ਪੰਨਾ:Alochana Magazine July, August and September 1986.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

14 ਆਲੋਚਨਾ/ਜੁਲਾਈ-ਸਤੰਬਰ 1986 ਇਹੋ ਜਿਹੇ ਟੀਕੇ ਜਿਹੜੇ ਤਾਰਕਿਕ ਹੁੰਦੇ ਹਨ, ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਕਰਕੇ ਜਦੋਂ ਵੀ ਕਿਸੇ ਟਕੇ ਦਾ ਮੰਤਵ ਕਿ ਸੇ ਗਿਆਨਮਈ ਗੱਲ ਨੂੰ ਜਾਂ ਦਾਰਸ਼ਨਿਕ ਭਾਵ ਨੂੰ ਪ੍ਰਗਟਾਉਣਾ ਹੁੰਦਾ ਹੈ, ਓਦੋਂ ਇਹੋ ਜਿਹੇ ਟੀਕੇ ਦੇ ਪਿਛੋਕੜ ਵਿਚ ਬੋਧਿਕਤਾ ਪ੍ਰਧਾਨ ਹੁੰਦੀ ਹੈ । ਇਸ ਕਰਕੇ ਕਿਸੇ ਦਰਸ਼ਨ ਨੂੰ ਸਥਾਪਤ ਕਰਨ ਲਈ ਜਾਂ ਦਾਰਸ਼ਨਿਕ ਭਾਗ ਦੀ ਵਿਆਖਿਆ ਲਈ ਗਿਆਨ ਤੋਂ ਪ੍ਰਭਾਵਤ ਬੋfਧਕ ਢੰਗ ਦੇ ਟੀਕਿਆਂ ਦੀ ਵਰਤੋਂ ਕੀਤੀ ਗਈ ਹੈ । ਟੀਕਿਆਂ ਵਿਚ ਮੁੱਖ ਤੌਰ ਤੇ ਕਿਤੇ ਗੱਲ ਨੂੰ ਸਿੱਧ ਕਰਨ ਲਈ ਜਾਂ ਤੇ ਕੋਈ ਤਾਰਕਿਕ ਆਧਾਰ ਬਣਾਏ ਜਾਂਦੇ ਹਨ ਜਾਂ ਫਿਰ ਪ੍ਰਸ਼ਨ ਦੇ ਰੂਪ ਵਿਚ ਪਹਿਲੇ ਸ਼ੰਕਾ ਕੀਤਾ ਜਾਂਦਾ ਹੈ ਤੇ ਫਿਰ ਉਸ ਦੇ ਸਮਾਧਾਨ ਉਤਰ ਰੂਪ ਵਿਚ ਦਿੱਤੇ ਜਾਂਦੇ ਹਨ । ਬੌਧਿਕ ਟੀਕਿਆਂ ਨੂੰ ਆਰਲੇ ਕਰਨ ਤੋਂ ਪਹਿਲਾਂ ਕਈ ਵਾਰੀ ਉਥਾਨਕਾ ਜਾਂ ਅਵਤਰਣਿਕਾ ਦੀ ਵਿੱਦਮਾਨਤਾ ਵੀ ਹੁੰਦੀ ਹੈ । ਜਦੋਂ ਵੀ ਇਹੋ ਜਿਹੀਆਂ ਭੂਮਿਕਾਵਾਂ ਟੀਕਾਕਾਰ ਪਹਿਲੇ ਦਿੰਦਾ ਹੈ, ਓਦੋਂ ਉਸ ਦਾ ਮੰਤਵ ਇਹ ਹੁੰਦਾ ਹੈ ਕਿ ਪਹਿਲੇ ਦਾਰਸ਼ਨਿਕ ਗੁੰਝਲ ਨੂੰ ਸਮਝਾ ਕੇ ਪਿਛੋਂ ਸਾਧਾਰਣ ਪਦ ਤੇ ਵਾਕ ਦਾ ਟੀਕਾ ਕਰ ਦਿੱਤਾ ਜਾਵੇ । ਉਚ ਟੀਕਾਕਾਰ ਤਾਂ ਕਿਸੇ ਦੋਹੇ ਜਾਂ ਕਬਿੱਤ ਰਾਹੀਂ ਪਹਿਲਾਂ ਹੀ ਸਾਰ ਜਾਂ ਨਿਚੋੜ ਰੁਪ ਵਿਚ ਸਾਰੇ ਭਾਵ ਨੂੰ ਅਵਤਰਣਿਕਾ ਰਾਹੀਂ ਪ੍ਰਗਟਾਉ ਦੇ ਹਨ । ਇਸ ਦੀ ਸ਼ੈਲੀ ਵੀ ਕੁਝ ਰੁੱਖੀ ਹੁੰਦੀ ਹੈ ਅਤੇ ਇਹੋ ਜਿਹੇ ਟੀਕੇ ਪਾਠਕਾਂ ਦੀ ਬਧਿਕ ਪੱਧਰ ਨੂੰ ਅਵੱਸ਼ ਉੱਚਾ ਚੁੱਕਦੇ ਹਨ । ਪਰ ਆਮ ਆਦਮੀ ਦਾ ਝੁਕਾ ਬੋਧਿਕਤਾ ਦੇ ਭਾਰ ਹੋਠਾਂ ਦੱਬ ਕੇ ਤੇ ਰੋਚਿਕਤਾ ਨਾ ਹੋਣ ਕਰਕੇ ਇਕ ਪਾਸੇ ਚਲਾ ਜਾਂਦਾ ਹੈ । ਗਿਆਨ-ਪਰਕ ਟੀਕਿਆਂ ਵਿਚ ਆਮ ਤੌਰ ਤੇ ਬਾਸਰਮੁਖੀ ਅੰਸ਼ ਵਧੇਰੇ ਹੁੰਦੇ ਹਨ । | ਭਗਤੀ-ਪਰਕ ਟੀਕੇ : ਭਾਵ ਤੇ ਭਗਤੀ ਉਤੇ ਆਧਾਰਿਤ ਟੀਕੇ ਬੜੇ ਕਾਵਿਮਈ ਤੇ ਰੌਚਿਕ ਹੁੰਦੇ ਹਨ । ਇਨ੍ਹਾਂ ਟੀਕਿਆਂ ਵਿਚ ਬੋਧਿਕਤਾਂ ਦਾ ਭਾਰ ਨਹੀਂ ਹੁੰਦਾ । ਭਗਤੀ-ਪਰਕ ਟੀਕਿਆਂ ਦੇ ਟੀਕਾਕਾਰ ਸਦਾ ਉਘੇ ਭਗਤ ਤੇ ਰੂਹਾਨੀ ਵਿਅਕਤੀ ਹੁੰਦੇ ਹਨ । ਇਨ੍ਹਾਂ ਵਿਚ ਵਿਅਕਤੀਗਤ ਅਨੁਭਵ ਬੜੇ ਤੀਬਰ ਹੁੰਦੇ ਹਨ । ਇਸੇ ਲਈ ਭਗਤੀ-ਪਕ ਟੀਕਿਆ ਵਿਚ ਅੰਤਰਮੁਖੀ ਭਾਵ ਵਧੇਰੇ ਹੁੰਦੇ ਹਨ । ਇਹ ਟੀਕੇ ਡੂੰਘੇ ਰਿਦੇ ਦੇ ਅਨੁਭਵਾਂ ਦੇ ਸੋਮਿਆ ਫੁੱਟਦੇ ਹਨ ਅਤੇ ਪੜਨ ਵਾਲੇ ਦੇ ਦਿਲ ਨੂੰ ਵੀ ਟੰਬਦੇ ਹਨ । ਪਰ ਇਹੋ ਜਿਹੇ ਟੀਕਾਕਾਰ ਕਈ ਵਾਰੀ ਅਰਥ ਦਾ ਅਨਰਥ ਕਰਨ ਕਰਕੇ ਜਾਂ ਸੰਪਦਾਇਕ ਸੰਕੀਰਣਤਾ ਜਾਂ ਅਪ ਰ੫ ਹੋਣ ਕਾਰਣ ਬਹੁਤੇ ਮਹੱਤਵਪੂਰਣ ਨਹੀਂ ਹੋ ਸਕਦੇ । ਕਰਮ-ਪਰਕ ਟੀਕੇ : ਆਮ ਤੌਰ ਤੇ ਸਨਿਆਸੀ ਜਾਂ ਗਿਆਨੀ ‘ਨਵਿਰਤੀ ਮਾਰਗ ਤੇ ਚਲਣ ਦੀ ਪ੍ਰੇਰਣਾ ਗਿਆਨ-ਪਰਕ ਟੀਕਿਆਂ ਵਿਚ ਦਿੰਦੇ ਹਨ । ਪਰ ਬਾਲ ਤਿਲਕ ਦੀ ਕਰਮ-ਪਕ ਗੀਤਾ ਦੇ ਟੀਕੇ ਦੀ ਸਿੱਧੀ ਤੋਂ ਪਿਛੋਂ ਤਾਂ ਇਹੋ ਜਿਹੀਆਂ ਕਰ ਘਰ ਪਕ ਵਿਆਖਿਆਵਾਂ, ਟੀਕਿਆਂ ਵਿਚ ਆਮ ਹੋਂਦ ਵਿਚ ਆਉਂਦੀਆਂ ਦਿਸਦੀਆਂ ਹਨ ਪਰ ਸਿੱਖ ਧਰਮ ਦੀ ਵਿਰਤੀ ਮਾਰਗ ਵਿਚ ਵਧੇਰੇ ਆਸਥਾ ਹੋਣ ਕਰਕੇ ਇਸ ਧਰਮ ਭਗਤੀ-ਪਕ ਟੀਕਿਆਂ ਦੀ ਭਰਮਾਰ ਹੁੰਦੇ ਹੋਏ ਵੀ ਕਰਮ ਨੂੰ ਕਿਤੇ ਵੀ ਨਜਿਠਿਆ ਨਹੀਂ ਵਿਚ