ਪੰਨਾ:Alochana Magazine July, August and September 1986.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ /ਜੁਲਾਈ-ਸਤੰਬਰ 1986 ਪਿੱਛੇ ਸੁੱਟ ਦੇਣਾ ਹੋਵੇਗਾ | ਅਸਲ ਵਿਚ ਗ਼ਜ਼ਲ- ਏ-ਰਦੀਫ਼ ਦੀ ਪਾਬੰਧੀ ਨਿਭਾਉਣ ਵਾਲੇ, ਇੱਕ ਬਹਿਰ-ਵਜ਼ਨ ਵਿਚ ਰਚੇ ਗਏ, ਸ਼ਿਅਰਾਂ ਦੀ ਮਾਲਾ ਹੁੰਦੀ ਹੈ, ਜਿਸਦਾ ਪਹਿਲਾ ਮਣਕਾ 'ਮਤਲਾ' ਤੇ ਅਖੀਰੀ ਮਣਕਾ 'ਮਕਤਾ' ਹੁੰਦਾ ਹੈ । ਇਹ ਪਰਿਭਾਸ਼ਾ ਅਸਾਂ ਨੂੰ ਗ਼ਜ਼ਲ ਦੀ ਵਿਸ਼ਾ-ਵਸਤੂ ਨਾਲੋਂ ਨਿਖੇੜ ਕੇ ਉਸਦੇ ਨਿਰੋਲ ਤਕਨੀਕੀ ਰੂਪ ਵੱਲ ਲੈ ਆਉਂਦੀ ਹੈ । ਗ਼ਜ਼ਲ ਦੀ ਹਕੀਕਤ ਵੀ ਇਹੋ ਹੈ । ਕਿਉਕਿ ਗ਼ਜ਼ਲ ਦਾ ਹਰ ਸ਼ਿਅਰ, ਵਿਸ਼ੇ-ਪੱਖ ਤੰਤਰ ਇਕਾਈ ਹੁੰਦਾ ਹੈ, ਇਸ ਲਈ ਵਿਸ਼ੇ-ਪੱਖ ਤੋਂ ਗਜ਼ਲ ਦੀ ਯੋਗ ਪਰਿਭਾਸ਼ਾ ਸੰਭਵ ਨਹੀਂ ਹੈ । ਗ਼ਜ਼ਲ ਦੇ ਸ਼ਿਆਰਾਂ ਦਾ ਆਪੋ-ਵਿੱਚੀ ਜੋ ਰਿਸ਼ਤਾ ਹੁੰਦਾ ਹੈ, ਉਹ ਕੇਵਲ ਤਕਨੀਕੀ ਰਿਸ਼ਤਾ ਹੈ । ਇਸ ਲਈ ਨਿਰੋਲ ਤਕਨੀਕੀ ਹੁੰਦੀਆਂ ਹੋਇਆਂ ਵੀ ਗ਼ਜ਼ਲ ਦੀ ਉਪਰੋਕਤ ਪਰਿਭਾਸ਼ਾ ਹੀ ਯੋਗ ਪਰਿਭਾਸ਼ਾ ਹੈ ਸਕਦੀ ਹੈ । ਇਸ ਪਰਿਭਾਸ਼ਾ ਦੇ ਆਧਾਰ ਤੇ ਗਜ਼ਲ ਦਾ ਜੋ ਰੂਪ ਸਾਡੇ ਸਾਹਮਣੇ ਆਉਂਦਾ ਹੈ, ਉਹ ਇਹ ਹੈ ਕਿ : (i) ਗ਼ਜ਼ਲ ਕਈ ਸ਼ਿਅਰਾਂ ਦੇ ਯੋਗ ਨਾਲ ਬਣਦੀ ਹੈ । (ii) ਗਜ਼ਲ ਦੇ ਸਾਰੇ ਸ਼ਿਅਰਾਂ ਵਿਚ ਕਾਏ ਅਤੇ ਰਦੀਫ਼ ਦੀ ਪਾਬੰਧੀ ਦਾ ਹੋਣਾ ਜ਼ਰੂਰੀ ਹੈ | (iii) ਗ਼ਜ਼ਲ ਦਾ ਹਰ ਸ਼ਿਅਰ ਵਿਸ਼ੇ-ਪੱਖ ਸੁਤੰਤਰ ਇਕਾਈ ਹੋਣਾ ਚਾਹੀਦਾ ਹੈ । (iv) ਗਜ਼ਲ ਦਾ ਆਰੰਭ ਮਤਲੇ ਨਾਲ ਹੋਣਾ ਚਾਹੀਦਾ ਹੈ । ਗਜ਼ਲ ਦੇ ਸਾਰੇ ਸ਼ਿਅਰਾਂ ਦਾ ਬਹਿਰ-ਵਜ਼ਨ ਇੱਕ ਹੋਣਾ ਚਾਹੀਦਾ ਹੈ । (vi) ਗ਼ਜ਼ਲ ਦਾ ਅਤੇ ਮੁਕਤੇ ਨਾਲ ਹੋਣਾ ਚਾਹੀਦਾ ਹੈ। ਗ਼ਜ਼ਲ ਦੇ ਇਸ ਰੂਪ ਨੂੰ ਸਪੱਸ਼ਟ ਕਰਨ ਲਈ ਹੇਠਾਂ ਲਿਖੀ ਗ਼ਜ਼ਲ ਨੂੰ ਗਹੁ ਨਾਲ ਵੇਖੋ : ਇਹ ਤਾਂ ਇਕ ਤੇਰੀ ਅਦਾ ਦਾ ਪਾਸ ਹੈ । ਵਰਨਾ ਮੈਨੂੰ ਤੈਥੋਂ ਕਾਹਦੀ ਆਸ ਹੈ ।-(ਮਤਲਾ) ਜ਼ਹਿਨ ਦੀ ਥਾਂ ਸਕਦਾ ਹਾਂ ਦਿਲ ਤੋਂ ਮੈਂ, ਮੈਨੂੰ ਆਪਣੇ ਜੁਰਮ ਦਾ ਅਹਿਸਾਸ ਹੈ ।---(ਸ਼ਿਅਰ) ਸ਼ੁਕਰੀਆ ! ਵਾਅਦਾ ਜਾਂ ਲਾਗ ਜੋ ਵੀ ਹੈ, ਅੱਜਕਲ ਇਹ ਦਿਲ ਬੜਾ ਬੇ-ਆਸ ਹੈ :- (ਸ਼ਿ ਅਰ) ਸਾਰੇ ਰਿਸ਼ਤੇ ਲੋੜ ਦੀ ਈਜਾਦ ਹਨ, ਪਿਆਰ ਚਾਹਤ ਇਸ਼ਕ ਸਭ ਬਕਵਾਸ ਹੈ -(ਸ਼ਿਅਰ)