ਪੰਨਾ:Alochana Magazine July, August and September 1986.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ/ਜੁਲਾਈ-ਸਤੰਬਰ 1986 ਗਿਆ ਜਾਂ ਇਸ ਤਰਾਂ ਕਹਿ ਲਓ ਕਿ ਸੰਸਾਰ ਨੂੰ ਛੱਡ ਕੇ ਸੰਨਿਆਸੀ ਬਣ ਕੇ ਰੱਬ ਦੀ ਭਾਲ ਲਈ ਨਹੀਂ ਰਿਆ ਗਿਆ । ਇਹ ਟੀਕਾਕਾਰ ਪਾਠਕਾਂ ਨੂੰ ਇਕ ਪਾਸੇ ਤਾਂ ਭਗਤੀ ਦਾ ਸ਼ਰਧਾ ਭਰਿਆ ਝਲਕਾਰਾ ਦਿੰਦੇ ਹਨ ਅਤੇ ਦੂਜੇ ਪਾਸੇ ਉਨਾਂ ਨੂੰ ਚੰਗੇ ਆਚਰਨ ਤੇ ਕੰਮ ਕਾਜ ਜਾਂ ਵਿਵਹਾਰ ਵਿਚ ਸਾਦਗੀ ਆਦਿ ਗੁਣਾਂ ਦੀ ਪ੍ਰੇਰਣਾ ਦਿੰਦੇ ਹਨ । ਸ਼ੈਲੀ ਦੇ ਆਧਾਰ ਤੇ ਟੀਕਆਂ ਦਾ ਨਿਮਨ ਲਿਖਤ ਵ ਰਗੀਕਰਣ ਵੀ ਬੜਾ ਉਪਯੋਗੀ ਦਿਸਦਾ ਹੈ : {1} ਤਾਰਕਿਕ ਸ਼ੈਲੀ-ਇਸ ਵਿਚ ਪ੍ਰਸ਼ਨ ਰੂਪ ਵਿਚ ਸ਼ੰਕਾ ਉਠਾ ਕੇ ਉਸ ਦਾ ਸਾਮਧਾਨ ਤਰਕ ਜਾਂ ਦਲੀਲ ਰਾਹੀਂ ਕੀਤਾ ਜਾਂਦਾ ਹੈ । ਇਹੋ ਜਿਹੇ ਟੀਕੇ ਵਿਚ ਉਥਾਨਿਕਾ ਤੇ ਅਵਰਣਿਕਾਂ ਹੋਣੀਆਂ ਜ਼ਰੂਰੀ ਹੁੰਦੀਆਂ ਹਨ । ਭਾਵਤਮਕ ਸ਼ੈਲੀ-ਭਗਤ ਟੀਕਾਕਾਰ ਭਾਵਤਮਕ ਸ਼ੈਲੀ ਵਿਚ ਆਪਣੇ ਟੀਕੇ ਲਿਖਦੇ ਹਨ । (3) ਵਰਣਨਾਤਮਕ ਸ਼ੈਲੀ-ਇਸ ਵਿਚ ਵਿਸ਼ਿਆਂ ਦਾ ਵਰਣਨ ਤੇ ਟੀਕਾਕਾਰੀ ਦੇ ਆਪਣੇ ਗਿਆਨ ਦਾ ਵਰਣਨ ਵੀ ਵਿੱਦਮਾਨ ਹੁੰਦਾ ਹੈ । ਅਸਲ ਵਿਚ ਜਿਤਨੇ ਟੀਕਾਕਾਰ ਹੁੰਦੇ ਹਨ, ਉਤਨੀਆਂ ਹੀ ਟੀਕਿਆਂ ਦੀਆਂ ਵਨਗੀਆਂ ਹੋ ਸਕਦੀਆਂ ਹਨ ਕਿਉਂਕਿ ਹਰ ਟੀਕਾਕਾਰ ਆਪਣੀ ਰੁਚੀ ਤੋਂ ਆਪਣੇ ਦਿਸ਼ਟੀਕੋਣ ਨੂੰ ਮੁੱਖ ਰੱਖ ਕੇ ਟੀਕਾ ਕਰਦਾ ਹੈ । ਇਸ ਲਈ ਵਰਗੀਕਰਣ ਜਾਂ ਤੇ ਟੀਕਾਕਾਰ ਦੇ ਆਧਾਰ ਤੇ ਕੀਤਾ ਜਾ ਸਕਦਾ ਹੈ ਜਿਵੇਂ ਅੰਤਰਮੁਖੀ ਤੇ ਬਾਹਰਮੁਖੀ ਵਰਗੀਕਰਣ ਕੀਤਾ ਗਿਆ ਹੈ ਜਾਂ ਫਿਰ ਵਿਸ਼ੇ ਦੇ ਆਧਾਰ ਤੇ ਜਾਂ ਸ਼ੈਲੀ ਦੇ ਆਧਾਰ ਤੇ ਵਰਗੀਕਰਣ ਕੀਤਾ ਜਾ ਸਕਦਾ ਹੈ । ਪਦ ਟਿਪਣੀਆਂ ਵੇਖੋ ਡਾ. ਧੀਰੇਦਰ ਵਰਮਾ (ਸੰਪਾਦਿਤ), ਹਿੰਦੀ ਸਾਹਿਤਯ ਕੋਸ਼', : 3 11, ਗਿਆਨ ਮੰਡਲ, ਕਬੀਰ ਚੋਰਾ, ਬਨਾਰਸ, ਸੰਵਤ 2015. 2. ਵਾਮਨੇ ਸ਼ਿਵ ਰਾਮ ਆਪਟੇ, ਸੰਸਕ੍ਰਿਤ ਹਿੰਦੀ ਕੋਸ਼', ੫ : 4 13. 3. ਰਾਜਾ ਰਾਧਾਕਾਂਤ ਦੇਵ, ਸ਼ਬਦ-ਕਲਪਦਰੁਮ, ਭਾਗ ਤੀਜਾ, ਪੰ: 509, ਮੋਤੀ ਲਾਲ ਬਨਾਰਸੀ ਦਾਸ, ਦਿੱਲੀ, 1961, 4. ਡਾ. ਧੀਰੋਦਰ ਵਰਮਾ (ਸੰਪਾਦਿਤ), ਹਿੰਦੀ ਸ਼ਾਹਿਤਯ ਕੋਸ਼, ਪੰ: 534. S, ਰਾਜਾ ਰਾਧਾਕਾਂਤ ਦੇਵ, 'ਸ਼ਬਦ-ਕਲਪਦਰੁਮ', ਭਾਗ ਚੌਥਾ, ਪੰ: 478.