉਸ ਮਹਾਨ ਸ਼ਖ਼ਸੀਅਤ ਦੇ ਵਿਚਾਰਾਂ ਤਕ ਪਹੁੰਚਾ ਕੇ ਜਸ ਤੇ ਪੁੰਨ ਖੱਟ ਲੈਂਦਾ ਹੈ । ਬਾਹਰਮੁਖੀ ਦਿਸ਼ਟੀਕੋਣ ਵਾਲੇ ਟੀਕਾਕਾਰ ਮੂਲ ਲੇਖਕ ਤੇ ਪਾਠਕਾਂ ਵਿਚ ਬਾਧਕ ਨਹੀਂ ਬਣਦੇ । ਉਨਾਂ ਦਾ ਮੰਤਵ ਆਪਣੇ ਵਿਅਕਤਿਤਵੇ ਨੂੰ ਪਾਮ ਰਖ ਮੂਲ ਲੇਖਕ ਨੂੰ ਸਮਝਣਾ ਅਤੇ ਪਾਠਕਾਂ ਤਕ ਉਸ ਨੂੰ ਪਹੁੰਚਾਣਾ ਹੁੰਦਾ ਹੈ। ਇਹੋ ਜਿਹੇ ਟੀਕਾਕਾਰ ਬੜੇ ਸ਼ਰਧਾਲੂ ਭਗਤ ਹੁੰਦੇ ਹਨ ਜਿਹੜੇ ਕਿ ਭਗਤੀ ਤੇ ਸ਼ਰਧਾ ਵਿਚ ਰੰਗੇ ਹੋਏ ਹੁੰਦੇ ਹਨ । ਪਰ ਬੌਧਿਕਤਾ ਉਨ੍ਹਾਂ ਉਤੇ ਹਾਵੀ ਨਹੀਂ ਹੁੰਦੀ । ਉਹ ਕਠਿਨ ਭਾਗਾਂ ਦੀ ਵਿਆਖਿਆ ਕਰਨ ਲਈ ਮੂਲ ਗ੍ਰੰਥਕਾਰ ਦੀ ਵਿਆਖਿਆ ਸੰਦਰਭ ਕਰਦੇ ਹਨ । ਇਸ ਤੋਂ ਛੁੱਟ ਉਪਯੋਗਿਤਾ ਦੇ ਆਧਾਰ ਤੇ ਹੇਠ ਲਿਖਿਆਂ ਵਰਗੀਕਰਣ ਥ ਵਿੱਚ ਪ੍ਰਸਤੁਤ ਕੀਤਾ ਜਾ ਸਕਦਾ ਹੈ ।